ਲੋਕ 11 ਸਤੰਬਰ ਨੂੰ ਕੌਮੀ ਅਦਾਲਤ ਦਾ ਵੱਧ ਤੋ ਵੱਧ ਲਾਹਾ ਲੈਣ
ਗੁਰਦਾਸਪੁਰ 20 ਅਗਸਤ 2021 ਮਾਨਯੋਗ ਸ਼੍ਰੀਮਤੀ ਰਮੇਸ਼ ਕੁਮਾਰੀ ਚੇਅਰਪਰਸਨ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਰ ਅਤੇ ਮਿਸ ਨਵਦੀਪ ਕੌਰ ਗਿੱਲ ਸਿਵਲ ਜੱਜ (ਸੀਨੀਅਰ ਡਵੀਜਨ) ਸੀ ਜੀ ਐਮ –ਕਮ ਸਕੱਤਰ ਜਿਲ੍ਰਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਪਿੰਡ ਸੁਜਾਪੁਰ ਬਲਾਕ ਧਾਰੀਵਾਲ ਅਤੇ ਪਿੰਡ ਸਹਾਰੀ ਬਲਾਕ ਧਾਰੀਵਾਲ ਵਿਖੇ ਇਸ ਦਫਤਰ ਵੱਲੋ ਵਕੀਲ ਸ਼੍ਰੀ ਜਗਜੀਤ ਸਿੰਘ ਸਮਰਾ ਅਤੇ ਸ਼੍ਰੀ ਨਾਸਰ ਮੱਲ੍ਰ ਸਹਾਇਕ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਰ ਵੱਲੋ ਇਹਨਾ ਪਿੰਡਾ ਵਿਚ ਪਿੰਡ ਦੇ ਸਰਪੰਚਾ ਦੇ ਸਹਿਯੋਗ ਨਾਲ ਸੈਮੀਨਾਰ ਲਗਾਇਆ ਗਿਆ । ਮਹਿਕਮੇ ਵੱਲੋ ਲਗਾਈਆ ਜਾਦੀਆਂ ਪਲਸਾ ਅਤੇ ਨਾਲਸਾ ਦੀਆਂ ਸਕੀਮਾ ਬਾਰੇ ਪਿੰਡ ਵਾਸੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਇਸ ਤੋ ਇਲਾਵਾ ਲੱਗ ਰਹੀ ਕੌਮੀ ਅਦਾਲਤ ਬਾਰੇ ਲੋਕਾ ਨੂੰ ਜਾਗਰੂਕ ਕੀਤਾ ਗਿਆ । ਇਹ ਕੌਮੀ ਲੋਕ ਅਦਾਲਤ 11-9-2021 ਨੂੰ ਜਿਲ੍ਹਾ ਕਚਿਹਰੀਆ ਗੁਰਦਾਸਪੁਰ ਅਤੇ ਬਟਾਲਾ ਵਿਖੇ ਲਗਾਈ ਜਾ ਰਹੀ ਹੈ। ਲੋਕਾਂ ਨੂੰ ਉਹਨਾ ਦੇ ਝਗੜਿਆ ਬਾਰੇ ਲੋਕ ਅਦਾਲਤਾ ਦੇ ਲਾਭ ਬਾਰੇ ਦਸਿਆ ਗਿਆ। ਲੋਕ ਅਦਾਲਤਾ ਵਿਚ ਛੇਤੀ ਤੇ ਸਸਤਾ ਨਿਆ ਮਿਲਦਾ ਹੈ । ਇਸ ਦੇ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਨਤਾ ਹੈ। ਇਸ ਦੇ ਫੈਸਲੇ ਦੇ ਖਿਲਾਫ ਕੋਈ ਅਪੀਲ ਨਹੀ ਹੁੰਦੀ ਹੈ । ਇਸ ਦੇ ਫੈਸਲੇ ਅੰਤਿਮ ਹੁੰਦੇ ਹਨ । ਲੋਕ ਅਦਾਲਤ ਵਿਚ ਫੈਸਲਾ ਹੋਣ ਉਪਰੰਤ ਕੇਸ ਵਿਚ ਲੱਗੇ ਸਾਰੀ ਕੋਰਟ ਫੀਸ ਵੀ ਵਾਪਸ ਮਿਲ ਜਾਦੀ ਹੈ । ਇਸ ਵਿਚ ਫੈਸਲਾ ਆਪਸੀ ਸਹਿਮਤੀ ਅਤੇ ਰਜਾਮੰਦੀ ਨਾਲ ਹੁੰਦਾ ਹੈ । ਪਿੰਡ ਵਾਸੀਆ ਨੂੰ ਵਿਕਟਮ ਕੰਪਨਸੈਸ਼ਨ 2018 ਬਾਰੇ ਜਾਣਕਾਰੀ ਦਿੱਤੀ। ਲੋਕਾ ਨੂੰ ਜੋ ਦਲਸਾ ਗੁਰਦਾਸਪੁਰ ਤੋ ਕਾਨੂੰਨੀ ਸਹਾਇਤਾ ਅਤੇ ਸਲਾਹ ਮਸ਼ਵਰਾ ਦੇਣਾ ਅਤੇ ਪ੍ਰਾਪਤ ਕਰਨ ਲਈ ਜਾਂ ਲਾਭ ਲੈਣਾ ਚਾਹੁੰਦੇ ਹੋਣ ਤਾ ਉਹ ਸਾਡੇ ਦਫਤਰ ਨਾਲ ਸੰਪਰਕ ਕਰ ਸਕਦੇ ਹਨ। ਕਮਰਾ ਨੰ:104, ਜਿਲ੍ਹ ਕਚਿਹਰੀਆ ਕੰਪਲੈਕਸ, ਪਹਿਲੀ ਮ਼ਜਿਲ, ਗੁਰਦਾਸਪੁਰ ਫੋਨ ਨੰ;01874 240390 ਨਾਲ ਕੰਮ ਵਾਲੇ ਦਿਨ ਸਵੇਰੇ 9.30 ਤੋ ਸ਼ਾ 5.00 ਤੱਕ ਸੰਪਰਕ ਕਰ ਸਕਦੇ ਹਨ।
ਕੈਪਸ਼ਨ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ,ਗੁਰਦਾਸਪੁਰ ਵੱਲੋ ਲਗਾਏ ਗਏ ਸੈਮੀਨਾਰ ਦਾ ਦ੍ਰਿਸ਼

English






