ਐਸ.ਏ.ਐਸ.ਨਗਰ, 26 ਨਵੰਬਰ:
ਰਾਸ਼ਟਰੀ ਸੰਵਿਧਾਨ ਦਿਵਸ (ਸੰਵਿਧਾਨ ਦਿਵਸ) ਮਨਾਉਂਦੇ ਹੋਏ, ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏ.ਆਈ.ਐਮ.ਐਸ.) ਦੇ ਅੰਗ-ਵਿਗਿਆਨ ਵਿਭਾਗ ਦੁਆਰਾ “ਭਾਰਤ ਦੇ ਸੰਵਿਧਾਨ” ‘ਤੇ ਇੱਕ ਅੰਤਰ-ਕਾਲਜ ਅੰਡਰਗ੍ਰੈਜੁਏਟ ਕੁਇਜ਼ ਮੁਕਾਬਲਾ ਕਰਵਾਇਆ ਗਿਆ।
ਇਸ ਮੌਕੇ ਗੂਗਲ ਫਾਰਮ ਦੀ ਵਰਤੋਂ ਕਰਕੇ ਸਕਰੀਨਿੰਗ ਟੈਸਟ ਲਿਆ ਗਿਆ ਅਤੇ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 15 ਭਾਗੀਦਾਰਾਂ ਨੂੰ ਫਾਈਨਲ ਰਾਊਂਡ ਲਈ ਚੁਣਿਆ ਗਿਆ। ਕੁਇਜ਼ ਮੁਕਾਬਲੇ ਲਈ, ਭਾਗੀਦਾਰਾਂ ਨੂੰ 5 ਟੀਮਾਂ ਵਿੱਚ ਵੰਡਿਆ ਗਿਆ ਸੀ, ਹਰੇਕ ਟੀਮ ਵਿੱਚ 3 ਮੈਂਬਰ ਸਨ।
ਸ਼ੈਲੇਸ਼ ਅਗਰਵਾਲ (ਸਥਾਈ ਵਕੀਲ – ਕਾਨੂੰਨੀ ਰਿਟੇਨਰ ਏਆਈਐਮਐਸ, ਮੋਹਾਲੀ) ਕੁਇਜ਼ ਮਾਸਟਰ ਸਨ। ਜੇਤੂ ਟੀਮ ਦੇ ਮੈਂਬਰਾਂ ਵਿੱਚ ਅਜੇ, ਮੁਦੱਸਿਰ ਰਜ਼ਾ, ਧਰਮਪ੍ਰੀਤ ਸ਼ਾਮਲ ਹਨ। ਪਹਿਲੀ ਉਪ ਵਿਜੇਤਾ ਟੀਮ ਦੇ ਮੈਂਬਰ ਮੋਲਿਕ ਗਰਗ, ਗੁਰਕੀਰਤ ਸਿੰਘ, ਕ੍ਰਿਤੀ ਗੋਇਲ ਸਨ। ਪੁਨੀਤ ਮਸੰਦ, ਆਰੀਅਨ ਡਾਂਗੀ ਅਤੇ ਮਿਠਾਨ ਸਿੰਘ ਤੀਸਰੇ ਸਥਾਨ ਤੇ ਰਹੇ।
ਸੰਸਥਾ ਦੇ ਡਾਇਰੈਕਟਰ-ਪ੍ਰਿੰਸੀਪਲ ਡਾ: ਭਵਨੀਤ ਭਾਰਤੀ ਨੇ ਸਾਰੇ ਪ੍ਰਤੀਯੋਗੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਜੇਤੂ ਟੀਮਾਂ ਅਤੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਦਿੱਤੇ।

English






