ਜਗ੍ਹਾਂ ਜਗ੍ਹਾਂ ‘ਤੇ ਲਗਵਾਏ ਜਾ ਰਹੇ ਹਨ ਬੈਨਰਸ ਤਾਂ ਕਿ ਲੋਕ ਜਾਗਰੂਕ ਹੋ ਸਕਣ
ਤਰਨ ਤਾਰਨ, 05 ਅਗਸਤ 2021
ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਵੱਲੋਂ ਬਜ਼ੁਰਗ ਹੈੱਲਪਲਾਈਨ ਸੰਬੰਧੀ ਬੈਨਰ ਅਤੇ ਪੋਸਟਰ ਰਲੀਜ਼ ਕੀਤੇ ਗਏ । ਇਸ ਸੰਬੰਧ ਵਿੱਚ ਡਾ. ਮਹਿਤਾ ਨੇ ਕਿਹਾ ਕਿ ਬਜ਼ੁਰਗਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵਲੋਂ ਬਜ਼ੁਰਗ ਹੈਲਪਲਾਈਨ (ਐਲਡਰਲੀ ਲਾਈਨ) ਨੰਬਰ 14567 ਸ਼ੁਰੂ ਕੀਤਾ ਗਿਆ ਹੈ ।
ਉਹਨਾਂ ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹਨ, ਇਨ੍ਹਾਂ ਦੀ ਸਾਂਭ-ਸੰਭਾਲ ਅਤੇ ਮੁਸ਼ਕਿਲਾਂ ਦਾ ਹੱਲ ਕਰਨਾ ਸਾਡੀ ਜਿੰਮੇਵਾਰੀ ਹੈ । ਇਸ ਲਈ ਹੁਣ ਤਰਨ ਤਾਰਨ ਜ਼ਿਲ੍ਹੇ ਦੇ ਸੀਨੀਅਰ ਸਿਟੀਜ਼ਨਾਂ ਨੂੰ ਤੁਰੰਤ ਮੱਦਦ ਪਹੁੰਚਾਉਣ ਲਈ ਬਜ਼ੁਰਗ ਹੈਲਪਲਾਈਨ ਨੰਬਰ 14567 ਸ਼ੁਰੂ ਕੀਤਾ ਗਿਆ ਹੈ । ਇਹ ਨੰਬਰ ਟੋਲ ਫ੍ਰੀ ਹੈ, ਜਿਸ ਉਪਰ ਉਹ ਕਿਸ ਵੀ ਸਮੇ ਕਾਲ ਕਰਕੇ ਸਮੱਸਿਆ ਦੱਸ ਸਕਦੇ ਹਨ । ਇਨ੍ਹਾਂ ਸ਼ਿਕਾਇਤਾਂ ਦੇ ਹੱਲ ਲਈ ਜ਼ਿਲ੍ਹੇ ਵਿੱਚ ਫੀਲਡ ਰਿਸਪਾਂਸ ਅਫ਼ਸਰ ਤਾਇਨਾਤ ਕੀਤਾ ਗਿਆ ਹੈ।
ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਇਸ ਬਜ਼ੁਰਗ ਹੈੱਲਪਲਾਈਨ ਨੰਬਰ ਰਾਹੀਂ ਮਾਨਸਿਕ, ਸਰੀਰਕ ਅਤੇ ਸਮਾਜਿਕ ਤਨਾਉ ਵਰਗੀਆਂ ਸਮੱਸਿਆਵਾਂ ਨੂੰ ਬਜ਼ੁਰਗ ਸਾਂਝਾ ਕਰ ਸਕਦੇ ਹਨ । ਇਸ ਸੰਬੰਧੀ ਬਣਾਈ ਟੀਮ ਵੱਲੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ । ਇਸ ਤੋਂ ਇਲਾਵਾ ਉਨ੍ਹਾਂ ਨੇ ਸਮੂਹ ਪ੍ਰਾਈਵੇਟ ਹਸਪਤਾਲਾਂ ਅਤੇ ਸਰਕਾਰੀ ਸਿਹਤ ਸੰਸਥਾਵਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਇਸ ਬਜ਼ੁਰਗ ਹੈਲਪਲਾਈਨ ਨੰਬਰ 14567 ਨੂੰ ਡਿਸਪਲੇ ਕੀਤਾ ਜਾਵੇ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ।

हिंदी






