ਲੁਧਿਆਣਾ, 17 ਅਗਸਤ 2021 ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਦੀ ਅਗੁਵਾਈ ਹੇਠ ਪੰਜਾਬ ਸਰਕਾਰ ਦੇ ਮਿਸ਼ਨ ਰੈਡ ਸਕਾਈ ਤਹਿਤ 18 ਅਗਸਤ 2021 ਦਿਨ ਬੁੱਧਵਾਰ ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉੂਰੋ (ਡੀ.ਬੀ.ਈ.ਈ.), ਪ੍ਰਤਾਪ ਚੋਂਕ, ਲੁਧਿਆਣਾ ਵਿਖੇ ਸਪੈਸ਼ਲ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਦਾ ਸਮਾਂ ਸਵੇਰੇ 10 ਵਜੇ ਤੋਂ 1:00 ਵਜੇ ਤੱਕ ਹੋਵੇਗਾ ਜੋ ਕਿ ਵਿਸ਼ੇਸ਼ ਤੌਰ ‘ਤੇ ਓਟ ਕਲਿਨਿਕ ਸੈਂਟਰ (OOAT Clinic Centre) ਦੇ ਉਮੀਦਵਾਰਾ ਲਈ ਹੈ।
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉੂਰੋ ਦੇ ਡਿਪਟੀ ਸੀ.ਈ.ਓ. ਸ੍ਰੀ ਨਵਦੀਪ ਸਿੰਘ ਨੇ ਕੰਪਨੀਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਰਾਲਸਨ ਇੰਡੀਆ, ਵਰਧਮਾਨ, ਕੈਪੀਟਲ ਟਰੱਸਟ ਬੈਂਕ, ਕੋਕਾ ਕੋਲਾ, ਭੁੱਲਰ ਸਿਕਿਓਰਿਟੀ, 4ਐਸ ਸਿਕਿਓਰਿਟੀ, ਰਾਕਮੈਨ, ਸਪੋਰਟਕਿੰਗ, ਪੁਖ਼ਰਾਜ ਹੈਲਥ ਕੇਅਰ, ਸਵਿਫਟ ਸਿਕਿਓਰਿਟੀਜ਼ ਅਤੇ ਵੀਰ ਹੁਨੂ ਸਿਕਿਓਰਿਟੀਜ਼ ਭਾਗ ਲੈ ਰਹੀਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਅਨਪੜ੍ਹ ਤੋਂ ਲੈ ਕੇ ਗ੍ਰੈਜੂਏਟ ਤੱਕ ਓਟ ਕਲੀਨਿਕ ਸੈਂਟਰ ਦੇ ਉਮੀਦਵਾਰ ਭਾਗ ਲੈ ਸਕਦੇ ਹਨ। ਜਿਨ੍ਹਾ ਦੀ ਉਮਰ ਹੱਦ 18 ਤੋਂ 45 ਸਾਲ ਤੱਕ ਹੈ ਜਿਨ੍ਹਾਂ ਲਈ ਲੇਬਰ, ਹੈਲਪਰ, ਸਕਿਓਰਿਟੀ ਗਾਰਡ, ਪੈਕੇਜਿੰਗ, ਵੈਲਨੇਸ ਏਡਵਾਈਸਰ, ਸੇਲਜ਼ ਐਗਸੀਕੀਊਟਿਵ ਅਤੇ ਰਿਲੇਸ਼ਨਸ਼ਿਪ ਮੈਨੇਜਰ ਦੀਆਂ ਆਸਾਮੀਆਂ ਉਪਲਬੱਧ ਹਨ।
ਡਿਪਟੀ ਡਾਇਰੈਕਟਰ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ, ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉੂਰੋ, ਲੁਧਿਆਣਾ ਵਲੋਂ ਉਮੀਦਵਾਰਾਂ ਨੂੰ ਇਸ ਮੇਲੇ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਗਈ।

हिंदी






