ਜ਼ਿਲੇ ਵਿਚ ਫਲਾਂ ਦੇ 11 ਹਜ਼ਾਰ ਬੀਜ ਬਾਲ ਵੰਡੇ ਜਾਣਗੇ-ਡੀ. ਸੀ

Sorry, this news is not available in your requested language. Please see here.

ਨਵਾਂਸ਼ਹਿਰ, 20 ਜੁਲਾਈ 2021
ਸੰਤੁਲਿਤ ਖ਼ਰਾਕ ਲਈ ਜ਼ਹਿਰਾਂ ਰਹਿਤ ਫਲਾਂ ਦਾ ਉਤਪਾਦਨ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਫਲ ਸੰਤੁਲਿਤ ਖ਼ੁਰਾਕ ਦਾ ਅਹਿਮ ਹਿੱਸਾ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਬਾਗਬਾਨੀ ਵਿਭਾਗ ਵੱਲੋਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲੇ ਅੰਦਰ ਫਲਾਂ ਦੇ ਬੀਜ ਬਾਲ ਵੰਡਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੀਤਾ। ਉਨਾਂ ਦੱਸਿਆ ਕਿ ਜ਼ਿਲੇ ਵਿਚ ਵਾਤਾਵਰਨ ਦੀ ਸ਼ੁੱਧਤਾ, ਜ਼ਿਲੇ ਨੂੰ ਹਰਿਆ-ਭਰਿਆ ਬਣਾਉਣ ਲਈ ਫਲਾਂ ਦੇ 11 ਹਜ਼ਾਰ ਬੀਜ ਬਾਲ ਜ਼ਿਲੇ ਦੇ ਕਿਸਾਨਾਂ ਨੂੰ ਸਾਂਝੀਆਂ ਥਾਵਾਂ ਅਤੇ ਧਾਰਮਿਕ ਸਥਾਨਾਂ ਆਦਿ ’ਤੇ ਲਾਉਣ ਵਾਸਤੇ ਮੁਫ਼ਤ ਵੰਡੇ ਜਾ ਰਹੇ ਹਨ। ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ ਜਗਦੀਸ਼ ਸਿੰਘ ਕਾਹਮਾ ਨੇ ਕਿਹਾ ਕਿ ਜ਼ਿਲੇ ਦੇ ਕਿਸਾਨ ਕਲੱਬਾਂ ਦੇ ਮੈਂਬਰ ਪੰਚਾਇਤੀ ਸਾਂਝੀਆਂ ਥਾਵਾਂ ਜਾਂ ਧਾਰਮਿਕ ਸਥਾਨਾਂ ’ਤੇ ਫਲ ਬੀਜ ਬਾਲ ਲਵਾਉਣ ਲਈ ਬਾਗਬਾਨੀ ਵਿਭਾਗ ਦੇ ਜ਼ਿਲਾ ਦਫ਼ਤਰ ਜਾਂ ਬਲਾਕ ਪੱਧਰ ਦੇ ਦਫ਼ਤਰਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਅਰਬਨ ਡਿਵੈਲਪਮੈਂਟ) ਹਰਬੀਰ ਸਿੰਘ, ਬਾਗਬਾਨੀ ਵਿਕਾਸ ਅਫ਼ਸਰ ਰਾਜੇਸ਼ ਕੁਮਾਰ ਤੇ ਡਾ. ਪਰਮਜੀਤ ਸਿੰਘ, ਹਰਦੀਪ ਸਿੰਘ, ਅਗਾਂਹਵਧੂ ਕਿਸਾਨ ਅਵਤਾਰ ਸਿੰਘ ਗੁਣਾਚੌਰ, ਅਸ਼ਵਨੀ ਜੋਸ਼ੀ ਗਰੋ ਗਰੀਨ ਕਲੱਬ ਤੇ ਹੋਰ ਹਾਜ਼ਰ ਸਨ।
ਕੈਪਸ਼ਨ :ਫਲਾਂ ਦੇ ਬੀਜ ਬਾਲ ਵੰਡਣ ਦੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ। ਨਾਲ ਹਨ ਸਹਾਇਕ ਡਾਇਰੈਕਟਰ ਬਾਗਬਾਨੀ ਜਗਦੀਸ਼ ਸਿੰਘ ਕਾਹਮਾ ਤੇ ਹੋਰ।