ਦਿੱਲੀ ਵਿਧਾਨ ਸਭਾ ਕੰਪਲੈਕਸ ਵਿਚ 400ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਆਤਮ ਰਸ ਕੀਰਤਨ ਦਰਬਾਰ ਵਿਚ ਭਾਰੀ ਸੰਖਿਆ ਵਿਚ ਪਹੁੰਚੀ ਸੰਗਤ

MANISH SISODIYA
Manish Sisodia releases list of 250 Delhi’s government schools upto class 12, challenges Pargat Singh to release the same of Punjab
ਉਪਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਵਿਧਾਇਕ ਜਰਨੈਲ ਸਿੰਘ ਨੇ ਲਿਆ ਗੁਰੂ ਦਾ ਆਸ਼ੀਰਵਾਦ

ਚੰਡੀਗੜ੍ਹ, 14 ਨਵੰਬਰ 2021

ਆਮ ਆਦਮੀ ਪਾਰਟੀ ਦਿੱਲੀ ਵੱਲੋ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਵਿਧਾਨ ਸਭਾ ਕੰਪਲੈਕਸ ਵਿਚ ਆਤਮ ਰਸ ਕੀਰਤਨ ਦਰਬਾਰ ਸਜਾਇਆ ਗਿਆ । ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੇ  ਕੀਰਤਨ ਦਰਬਾਰ ਵਿਚ ਪਹੁੰਚ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ । ਨਾਲ ਹੀ ਪੰਜਾਬ ਮਾਮਲਿਆ ਦੇ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਪੰਜਾਬ ਅਤੇ ਦਿੱਲੀ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ।

ਹੋਰ ਪੜ੍ਹੋ :-ਜ਼ਿਲੇ੍ਹ ਦੇ ਵੱਖ-ਵੱਖ ਸਕੂਲਾਂ ਵਿਚ ਵੋਟ ਬਣਾਓ ਤੇ ਵੋਟ ਪਾਓ ਦੇ ਨਾਅਰੇ ਨੂੰ ਲੈ ਕੇ ਕੱਢੀ ਗਈ ਰੈਲੀ

ਇਸ ਤੋ ਇਲਾਵਾ ਪੰਜਾਬੀ ਅਕਾਦਮੀ ਦਿੱਲੀ ਦੇ ਚੇਅਰਮੈਨ ਹਰਚਰਨ ਸਿੰਘ ਬੰਨੀ ਅਤੇ ਵਿਧਾਇਕ ਪਰਿਹਲਾਦ ਸਿੰਘ ਸਮੇਤ ਕਈ ਹੋਰ ਆਗੂ ਅਤੇ ਭਾਰੀ ਗਿਣਤੀ ਵਿਚ ਸੰਗਤ ਨੇ ਆਤਮ ਰਸ ਕੀਰਤਨ ਦਰਬਾਰ ਵਿਚ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ । ਦਿੱਲੀ ਦੀ ਸਮੁੱਚੀ ਸੰਗਤ ਪੰਥ ਦੇ ਵੱਡੇ ਵੱਡੇ ਪ੍ਰਚਾਰਕਾਂ ਵਲੋ ਸੁਣਾਏ ਗਏ ਗੁਰੂ ਸ਼ਬਦ ਅਤੇ ਗੁਰਬਾਣੀ ਸੁਣ ਕੇ ਨਿਹਾਲ ਹੋਈ ।
ਆਮ ਆਦਮੀ ਪਾਰਟੀ ਵੱਲੋਂ 13 ਨਵੰਬਰ, ਸ਼ਨੀਵਾਰ ਸ਼ਾਮ 6 ਵਜੇ ਤੋਂ ਦਿੱਲੀ ਵਿਧਾਨ ਸਭਾ ਕੰਪਲੈਕਸ ਵਿਚ ਆਤਮ ਰਸ ਕੀਰਤਨ ਦਰਬਾਰ ਕਰਵਾਇਆ ਗਿਆ ਸੀ । ਪਾਰਟੀ ਨੇ ਦਿੱਲੀ ਦੇ ਲੋਕਾਂ ਨੂੰ ਕੀਰਤਨ ਦਰਬਾਰ ਵਿਚ ਪਹੁੰਚ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਦੀ ਅਪੀਲ ਕੀਤੀ ਗਈ ਸੀ, ਜਿਸ ਦੇ ਚਲਦਿਆਂ ਭਾਰੀ ਸੰਖਿਆ ਵਿਚ ਪਹੁੰਚੀ ਸੰਗਤ ਗੁਰੂ ਸ਼ਬਦ ਅਤੇ ਗੁਰਬਾਣੀ ਸੁਣ ਕੇ ਨਿਹਾਲ ਹੋਈ ।