ਅੰਬੂਜਾ ਸੀਮਿੰਟ ਫੈਕਟਰੀ ‘ਚ ਟ੍ਰਾਂਸਪੋਰਟ ਲਈ 120 ਟਰੱਕ ਨੇੜਲੇ ਪਿੰਡਾਂ ਦੇ ਸ਼ਾਮਲ ਕੀਤੇ ਜਾਣਗੇ: ਵਿਧਾਇਕ ਚੱਢਾ

MLA Chadha
MLA Chadha

Sorry, this news is not available in your requested language. Please see here.

ਨੇੜਲੇ ਪਿੰਡਾਂ ਦੇ ਲਈ 75 ਫੀਸਦ ਨੌਕਰੀਆਂ ਹੋਣਗੀਆਂ ਰਾਖਵੀਆਂ
ਰੂਪਨਗਰ, 23 ਫਰਵਰੀ 2023
ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿੱਥੇ ਅੰਬੂਜਾ ਸੀਮਿੰਟ ਫੈਕਟਰੀ ਦੇ ਪ੍ਰਦੂਸ਼ਣ ਨੂੰ ਲਗਾਤਾਰ ਨੱਥ ਪਾਈ ਜਾ ਰਹੀ ਹੈ ਉਥੇ ਹੀ ਇਲਾਕੇ ਦੇ ਲੋਕਾਂ ਦੀ ਮੰਗ ਉੱਤੇ ਹੀ ਫੈਕਟਰੀ ਦੇ ਆਸ-ਪਾਸ ਦੇ ਪਿੰਡਾਂ ਦੇ ਵਾਸੀਆਂ ਨੂੰ ਰੁਜ਼ਗਾਰ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਮੰਤਵ ਤਹਿਤ 120 ਟਰੱਕ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਪਾਉਣ ਲਈ ਪਹਿਲ ਦੇ ਆਧਾਰ ਉੱਤੇ ਟ੍ਰਾਂਸਪੋਰਟ ਦਾ ਕੰਮ ਦਿੱਤਾ ਜਾ ਰਿਹਾ ਹੈ।

ਹੋਰ ਪੜ੍ਹੋ – ਅਮਨ ਕਾਨੂੰਨ ਨੂੰ ਬਣਾਈ ਰੱਖਣਾ ਤੇ ਨਸ਼ੇ ਦੀ ਰੋਕਥਾਮ ਮੁੱਖ ਤਰਜੀਹ-ਐਸ.ਐਸ.ਪੀ. ਅਵਨੀਤ ਕੌਰ

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਡਵੋਕੇਟ ਚੱਢਾ ਨੇ ਕਿਹਾ ਕਿ ਇਹ ਫੈਕਟਰੀ 1990 ਤੋਂ ਚੱਲਦੀ ਆ ਰਹੀ ਹੈ ਪਰੂੰਤ ਅੱਜ ਤੱਕ ਕਿਸੇ ਨੇ ਵੀ ਇਸ ਇਲਾਕੇ ਦੇ ਲੋਕਾਂ ਤੇ ਇਨ੍ਹਾਂ ਦੀਆਂ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਨਹੀਂ ਦਿੱਤਾ। ਵਿਧਾਇਕ ਚੱਢਾ ਨੇ ਦੱਸਿਆ ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਟੀ ਦਾ ਪੈਸਾ ਨੇੜਲੇ ਪਿੰਡ ਨੂੰਹੋ, ਰਤਨਪੁਰਾ, ਦਬੁਰਜੀ ਤੇ ਲੋਹਗੜ ਫਿੱਡੇ ਦੇ ਲੋਕਾਂ ਦੀਆਂ ਭਿਆਨਕ ਬਿਮਾਰੀਆਂ ਉੱਤੇ ਵਿਸ਼ੇਸ਼ ਤੌਰ ਉਤੇ ਖਰਚਿਆ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਪਿੰਡ ਵਾਸੀਆਂ ਨੂੰ ਹੁਣ ਉਹ ਹੀ ਰੇਟ ਮਿਲੇਗਾ ਜੋ ਕਿ ਰੋਪੜ ਟਰੱਕ ਯੂਨੀਅਨ ਨੂੰ ਮਿਲਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਨੇੜਲੇ ਪਿੰਡਾਂ ਦੇ ਟਰਾਲੇ ਪਹਿਲ ਦੇ ਆਧਾਰ ਉੱਤੇ ਭਰੇ ਜਾਣਗੇ ਅਤੇ ਉਨ੍ਹਾਂ ਨੂੰ ਦੂਜਿਆਂ ਦੇ ਮੁਕਾਬਲੇ 3 ਫੀਸਦੀ ਰੇਟ ਵੀ ਜ਼ਿਆਦਾ ਮਿਲੇਗਾ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਵਲੋਂ ਇਹ ਵੀ ਕੋਸ਼ਿਸ਼ ਕੀਤੀ ਜਾਵੇ ਕਿ ਗੱਡੀ ਨੂੰ 24 ਘੰਟੇ ਦੇ ਵਿਚ ਖਾਲੀ ਕਰਵਾਇਆ ਜਾਵੇ ਤੇ 120 ਕਿਲੋਮੀਟਰ ਦੇ ਦਾਇਰੇ ਵਿਚ ਹੀ ਇਹ ਗੱਡੀਆਂ ਭੇਜੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਅੰਬੂਜਾ ਸੀਮਿੰਟ ਫੈਕਟਰੀ ਦੁਆਰਾ ਕੀਤੇ ਜਾ ਰਹੇ ਪ੍ਰਦੂਸ਼ਣ ਨੂੰ ਘਟਾਇਆ ਜਾ ਰਿਹਾ ਹੈ ਅਤੇ ਇਲਾਕੇ ਦੇ ਲੋਕਾਂ ਲਈ 75 ਫੀਸਦ ਨੌਕਰੀਆਂ ਹੋਣਗੀਆਂ ਤੇ ਟ੍ਰਾਂਸਪੋਰਟ ਵਿਚ ਗੱਡੀਆਂ 140 ਤੋਂ ਵਧਾ 180 ਕੀਤੀ ਗਈਆਂ ਹਨ ਅਤੇ ਇਸ ਤੋਂ ਅਲੱਗ 120 ਗੱਡੀਆਂ ਨੇੜਲੇ ਪਿੰਡਾਂ ਦੇ ਲੋਕਾਂ ਦੀਆਂ ਲਗਾਉਣ ਨੂੰ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਲਈ 10 ਅਸਾਮੀਆਂ ਲਈ ਇੰਟਰਵਿਊ ਲਈ ਗਈ ਹੈ ਅਤੇ ਜਲਦ ਹੀ 50 ਅਸਾਮੀਆਂ ਹੋਰ ਵੀ ਭਰੀਆ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਅੰਬੂਜਾ ਫੈਕਟਰੀ ਵਿਖੇ ਗੱਡੀਆਂ ਲਗਾਉਣ ਲਈ ਇਸ ਦੇ ਲਈ ਆਪਣੀ ਅਰਜ਼ੀ ਦਫਤਰ ਜ਼ਿਲ੍ਹਾ ਰੁਜ਼ਗ਼ਾਰ ਤੇ ਕਾਰੋਬਾਰ ਬਿਊਰੋ ਵਿਖੇ ਗਰਾਊਂਡ ਫਲੌਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਚ ਦਿੱਤੀ ਜਾ ਸਕਦੀ ਹੈ।