ਜ਼ਿਲ੍ਹੇ ਨੂੰ ਮਿਿਲਆ ਇਕ ਹੋਰ ਮੈਡੀਕਲ ਆਕਸੀਜਨ ਪਲਾਂਟ: ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ

ਗੁਰਿੰਦਰਬੀਰ ਕੌਰ
ਜ਼ਿਲ੍ਹੇ ਨੂੰ ਮਿਿਲਆ ਇਕ ਹੋਰ ਮੈਡੀਕਲ ਆਕਸੀਜਨ ਪਲਾਂਟ: ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ

Sorry, this news is not available in your requested language. Please see here.

– ਜ਼ਿਲ੍ਹੇ ਵਿਚ ਮੈਡੀਕਲ ਆਕਸੀਜਨ ਉਤਪਾਦਨ ਦੀ ਸਮਰੱਥਾ ਵਿਚ ਹੋਰ ਵਾਧਾ
– ਆਕਸੀਜਨ ਦੀ ਲੋੜ ਤੇ ਉਪਲੱਬਧਤਾ ਦੀ ਕੀਤੀ ਸਮੀਖਿਆ
– ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਨਾਲ ਨਜਿੱਠਣ ਵਿਚ ਮਿਲੇਗੀ ਮਦਦ

 
ਨਵਾਂਸ਼ਹਿਰ, 28 ਸਤੰਬਰ 2021
ਕੋਵਿਡ-19 ਦੀ ਤੀਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਮਾਣਯੋਗ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਅੱਜ ਸਿਵਲ ਹਸਪਤਾਲ ਨਵਾਂਸਹਿਰ ਵਿਖੇ ਮੈਡੀਕਲ ਆਕਸੀਜਨ ਦੀ ਲੋੜ, ਉਪਲੱਬਧਤਾ ਤੇ ਨਿਰਵਿਘਨ ਸਪਲਾਈ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਹਸਪਤਾਲ ਵਿਚ ਸਥਾਪਿਤ ਕੀਤੇ ਗਏ ਪੀ.ਐੱਸ.ਏ. ਆਧਾਰਤ ਮੈਡੀਕਲ ਆਕਸੀਜਨ ਪਲਾਂਟਾ ਦਾ ਦੌਰਾ ਵੀ ਕੀਤਾ।
ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੀ ਮੈਡੀਕਲ ਆਕਸੀਜਨ ਉਤਪਾਦਨ ਦੀ ਸਮਰੱਥਾ ਵਿਚ ਹੋਰ ਵਾਧਾ ਕਰਨ ਲਈ ਨਿਰੰਤਰ ਉਪਰਾਲੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਸਿਵਲ ਹਸਪਤਾਲ ਨਵਾਂਸ਼ਹਿਰ ਵਿਚ ਇਕ ਮੈਡੀਕਲ ਆਕਸੀਜਨ ਪਲਾਂਟ ਚੱਲ ਰਿਹਾ ਸੀ, ਜਦੋਂਕਿ ਪਿਛਲੇ ਹਫਤੇ ਇਕ ਹੋਰ ਮੈਡੀਕਲ ਆਕਸੀਜਨ ਪਲਾਂਟ ਸਥਾਪਿਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੀ  ਸਮਰਥਾ ਕ੍ਰਮਵਾਰ 166 ਲੀਟਰ ਪ੍ਰਤੀ ਮਿੰਟ (0.3 ਐੱਮ.ਟੀ.) ਤੇ 500 ਲੀਟਰ ਪ੍ਰਤੀ ਮਿੰਟ (0.9 ਐੱਮ.ਟੀ.) ਹੈ। ਇਨ੍ਹਾਂ ਤੋਂ ਇਲਾਵਾ ਤਰਲ  ਮੈਡੀਕਲ ਆਕਸੀਜਨ ਪਲਾਂਟ ਉੱਤੇ ਵੀ ਕੰਮ ਚੱਲ ਰਿਹਾ ਹੈ, ਜਿਸ ਦੀ ਸਮਰੱਥਾ 0.5 ਐੱਮ.ਟੀ. ਹੈ। ਪੀ.ਐੱਸ.ਏ. ਤਕਨੀਕ ਵਾਲੇ ਇਹ ਪਲਾਂਟ ਹਵਾ ਵਿਚੋਂ ਆਕਸੀਜਨ ਪੈਦਾ ਕਰਕੇ ਸਿੱਧੀ ਪਾਈਪਾਂ ਰਾਹੀਂ ਮਰੀਜ਼ਾਂ ਦੇ ਬੈੱਡਾਂ ਤੱਕ ਪਹੁੰਚਾ ਸਕਣ ਦੇ ਸਮਰੱਥ ਹੁੰਦੇ ਹਨ।
ਡਾ. ਕੌਰ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਨੂੰ ਮੈਡੀਕਲ ਆਕਸੀਜਨ ਉਤਪਾਦਨ ਵਿਚ ਸਵੈ-ਨਿਰਭਰ ਬਣਾਉਣ ਦੀ ਦਿਸ਼ਾ ਵਿਚ ਨਿਰੰਤਰ ਕੰਮ ਚੱਲ ਰਿਹਾ ਹੈ।ਇਨ੍ਹਾਂ ਪਲਾਂਟਾ ਦੇ ਲੱਗਣ ਤੋਂ ਪਹਿਲਾਂ ਜ਼ਿਲ੍ਹੇ ਨੂੰ ਬਾਹਰੋਂ ਆਕਸੀਜਨ ਮੰਗਵਾਉਣੀ ਪੈਦੀ ਸੀ। ਉਨ੍ਹਾਂ ਦੱਸਿਆ ਕਿ ਮੈਡੀਕਲ ਆਕਸੀਜਨ ਪਲਾਂਟਾਂ ਦੀ ਸਥਾਪਨਾ ਨਾਲ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਢਾਂਚਾਗਤ ਮਜ਼ਬੂਤੀ ਆ ਰਹੀ ਹੈ। ਇਸ ਲਈ ਜੇਕਰ ਸੰਭਾਵਿਤ ਤੀਜੀ ਲਹਿਰ ਆਉਂਦੀ ਹੈ ਤਾਂ ਉਸ ਦੌਰਾਨ ਸਰਕਾਰੀ ਸਿਹਤ ਸੰਭਾਲ ਸੰਸਥਾਵਾਂ ਆਕਸੀਜਨ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਸਮਰੱਥ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਅਜਿਹੇ ਪਲਾਂਟ ਸਥਾਪਤ ਕਰਨ ਨਾਲ ਸਰਕਾਰੀ ਸਿਹਤ ਸੰਸਥਾਵਾਂ ਨਾ ਕੇਵਲ ਆਕਸੀਜਨ ਲਈ ਸਵੈ-ਨਿਰਭਰ ਹੋ ਜਾਣਗੀਆਂ ਸਗੋਂ ਭਵਿੱਖ ਵਿੱਚ ਬਿਨਾਂ ਕਿਸੇ ਰੁਕਾਵਟ ਤੋਂ ਗੁਣਵੱਤਾ ਭਰਪੂਰ ਦੇਖਭਾਲ ਵੀ ਕਰ ਸਕਣਗੀਆਂ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੇ ਗੈਰ-ਸਰਕਾਰੀ ਸੰਸਥਾਵਾਂ ਨਾਲ ਮਿਲ ਕੇ ਆਕਸੀਜਨ ਉਤਪਾਦਨ ਵਿੱਚ ਪੂਰੀ ਤਰ੍ਹਾਂ ਨਾਲ ਸਵੈ-ਨਿਰਭਰ ਬਣਨ ਦੇ ਰਾਹ ਉੱਤੇ ਚੱਲ ਰਿਹਾ ਹੈ।
ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਸਿਹਤ ਅਫਸਰ ਡਾ ਕੁਲਦੀਪ ਰਾਏ, ਸੀਨੀਅਰ ਮੈਡੀਕਲ ਅਫਸਰ ਡਾ ਮਨਦੀਪ ਕਮਲ ਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤ ਰਾਮ ਸਮੇਤ ਸਿਹਤ ਵਿਭਾਗ ਦੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।