ਬਰਨਾਲਾ, 1 ਨਵੰਬਰ 2021
ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਰਾਸ਼ਟਰੀ ਏਕਤਾ ਦਿਵਸ ਮੌਕੇ ਆਰ.ਪੀ.ਐਸ.ਡੀ. ਸੀਨੀਅਰ ਸੈਕੰਡਰੀ ਸਕੂਲ, ਬਰਨਾਲਾ ਵਿਖੇ ਐਨ.ਐਸ.ਐਸ.ਯੂਨਿਟ ਵੱਲੋਂ ਵਿਦਿਆਰਥੀਆਂ ਦੇ ਪੋਸਟਰ ਬਨਾਉਣ ਅਤੇ ਲੇਖ ਲਿਖਣ ਸਬੰਧੀ ਮੁਕਾਬਲੇ ਕਰਵਾਏ ਗਏ। ਵਲੰਟੀਅਰਾਂ ਵੱਲੋਂ ਬਣਾਏ ਗਏ ਪੋਸਟਰਾਂ/ਲੇਖਾਂ ਦੁਆਰਾ ਬੇਟੀ ਬਚਾਓ, ਪਾਣੀ ਦੀ ਦੁਰਵਰਤੋਂ ਦੀ ਰੋਕਥਾਮ ਸਬੰਧੀ, ਪ੍ਰਦੂਸ਼ਣ ਮੁਕਤ ਵਾਤਾਵਰਣ, ਰੁੱਖਾਂ ਦੀ ਕਟਾਈ ਨਾ ਕਰਨਾ, ਪਲਾਸਟਿਕ ਤੋਂ ਮੁਕਤੀ ਆਦਿ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ।
ਹੋਰ ਪੜ੍ਹੋ :-ਵੋਟਰ ਸੂਚੀ ਦੀ ਸੁਧਾਈ ਦਾ ਕੰਮ 1 ਨਵੰਬਰ ਤੋਂ ਸ਼ੁਰੂ-ਉਪ ਮੰਡਲ ਮੈਜਿਸਟ੍ਰੇਟ
ਇਸ ਮੌਕੇ ਐਨ.ਐਸ.ਐਸ ਦੀ ਤਰਫੋਂ ਪ੍ਰੀਤੀ ਕੌਸ਼ਲ, ਰੇਨੂੰ ਬਾਂਸਲ, ਸ਼ਬਨਮ ਅਤੇ ਲਵਪ੍ਰੀਤ ਸ਼ਰਮਾ ਆਦਿ ਹਾਜ਼ਰ ਸਨ।

English





