ਰੂਪਨਗਰ, 27 ਮਈ: ਅੱਜ ਸ. ਦਮਨਜੀਤ ਸਿੰਘ ਮਾਨ, ਵਧੀਕ ਡਿਪਟੀ ਕਮਿਸਨਰ (ਪੇਂਡੂ ਵਿਕਾਸ) ਰੂਪਨਗਰ, ਸ੍ਰੀ ਹਰਵੀਰ ਸਿੰਘ ਅਟਵਾਲ ਐਸ.ਪੀ (ਇੰਨਵੈਸਟੀਗੇਸ਼ਨ) ਰੂਪਨਗਰ, ਜਰਨੈਲ ਸਿੰਘ ਮੰਡੇਰ ਡੀ.ਐਸ.ਪੀ ਰੂਪਨਗਰ, ਸ੍ਰੀ. ਵਿਜੈ ਕੁਮਾਰ ਇੰਸਪੈਕਟਰ,ਅਮਰਿੰਦਰਪਾਲ ਸਿੰਘ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਰੂਪਨਗਰ, ਸ੍ਰੀ ਮੋਹਿਤ ਕਲਿਆਣ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਸ੍ਰੀ ਚਮਕੌਰ ਸਾਹਿਬ (ਵਾਧੂ ਚਾਰਜ ਬਲਾਕ ਰੂਪਨਗਰ), ਦੀ ਸ੍ਰੀ ਕੁਲਵਿੰਦਰ ਸਿੰਘ ਪੰਜੋਲਾ ਜਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਅਤੇ ਸ੍ਰੀ ਗੁਰਿੰਦਰ ਸਿੰਘ ਭੰਗੂ ਜਨਰਲ ਸੈਕਟਰੀ ਕਿਸਾਨ ਯੂਨੀਅਨ ਪੰਜਾਬ ਦੇ ਨਾਲ ਮੀਟਿੰਗ ਹੋਈ।
ਇਸ ਮੀਟਿੰਗ ਦੌਰਾਨ ਪੰਚਾਇਤ ਦੀਆਂ ਜਮੀਨਾਂ ਸਬੰਧੀ ਕਬਜੇ ਦੀ ਕਾਰਵਾਈ ਬਾਰੇ ਭਾਈਚਾਰਕ ਮਾਹੌਲ ਵਿੱਚ ਵਿਚਾਰ ਵਟਾਂਦਰੇ ਦੋਰਾਨ ਵਧੀਕ ਡਿਪਟੀ ਕਮਿਸਨਰ (ਪੇਂਡੂ ਵਿਕਾਸ) ਰੂਪਨਗਰ ਵੱਲੋ ਵਿਸਵਾਸ ਦਿਵਾਇਆ ਗਿਆ ਕਿ ਭਵਿੱਖ ਵਿੱਚ ਕਬਜੇ ਦੀ ਕਾਰਵਾਈ ਤੋ ਪਹਿਲਾ ਧਿਰਾਂ ਨੂੰ 15 ਦਿਨਾਂ ਦਾ ਨੋਟਿਸ ਦਿੱਤਾ ਜਾਵੇਗਾ। ਜਿਸ ਵਿੱਚ ਸਬੰਧਤ ਵਿਅਕਤੀ ਦਾ ਨਾਂ, ਜਮੀਨ ਦੇ ਖਸਰਾ ਨੰਬਰ ਅਤੇ ਕੁੱਲ ਰਕਬੇ ਦਾ ਵੇਰਵਾ ਹੋਵੇਗਾ।ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨਾਲ ਹਫਤਾਵਾਰੀ ਮੀਟਿੰਗ ਹੋਇਆ ਕਰੇਗੀ ਤਾਂ ਜੋ ਕਬਜਿਆਂ ਦੀ ਮੁਹਿੰਮ ਸਬੰਧੀ ਮੁੱਦਿਆ ਬਾਰੇ ਸਮੇ ਸਿਰ ਵਿਚਾਰ ਕਰਕੇ ਅਗਲੇਰੀ ਕਾਰਵਾਈ ਸੁਚੱਜੇ ਢੰਗ ਨਾਲ ਹੋ ਸਕੇ।
ਇਹ ਮੀਟਿੰਗ ਸ਼ਾਂਤਮਈ ਢੰਗ ਨਾਲ ਮੁਕੰਮਲ ਹੋਈ ਜਿਸ ਵਿੱਚ ਵੱਡੇ ਰਕਬੇ ਵਾਲੇ ਨਜਾਇਜ ਕਾਬਜਕਾਰਾਂ ਪਾਸੋ ਜਮੀਨ ਛੁਡਵਾਉਣ ਲਈ ਸ੍ਰੀ ਗੁਰਿੰਦਰ ਸਿੰਘ ਭੰਗੂ ਜਨਰਲ ਸੈਕਟਰੀ ਕਿਸਾਨ ਯੂਨੀਅਨ ਪੰਜਾਬ ਵੱਲੋ ਭਰੋਸਾ ਦਿਵਾਇਆ ਗਿਆ ਕਿ ਇਸ ਕੰਮ ਲਈ ਕਿਸਾਨ ਯੂਨੀਅਨ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਵੇਗੀ ਪਰ ਜਿਹੜੇ ਛੋਟੋ ਕਿਸਾਨ ਹਨ ਉਨ੍ਹਾਂ ਦੀ ਰੋਜੀ ਰੋਟੀ ਜੋ ਖੇਤੀਬਾੜੀ ਦੇ ਸਿਰ ਚੱਲਦੀ ਹੈ ਅਜਿਹੇ ਕਿਸਾਨਾਂ ਦੇ ਕੇਸਾਂ ਨੂੰ ਹਮਦਰਦੀ ਦੀ ਨਿਗਾਂਹ ਨਾਲ ਵਿਚਾਰਿਆ ਜਾਵੇਗਾ।
ਵਧੀਕ ਡਿਪਟੀ ਕਮਿਸਨਰ ਪੇਂਡੂ ਵਿਕਾਸ ਰੂਪਨਗਰ ਵੱਲੋ ਦੱਸਿਆ ਗਿਆ ਕਿ ਪਿੰਡ ਬੜਾ ਫੂਲ ਦੀ ਪੰਚਾਇਤਜਮੀਨ ਦੇ 6 ਏਕੜ ਦੇ ਰਕਬੇ ਦਾ ਕਬਜਾ ਪੰਚਾਇਤ ਵੱਲੋਂ ਮਿਤੀ 20 ਮਈ, 2022 ਨੂੰ ਲੈ ਲਿਆ ਗਿਆ ਹੈ। ਉਸ ਸਬੰਧੀ ਪਹਿਲਾ ਤੋਂ ਉਥੇ ਕਾਸ਼ਤ ਕਰ ਰਹੇ ਕਿਸਾਨਾਂ ਦਾ ਕੇਸ ਸਰਕਾਰ ਨੂੰ ਭੇਜਿਆ ਜਾਵੇਗਾ।

English






