ਫਾਜਿ਼ਲਕਾ, 1 ਅਪ੍ਰੈਲ :-
ਜਿ਼ਲ੍ਹਾ ਰੈਡ ਕ੍ਰਾਸ ਸੁਸਾਇਟੀ ਫਾਜਿ਼ਲਕਾ ਵੱਲੋਂ ਚਲਾਏ ਜਾ ਰਹੇ ਪ੍ਰਯਾਸ ਸਕੂਲ, ਆਲਮਗੜ੍ਹ ਵਿਖੇ ਵਿਸੇਸ਼ ਬੱਚਿਆਂ ਲਈ ਦਾਖਲੇ ਸ਼ੁਰੂ ਹਨ। ਇਸ ਸਬੰਧੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਆਈਏਐਸ ਨੇ ਕਿਹਾ ਹੈ ਕਿ ਵਿਸੇਸ਼ ਬੱਚਿਆਂ (ਬੋਲਣ ਅਤੇ ਸੁਣਨ ਤੋਂ ਅਸਮਰੱਥ ਬੱਚਿਆਂ) ਲਈ ਨਵੇਂ ਸੈਸ਼ਨ ਤੋਂ ਦਾਖਲੇ ਸ਼ੁਰੂ ਹਨ। ਉਨ੍ਹਾਂ ਨੇ ਕਿਹਾ ਕਿ ਇਥੇ ਵਿਸ਼ਾ ਮਾਹਿਰ ਅਧਿਆਪਕਾਂ ਵੱਲੋਂ ਵਿਸੇਸ਼ ਬੱਚਿਆਂ ਨੂੰ ਸਮੇਂ ਦਾ ਹਾਣ ਦਾ ਬਣਾਉਣ ਲਈ ਸਿੱਖਿਆ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿ਼ਲ੍ਹੇ ਵਿਚ ਜਿੱਥੇ ਕਿਤੇ ਵੀ ਅਜਿਹੇ ਬੱਚੇ ਹਨ ਉਨ੍ਹਾਂ ਦੇ ਮਾਪੇ ਇੰਨ੍ਹਾਂ ਬੱਚਿਆਂ ਦੀ ਪੜਾਈ ਲਈ ਪ੍ਰਯਾਸ ਸਕੂਲ ਆਲਮਗੜ੍ਹ ਵਿਖੇ ਸੰਪਰਕ ਕਰ ਸਕਦੇ ਹਨ। ਇਹ ਸਕੂਲ ਆਲਮਗੜ੍ਹ ਬਾਈਪਾਸ ਚੌਕ (ਅਬੋਹਰ) ਦੇ ਬਿੱਲਕੁਲ ਨੇੜੇ ਹੈ।ਇੱਥੇ ਬੱਚਿਆਂ ਨੂੰ ਲੈਕੇ ਅਤੇ ਛੱਡ ਦੇ ਜਾਣ ਲਈ ਵੈਨ ਦਾ ਵੀ ਪ੍ਰਬੰਧ ਹੈ।ਇਸ ਲਈ ਫੋਨ ਨੰਬਰ 7973334039 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

हिंदी






