ਵਾਤਾਵਰਣ ਨੂੰ ਸ਼ੁੱਧ ਤੇ ਹਰਿਆ-ਭਰਿਆ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ- ਸ਼੍ਰੀਮਤੀ ਪ੍ਰਿਆ ਸੂਦ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ

Sorry, this news is not available in your requested language. Please see here.

ਵਾਤਾਵਰਨ ਨੂੰ ਬਚਾਉਣ ਲਈ ਕੋਰਟ ਕੰਪਲੈਕਸ ਤਰਨ ਤਾਰਨ ਵਿੱਚ ਲਗਾਏ ਗਏ ਪੌਦੇ
ਤਰਨ ਤਾਰਨ, 30 ਜੁਲਾਈ 2021
ਸ਼੍ਰੀਮਤੀ ਪ੍ਰਿਆ ਸੂਦ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਤਰਨ ਤਾਰਨ-ਕਮ-ਚੇਅਰਪਰਸਨ ਜਿਲ੍ਹਾ ਕਾਨੁੂੰਨੀ ਸੇਵਾਵਾਂ ਅਥਾਰਟੀ ਅਤੇ ਸਮੂਹ ਜੱਜ ਸਾਹਿਬਾਨ ਸੈਸ਼ਨਜ਼ ਡਵੀਜ਼ਨ ਤਰਨ ਤਾਰਨ ਵੱਲੋਂ ਅੱਜ ਤਰਨ ਤਾਰਨ ਕੋਰਟ ਕੰਪਲੈਕਸ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਗਾਏ ਗਏ।ਇਸ ਮੌਕੇ ਜੱਜ ਸਾਹਿਬ ਨੇ ਆਪ ਵੀ ਫਲ਼ਦਾਰ ਅਤੇ ਜਿਆਦਾ ਆਕਸੀਜਨ ਛੱਡਣ ਵਾਲੇ ਬੂਟੇ ਲਗਾਏ ਅਤੇ ਬਾਕੀ ਵੀ ਸਾਰੇ ਜੱਜ ਸਾਹਿਬਾਨਾਂ ਨੇ ਬੂਟੇ ਲਗਾਏ।
ਇਸ ਮੌਕੇ ਸ਼੍ਰੀਮਤੀ ਪ੍ਰਿਆ ਸੂਦ ਨੇ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਤੇ ਹਰਿਆ-ਭਰਿਆ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ।ਉਹਨਾਂ ਦੱਸਿਆ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਵੱਧ ਵੱਧ ਤੋਂ ਵੱਧ ਬੂਟੇ ਲਗਾਏ ਜਾ ਰਹੇ ਹਨ। ਉਨਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਫੇੈਕਟਰੀਆਂ ਦੇ ਕੈਮੀਕਲ ਅਤੇ ਉਥੋਂ ਨਿਕਲਿਆ ਧੂੰਆਂ ਸਾਡੇ ਵਾਤਾਵਰਨ ਲਈ ਬੇਹੱਦ ਹੀ ਹਾਨੀਕਾਰਕ ਹੈ। ਧਰਤੀ ਸਾਨੂੰ ਜੀਵਨ ਦੇਂਦੀ ਹੈ, ਪਰ ਜੇ ਅਸੀਂ ਇਸ ਦਾ ਸ਼ੋਸ਼ਣ ਕਰਾਂਗੇਂ ਤਾਂ ਜਲਦੀ ਹੀ ਅਸੀਂ ਵੀ ਇਸ ‘ਤੇ ਨਹੀਂ ਰਹਿ ਸਕਾਂਗੇ।
ਇਸ ਮੌਕੇ ਜੱਜ ਸਾਹਿਬ ਨੇ 1969 ਦੀ ਘਟਨਾ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਉਨਾਂ ਨੇ ਦੱਸਿਆ ਕਿ ਕਿਸ ਤਰਾਂ ਤੇਲ ਰਿਫਾਇਨਰੀ ਦੇ ਤੇਲ ਦੇ ਰਿਸਾਵ ਕਾਰਨ 10,000 ਜੀਵ ਜੰਤੂ ਮਰ ਗਏ ਸੀ, ਜਿਸ ਕਾਰਨ 1970 ਵਿੱਚ ਅਰਥ ਡੇ ਮਨਾਇਆ ਗਿਆ। ਜੱਜ ਸਾਹਿਬ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਡੇ ਦੇਸ਼ ਵਿੱਚ ਧਰਤੀ ਨੂੰ ਮਾਂ ਮੰਨਿਆ ਜਾਂਦਾ ਹੈ ਸਾਡੇ ਦੇਸ਼ ਦੇ ਮਹਾਂਪੁਰਸ਼ਾਂ ਨੇ ਕਿਸ ਤਰਾਂ ਧਰਤੀ ਨੂੰ ਬਚਾਉਣ ਲਈ ਸਮੇਂ ਸਮੇਂ ਤੇ ਜਾਗਰੂਕ ਅਭਿਆਨ ਚਲਾਏ। ਸਾਡੇ ਪੂਰਵਜ ਦਰਖਤਾਂ ਦੀ ਮਹੱਤਾ ਜਾਣਦੇ ਸਨ ਇਸ ਲਈ ਉਨਾਂ ਨੇ ਬੋਹੜ੍ਹ, ਪਿਪਲ, ਤੁਲਸੀ ਅਤੇ ਫਲਦਾਰ ਦਰਖਤ ਲਗਾਏ ਤਾਂ ਜੋ ਅਸੀਂ ਸੁਖਾਲੀ ਜਿੰਦਗੀ ਜੀ ਸਕੀਏ ਪਰ ਅਸੀਂ ਅਪਣੀ ਅਗਲੀ ਪੀੜ੍ਹੀ ਨੂੰ ਕੀ ਦੇ ਕੇ ਜਾ ਰਹੇ ਹਾਂ? ਸਾਨੂੰ ਸੋਚਣਾ ਪਵੇਗਾ ਕਿ ਅਸੀਂ ਇਸ ਧਰਤੀ ਨੂੰ ਕਿਸ ਤਰ੍ਹਾਂ ਅਗਲੀ ਪੀੜ੍ਹੀ ਨੂੰ ਸਾਫ ਸੁਥਰਾ ਵਾਤਾਵਰਨ ਦੇਣਾ ਹੈ।
ਉਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਕਸਮ ਖਾਣੀ ਚਾਹੀਦੀ ਹੈ ਕਿ ਅਸੀਂ ਅਜਿਹਾ ਕੋਈ ਵੀ ਕੰਮ ਨਹੀਂ ਕਰਾਂਗੇ ਜਿਸ ਨਾਲ ਵਾਤਾਵਰਨ ਨੂੰ ਨੁਕਸਾਨ ਹੋਵੇ। ਸਾਡੀ ਗਲਤੀਆਂ ਕਾਰਨ ਹੀ ਬਲੈਕ ਹੋਲ ਵੀ ਬਣ ਗਿਆ ਹੈ, ਜਿਸ ਕਾਰਨ ਸੂਰਜ ਦੀਆਂ ਅਲਟਰਾਵਾਇਲੇਟ ਕਿਰਨਾਂ ਧਰਤੀ ਤੇ ਪਹੁੰਚ ਰਹੀਆਂ ਹਨ। ਸਾਨੂੰ ਐਸੇ ਪੌਦੇ ਲਗਾਉਣੇ ਚਾਹੀਦੇ ਹਨ ਜਿੰਨ੍ਹਾ ਕਰਕੇ ਸਾਡਾ ਵਾਤਾਵਰਣ ਸਾਫ਼ ਰਹੇ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਫ ਸੁਥਰਾ ਵਾਤਾਵਰਣ ਮਿਲ ਸਕੇ।
ਇਸ ਮੌਕੇ ਸ਼੍ਰੀ ਗੁਰਬੀਰ ਸਿੰਘ, ਸਿਵਲ ਜੱਜ, (ਸੀਨੀਅਰ ਡਵੀਜ਼ਨ)/ਸੀ. ਜੇ. ਐੱਮ. ਸਹਿਤ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ, ਤਰਨ ਤਾਰਨ, ਸ਼੍ਰੀਮਤੀ ਪ੍ਰੀਤੀ ਸਾਹਨੀ, ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਸ਼੍ਰੀ ਕੰਵਲਜੀਤ ਸਿੰਘ, ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਸ਼੍ਰੀ ਪਰਮਿੰਦਰ ਸਿੰਘ ਰਾਏ, ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਸ਼੍ਰੀ ਚਰਨਜੀਤ ਅਰੋੜਾ, ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਸ਼੍ਰੀ ਬਗੀਚਾ ਸਿੰਘ, ਸਿਵਲ ਜੱਜ ਸੀਨੀਅਰ ਡਵੀਜ਼ਨ, ਸ਼੍ਰੀ ਰਾਜੇਸ਼ ਆਹਲੂਵਾਲਿਆ, ਸੀ. ਜੇ. ਐਮ., ਸ਼੍ਰੀ ਹਰਪ੍ਰੀਤ ਸਿੰਘ ਸਿਮਕ, ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ, ਮਿਸ ਜ਼ਸਪ੍ਰੀਤ ਕੌਰ ਸਿਮਕ, ਸਿਵਲ ਜੱਜ ਜੂਨੀਅਰ ਡਵੀਜ਼ਨ, ਤਰਨ ਤਾਰਨ, ਸ਼੍ਰੀ ਤਰੁਣ ਕੁਮਾਰ, ਸਿਵਲ ਜੱਜ ਜੂਨੀਅਰ ਡਵੀਜ਼ਨ ਤਰਨ ਤਾਰਨ ਅਤੇ ਸ਼੍ਰੀ ਮੱਖਣ ਸਿੰਘ, ਸੁਪਰਡੈਂਟ, ਤਰਨ ਤਾਰਨ ਕੋਰਟ ਨੇ ਵੀ ਤਰਨ ਤਾਰਨ ਕੋਰਟ ਕੰਪਲੈਕਸ ਵਿੱਚ ਵਾਤਾਵਰਨ ਨੂੰ ਬਚਾਉਣ ਲਈੇ ਪੌਦੇ ਲਗਾਏ।