ਪਲੇਸਮੈਟ ਕੈਪ ਵਿਚ 38 ਪ੍ਰਾਰਥੀਆਂ ਦੀ ਚੋਣ-ਜਿਲ੍ਹਾ ਰੋਜਗਾਰ ਅਫਸਰ

ਗੁਰਦਾਸਪੁਰ 2 ਸਤੰਬਰ 2021 ਪੰਜਾਬ ਸਰਕਾਰ ਵੱਲੋ ਕੋਵਿਡ-19 ਮਹਾਂਮਾਰੀ ਨੂੰ ਰੋਕਣ ਲਈ ਦਿੱਤੀਆਂ ਗਈਆਂ ਹਦਾਇਤਾ ਨੂੰ ਧਿਆਨ ਵਿਚ ਰੱਖਦੇ ਹੋਏ ਮਿਸ਼ਨ ਘਰ ਘਰ ਰੋਜਗਾਰ ਸਕੀਮ ਤਹਿਤ ਅੱਜ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰ: 217 , ਬਲਾਕ ਬੀ, ਜਿਲ੍ਹਾ ਪ੍ਰਬੰਧਕੀ ਕੰਪਲੈਕਸ,ਗੁਰਦਾਸਪੁਰ ਵਿਖੇ ਪਲੇਸਮੈਟ ਕੈਪ ਲਗਾਇਆ ਗਿਆ। ਇਸ ਮੇਲੇ ਵਿਚ Agile companyਨੇ ਸ਼ਮੂਲੀਅਤ ਕੀਤੀ। ਕੰਪਨੀ ਵੱਲੋ ਸਹਾਇਕ ਮੈਨੇਜਰ/ ਵੈਲਨੈਸ ਐਡਵਾਈਜਰ ਦੀ ਭਰਤੀ ਲਈ ਕੰਪਨੀ ਦੇ ਅਧਿਕਾਰੀਆ ਪਲੇਸਮੈਟ ਕੈਪ ਵਿਚ ਹਾਜਰ ਹੋਏ। Agile ਕੰਪਨੀ ਵੱਲੋ ਲਈ ਯੌਗਤਾ ਦਸਵੀ,ਬਾਰਵੀ ਦੇ ਪ੍ਰਾਰਥੀਆਂ ਦੀ ਇੰਟਰਵਿਊ ਲਈ ਗਈ। ਜਿਲ੍ਹਾ ਰੋਜਗਾਰ ਅਤੇ ਬਿਊਰੋ, ਗੁਰਦਾਸਪੁਰ ਵਿਖੇ ਲਗਾਏ ਗਏ ਪਲੇਸਮੈਟ ਵਿਚ 79 ਪ੍ਰਰਥੀ ਹਾਜਰ ਹੋਏ। ਕੰਪਨੀ ਦੇ ਅਧਿਕਾਰੀਆਂ ਲਵਪ੍ਰੀਤ ਸਿੰਘ ਪਲੇਸਮੈਟ ਕੈਪ ਵਿਚ ਹਾਜਰ ਹੋਏ ਪ੍ਰਾਰਥੀਆਂ ਦੀ ਇੰਟਰਵਿਊ ਲਈ ਗਈ। ਇੰਟਰਵਿਊ ਲੈਣ ਉਪਰੰਤ 38 ਪ੍ਰਾਰਥੀਆਂ ਦੀ ਚੋਣ ਕੀਤੀ ਗਈ। ਚੁਣੇ ਗਏ ਪ੍ਰਾਰਥੀਆਂ ਨੂੱ ਮੌਕੇ ਤੇ ਹੀ ਆਫਰ ਲੈਟਰ ਵੰਡੇ ਗਏ। ਕੰਪਨੀ ਦੇ ਅਧਿਕਾਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਚੁਣੇ ਪ੍ਰਾਰਥੀਆਂ ਨੂੰ 6000-8000 ਰੁਪਏ ਮੁਹੱਈਆ ਕਰਵਾਈ ਜਾਵੇਗੀ ਅਤੇ ਦਫਤਰ ਵਿਚ ਆਏ ਹੋਏ ਪ੍ਰਾਰਥੀਆਂ ਨੂੰ ਕਰੋਨਾ ਵਾਇਰਸ ਤੋ ਬਚਣ ਲਈ ਜਾਣਕਾਰੀ ਵੀ ਦਿੱਤੀ।
ਇਸ ਮੌਕੇ ਜਿਲ੍ਹਾ ਰੋਜਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦਸਿਆ ਕਿ ਪੰਜਾਬ ਸਰਕਾਰ ਵੱਲੋ ਘਰ ਘਰ ਰੋਜਗਾਰ ਮਿਸ਼ਨ ਤਹਿਤ ਸਤੰਬਰ ਮਹੀਨੇ ਦੌਰਾਨ 9 ਸਤੰਬਰ ਤੋ ਲੈ ਕੇ 17 ਸਤੰਬਰ ਤੱਕ ਪੰਜਾਬ ਭਰ ਦੇ ਹਰ ਜਿਲ੍ਹੇ ਵਿਚ ਰੋਜਗਾਰ ਮੇਲੇ ਲਗਾਏ ਜਾ ਰਿਹੇ ਹਨ। ਇਹਨਾ ਰੋਜਗਾਰ ਮੇਲਿਆਂ ਵਿਚ ਪੰਜਾਬ ਭਰ ਵਿਚ 2.50 ਲੱਖ ਦੇ ਕਰੀਬ ਨੌਕਰੀਆਂ ਮੁਹੱਈਆ ਕਰਵਾਈਆ ਜਾਣੀਆ ਹਨ। ਗੁਰਦਾਸਪੁਰ ਜਿਲ੍ਹੇ ਵਿਚ 05 ਰੋਜਗਾਰ ਮੇਲੇ ਲਗਾਏ ਜਾ ਰਹੇ ਹਨ। 09 ਅਤੇ 10 ਸਤੰਬਰ ਨੂੰ ਗੋਲਡਨ ਕਾਲਜ ਗੁਰਦਾਸਪੁਰ। 14 ਸਤੰਬਰ ਨੂੰ ਐਸ ਐਸ ਐਮ ਕਾਲਜ, ਦੀਨਾਨਗਰ ਅਤੇ 16 ਤੇ 17 ਸਤੰਬਰ ਨੂੰ ਆਈ ਕੇ ਗੁਜਰਾਲ ਅਕੇਡਮੀ, ਬਟਾਲਾ ਵਿਖੇ ਰੋਜਗਾਰ ਮੇਲਾ ਲਗਵਾਇਆ ਜਾਵੇਗਾ। ਇਹਨਾ ਰੋਜਗਾਰ ਮੇਲਿਆ ਵਿਚ ਕੁਲ 52 ਕੰਪਨੀਆਂ ਸ਼ਾਮਲ ਹੋ ਰਹੀਆਂ ਹਨ ਅਤੇ ਇਹਨਾ ਕੰਪਨੀਆਂ ਵੱਲੋ 8000 ਹਜਾਰ ਤੋ ਲੈ ਕੇ 20000 ਰੁਪਏ ਤੱਕ ਦੀਆਂ 10000 ਹਜਾਰ ਨੌਕਰੀਆਂ ਦਿੱਤੀਆਂ ਜਾਣੀਆਂ ਹਨ। ਇਹਨਾ ਮੇਲਿਆ ਵਿਚ 08 ਪਾਸ ਤੋ ਲੈ ਕੇ ਪੋਸਟ ਗਰੈਜੁਏਸ਼ਨ ਤੱਕ ਦੀ ਯੋਗਤਾ ਵਾਲੇ ਪ੍ਰਾਰਥੀ ਹਿੱਸਾ ਲੈ ਸਕਦੇ ਹਨ ।
ਕੈਪਸ਼ਨ : ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਲਗਾਏ ਪਲੇਸਮੈਟ ਕੈਪ ਦਾ ਉਦਘਾਟਨ