ਸਿਹਤ ਅਤੇ ਤੰਦਰੁਸਤ ਕੇਂਦਰਾਂ ਵਿੱਚ ਵਿਸ਼ਵ ਦਿਮਾਗ ਦਿਵਸ ਮਨਾਇਆ ਗਿਆ

Sorry, this news is not available in your requested language. Please see here.

ਨੂਰਪੁਰ ਬੇਦੀ 23 ਜੁਲਾਈ  2021
ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ.ਵਿਧਾਨ ਚੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਬਲਾਕ ਨੂਰਪੁਰ ਬੇਦੀ ਦੇ ਸਮੂਹ ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿੱਚ ਵਿਸ਼ਵ ਦਿਮਾਗ ਦਿਵਸ ਮਨਾਇਆ ਗਿਆ।ਇਸ ਦਿਵਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਤੇ ਵੱਖ-ਵੱਖ ਰਾਸ਼ਟਰੀ ਸੰਗਠਨ, ਵੱਖ-ਵੱਖ ਦਿਮਾਗੀ ਬਿਮਾਰੀਆਂ ਸਬੰਧੀ ਹੋਰ ਵੀ ਦਿਵਸ ਮਨਾਏ ਜਾਂਦੇ ਹਨ, ਜਿਵੇਂ ਕਿ ਸਟਰੋਕ ਦਿਵਸ,ਮਿਰਗੀ ਦਿਵਸ,ਰੈਬਿਸ ਦਿਵਸ ਆਦਿ ਮਨਾਏ ਜਾਂਦੇ ਹਨ।ਇਹ ਦਿਵਸ ਲੋਕਾਂ ਵਿੱਚ ਦਿਮਾਗੀ ਬਿਮਾਰੀਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਹਾਇਕ ਹੁੰਦੇ ਹਨ।ਪਹਿਲੀ ਵਾਰ ਵਿਸ਼ਵ ਦਿਮਾਗ ਦਿਵਸ 22 ਜੁਲਾਈ 2014 ਨੂੰ ਮਨਾਇਆ ਗਿਆ ਸੀ।ਇਸ ਬਿਮਾਰੀ ਦਾ ਕਾਰਨ ਦਿਮਾਗ ਦੀ ਸੋਜਿਸ਼ ਕਾਰਨ ਮਾਈਲਨ ਦਾ ਨੁਕਸਾਨ ਹੋਣਾ ਹੈ।ਮਾਈਲਨ ਇੱਕ ਤਰ੍ਹਾਂ ਦੀ ਚਰਬੀ ਦੀ ਪਰਤ ਹੈ ਜੋ ਕਿ ਨਾੜੀਤੰਤਰ ਨੂੰ ਸੁੱਰਖਿਆ ਪ੍ਰਦਾਨ ਕਰਦੀ ਹੈ।ਇਸ ਕਾਰਨ ਰੀੜ ਦੀ ਹੱਡੀ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਦਾ ਹੈ।ਇਸ ਮੌਕੇ ਤੇ ਸਬ ਸੈਂਟਰ ਝੱਜ ਵਿਖੇ ਸਾਰਿਕਾ ਸੀ.ਐੱਚ.ਓ ਨੇ ਵਿਸ਼ਵ ਦਿਮਾਗ ਦਿਵਸ ਮਨਾਇਆ।ਇਸ ਮੌਕੇ ਉਨ੍ਹਾਂ ਨੇ ਹਾਜ਼ਰੀਨ ਨੂੰ ਕਿਹਾ ਕਿ ਮਲਟੀਪਲ ਸਕਲੇਰੋਸਿਸ ਵਿਸ਼ਵ ਪੱਧਰ ਤੇ 2.8 ਮੀਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।ਮਲਟੀਪਲ ਸਕਲੇਰੋਸਿਸ ਇੱਕ ਤਰ੍ਹਾਂ ਦੀ ਨਿੳਰੋਲੋਜੀਕਲ ਬਿਮਾਰੀ ਹੈ,ਜੋ ਵਿਅਕਤੀ ਦੇ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਦੀ ਹੈ।ਇਸ ਦੇ ਪ੍ਰਭਾਵ ਸੰਵੇਦਨਾਤਮਕ ਕਮਜ਼ੋਰੀ ਤੋਂ ਲੈ ਕੇ ਸਰੀਰਿਕ ਅਪਾਹਜਕਤਾ ਤੱਕ ਹੁੰਦੇ ਹਨ।ਉਨ੍ਹਾਂ ਕਿਹਾ ਕਿ ਬਿਮਾਰੀ ਦੇ ਲੱਛਣਾਂ ਵਿੱਚ ਥਕਾਵਟ,ਦਰਦ,ਨਜਰ ਅਤੇ ਧਿਆਨ ਕੇਂਦਰਿਤ ਕਰਨ ਸਬੰਧੀ ਪ੍ਰੇਸ਼ਾਨੀਆਂ,ਬੌਧਿਕ ਅਤੇ ਭਾਵਨਾਤਮਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਬਿਮਾਰੀ ਦੇ ਲੱਛਣ ਹੋਣ ਤੇ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਨੂੰ ਆਪਣਾ ਚੈਕ-ਅੱਪ ਕਰਵਾਉਣਾ ਚਾਹੀਦਾ ਹੈ ਹੈ।ਇਸ ਮੌਕੇ ਤੇ ਸਮੂਹ ਕਮਿਊਨਿਟੀ ਹੈਲਥ ਅਫਸਰ,ਸਮੂਹ ਏ.ਐਨ.ਐਮਜ਼ ਅਤੇ ਆਸ਼ਾ ਵਰਕਰਜ਼ ਹਾਜਰ ਸਨ।