ਐਕਸਰੇ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਐਕਸਰੇ ਬੰਦ ਕਰਕੇ ਪੰਜਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

Sorry, this news is not available in your requested language. Please see here.

ਫਿਰੋਜ਼ੁਪੁਰ 08 ਜੁਲਾਈ 2021 ਪੰਜਾਬ ਦੇ ਸਾਰੇ ਜਥੇਬੰਦੀ ਨੇ ਜੋ 8 ਅਤੇ 9 ਜੁਲਾਈ ਨੂੰ ਹੜਤਾਲ ਦਾ ਸੱਦਾ ਦਿੱਤਾ ਸੀ ਉਸ ਵਿਚ ਪੰਜਾਬ ਦੇ ਸਾਰੇ ਰੇਡਿਓਗਰਾਫਰਾਂ ਨੇ ਵੱਧ ਚੜ ਕੇ ਆਪਣਾ ਯੋਗਦਾਨ ਪਾਇਆ ਅਤੇ ਸਾਰੇ ਪੰਜਾਬ ਦੇ ਐਕਸਰੇ ਵਿਭਾਗ ਬੰਦ ਕਰਕੇ ਪੰਜਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਨੂੰ ਤਾੜਨਾ ਕੀਤੀ ਕੀ ਜਲਦੀ ਹੀ ਸਾਡੀਆ ਰੇਡੀਓਗਰਾਫਰਾਂ ਦੀਆਂ ਮੰਗਾਂ ਨਾ ਪ੍ਰਵਾਨ ਕੀਤੀਆਂ ਤਾਂ ਸਘਰੰਸ਼ ਹੋਰ ਲੰਬਾ ਪਾਇਆ ਜਾਵੇਗਾ। ਅੱਜ ਫਿਰੋਜ਼ਪੁਰ ਵਿਚ ਕਨਵਨੀਅਰ ਸੰਦੀਪ ਸਿੰਘ ਸਿੱਧੂ ਦੀ ਅਗਵਾਈ ਵਿਚ ਧਰਨਾ ਦਿੱਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਇਸ ਮੌਕ ਅਮਰਜੈਸੀ ਸੇਵਾਵਾਂ ਚਲਦੀਆਂ ਰਹੀਆ ਅਤੇ ਬਾਕੀ ਪੂਰਨ ਤੌਰ ਤੇ ਬੰਦ ਕੀਤਾ ਗਿਆ। ਇਸ ਰੈਲੀ ਵਿਚ ਵਿਕਰਮਜੀਤ ਸਿੰਘ, ਹਰਪ੍ਰੀਤ ਕੌਰ ਆਦਿ ਨੇ ਪੰਜਾਬ ਸਰਕਾਰ ਖਿਲਾਫ ਸੰਬੋਧਨ ਕੀਤਾ।