ਫਾਜ਼ਿਲਕਾ, 14 ਮਾਰਚ 2022
ਕਿਸ਼ੋਰ ਸਿਖਿਆ ਪੋ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਐਸ.ਕੇ.ਬੀ.ਡੀ.ਏ.ਵੀ ਪਬਲਿਕ ਸਕੂਲ ਫਾਜ਼ਿਲਕਾ ਵਿਖੇ ਇਕ ਰੋਜ਼ਾ ਟੇ੍ਰਨਿੰਗ ਜ਼ਿਲ੍ਹਾ ਸਿਖਿਆ ਅਧਿਕਾਰੀ ਡਾ. ਸੁਖਵੀਰ ਸਿੰਘ ਬਲ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਐਡਵੋਕੇਸੀ ਇੰਚਾਰਜ ਡਿਪਟੀ ਡੀ.ਈ.ਓ ਸ੍ਰੀ ਪੰਕਜ ਕੁਮਾਰ ਅੰਗੀ ਦੀ ਰਹਿਨੁਮਾਈ ਤਹਿਤ ਐਡਵੋਕੇਸੀ ਕੋਆਰਡੀਨੇਟਰ ਸ੍ਰੀ ਵਿਜੈ ਪਾਲ, ਸ੍ਰੀ ਗੁਰਛਿੰਦਰਪਾਲ ਅਤੇ ਸ੍ਰੀ ਵਿਵੇਕ ਡੋਡਾ ਦੀ ਦੇਖ-ਰੇਖ ਵਿਚ ਅੱਜ ਸੰਪਨ ਹੋਈ।ਜ਼ਿਲੇ੍ਹ ਦੇ 8 ਬਲਾਕਾਂ ਦੀ ਦੋ ਦਿਨਾਂ `ਚ ਵੰਡ ਕਰਕੇ ਇਹ ਟੇ੍ਰਨਿੰਗ ਮੁਕੰਮਲ ਕਰਵਾਈ ਗਈ।
ਹੋਰ ਪੜ੍ਹੋ :-ਮਿਸ਼ਨ ਇੰਦਰਧਨੁਸ਼ ਤਹਿਤ 2358 ਬੱਚਿਆਂ ਦਾ ਟੀਟਕਾਕਰਣ ਕਰਕੇ 105 ਫੀਸਦੀ ਟੀਚਾ ਪ੍ਰਾਪਤ ਕੀਤਾ
ਇਸ ਪ੍ਰੋਗਰਾਮ ਦਾ ਪੂਰਾ ਸ਼ਿਡਿਉਲ ਡਾਇਰੈਕਟਰ ਐਸ.ਸੀ.ਈ.ਆਰ.ਟੀ ਮੋਹਾਲੀ ਚੰਡੀਗੜ ਵੱਲੋਂ ਜਾਰੀ ਕੀਤਾ ਗਿਆ ਹੈ। ਜਿਸ ਵਿਚ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੌਰਾਨ ਟੇ੍ਰਨਿੰਗ ਦੇਣ ਲਈ ਰਿਸੋਰਸ ਪਰਸਨ ਦੇ ਰੂਪ ਵਿਚ ਡਾ. ਵਿਜੈ ਗ੍ਰੋਵਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਅਬੋਹਰ, ਡਾ. ਨੀਤਾ ਬੰਧੂ ਲੈਕਚਰਾਰ ਬਾਇਓਲਾਜੀ ਨਿਹਾਲ ਖੇੜਾ ਅਤੇ ਰਮਨ ਸੇਤੀਆ ਅੰਗਰੇਜੀ ਲੈਕਚਰਾਰ ਵਜੋਂ ਸ਼ਿਰਕਤ ਕੀਤੀ ਗਈ ਅਤੇ ਕਿਸ਼ੋਰ ਸਿਖਿਆ `ਤੇ ਆਪਣੇ ਵਿਚਾਰ ਰੱਖੇ ਗਏ।
ਡਾ. ਵਿਜੈ ਗ੍ਰੋਵਰ ਨੇ ਕਿਸ਼ੋਰ ਅਵਸਥਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਚਾਰ ਚੀਜਾਂ ਇਨਸਾਨ ਵਿਚ ਹੋਣੀਆਂ ਜਿਵੇਂ ਪਰਿਚੈ, ਪਹਿਚਾਣ, ਪਿਆਰ ਅਤੇ ਪਰਿਪਕਵਤਾ ਦਾ ਹੋਣਾ ਜ਼ਰੂਰੀ ਹੈ।ਡਾ. ਨੀਤਾ ਬੰਧੂ ਨੇ ਪੀ.ਪੀ.ਟੀ. ਰਾਹੀਂ ਕਿਸ਼ੋਰ ਅਵਸਥਾ ਦੌਰਾਨ ਲੜਕੇ ਤੇ ਲੜਕੀਆਂ ਵਿਚ ਆਉਣ ਵਾਲੀਆਂ ਤਬਦੀਲੀਆਂ ਬਾਰੇ ਅਤੇ ਉਨ੍ਹਾਂ ਨੂੰ ਸਕਾਰਾਤਮਕ ਤਰੀਕੇ ਨਾਲ ਨਿਪਟਨ ਬਾਰੇ ਆਪਣੇ ਵਢਮੁਲੇ ਵਿਚਾਰ ਸਾਂਝੇ ਕੀਤੇ। ਸ੍ਰੀ ਰਮਨ ਸੇਤੀਆ ਨੇ ਮਨੋਵਿਗਿਆਨ ਬਾਰੇ ਹਾਜਰੀਨ ਨਾਲ ਆਪਣੇ ਲੋੜੀਂਦੇ ਵਿਚਾਰ ਪ੍ਰਗਟ ਕੀਤੇ।
ਵਰਕਸ਼ਾਪ ਦੌਰਾਨ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਮੁਖੀ ਦੇ ਨਾਲ-ਨਾਲ ਇਕ ਲੇਡੀਜ ਅਧਿਆਪਕ ਅਤੇ ਇਕ ਮੇਲ ਅਧਿਆਪਕ ਵੱਲੋਂ ਪਹੰੁਚ ਕੀਤੀ ਗਈ।ਇਸ ਦੌਰਾਨ ਡਿਪਟੀ ਡੀ.ਈ.ਓ ਪੰਕਜ ਅੰਗੀ ਨੇ ਇਸ ਪ੍ਰੋਗਰਾਮ ਨੂੰ ਸਕੂਲ ਪੱਧਰ `ਤੇ ਕਾਮਯਾਬ ਬਣਾਉਣ ਲਈ ਸਾਥ ਦੇਣ ਲਈ ਕਿਹਾ ਅਤੇ ਸਰਕਾਰ ਵੱਲੋਂ ਚਲਾਏ ਗਏ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕਿਹਾ ਅਤੇ ਭਵਿੱਖ ਵਿਚ ਬਚਿਆਂ ਨੂੰ ਮਨੋਸਥਿਤੀ ਬਾਰੇ ਗਿਆਨ ਹੋ ਸਕੇ।
ਇਸ ਮੌਕੇ ਸਕੂਲ ਪ੍ਰਿੰਸੀਪਲ ਜੀ.ਡੀ.ਸੈਣੀ, ਗੁਰਦੀਪ ਸਿੰਘ ਬੀ.ਐਨ.ਓ, ਕਸ਼ਮੀਰੀ ਲਾਲ, ਅਮਿਤ, ਜ਼ਸਵਿੰਦਰ, ਸ਼ਮਸ਼ੇਰ ਸਿੰਘ, ਗੁਲਸ਼ਨ ਮਦਾਨ, ਸਤਿੰਦਰ ਸਚਦੇਵਾ ਬੀ.ਐਮ. ਹਾਜ਼ਰ ਸਨ।

English





