ਵਿਸ਼ੇਸ਼ ਸਰਸਰੀ ਸੁਧਾਈ ਸਾਲ-2023 ਸਬੰਧੀ ਜਾਗਰੂਕਤਾ ਸਮਾਗਮ

ਸਰਕਾਰੀ ਆਈ.ਟੀ.ਆਈ ਰੂਪਨਗਰ ਲੜਕੀਆਂ ਵਿਖੇ ਕਰਵਾਇਆ ਪ੍ਰੋਗਰਾਮ
ਵਿਦਿਆਰਥੀਆਂ ਦੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ 
ਵੋਟ ਦੇ ਹੱਕ ਦੀ ਵਰਤੋਂ ਸੂਝ ਨਾਲ ਕਰਨ ਦੀ ਅਪੀਲ 
ਰੂਪਨਗਰ, 09 ਨਵੰਬਰ: 
ਵਿਸ਼ੇਸ਼ ਸਰਸਰੀ ਸੁਧਾਈ ਸਾਲ-2023 ਦੀ ਆਰੰਭਤਾ ਸਰਕਾਰੀ ਆਈ.ਟੀ.ਆਈ ਰੂਪਨਗਰ ਲੜਕੀਆਂ ਵਿਖੇ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾ ਕੇ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਤਦਾਤਾ ਸੂਚੀ ਸੁਧਾਈ ਮੁਹਿੰਮ ਦੀ ਜਾਣਕਾਰੀ ਜ਼ਿਲ੍ਹੇ ’ਚ ਘਰ-ਘਰ ਤੱਕ ਪਹੁੰਚਾਉਣ ਲਈ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਉਦੇਸ਼ ਹੈ ਕਿ ਮਤਦਾਤਾ ਸੂਚੀ ਵਿੱਚ ਪਾਏ ਗਏ ਇਤਰਾਜਾਂ ਨੂੰ ਦਰੁਸੱਤ ਕੀਤਾ ਜਾਵੇ।
ਇਸ ਸਮਾਗਮ ਵਿਚ ਬਹੁਤ ਸਕਾਰਾਤਮਕ ਊਰਜਾ ਮਹਿਸੂਸ ਹੋਈ ਹੈ। ਉਹਨਾਂ ਖ਼ਾਸ ਤੌਰ ਉੱਤੇ ਜ਼ਿਕਰ ਕਰਦਿਆਂ ਕਿਹਾ ਕਿ  ਵਿਦਿਆਥੀਆਂ ਨੇ ਮਹਿੰਦੀ ਨਾਲ ਲਿਖਿਆ ਸੀ ‘ਵੋਟ ਫ਼ਾਰ ਪਾਜ਼ੇਟਿਵ ਚੇਂਜ’। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਦੋਂ ਵੋਟ ਦੇ ਹੱਕ ਦੀ ਬਹੁਤ ਹੀ ਸੂਝ ਨਾਲ ਵਰਤੋਂ ਹੋਵੇਗੀ,  ਓਦੋਂ ਹੀ ਬਦਲਾਵ ਆਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੜਕੀਆਂ ਦੀ ਵੋਟ ਪਾਉਣ ਫ਼ੀਸਦ ਵਿਚ ਵਾਧਾ ਹੋਣਾ ਜ਼ਰੂਰੀ ਹੈ। ਉਹਨਾਂ ਨੇ ਵਿੱਦਿਆਰਥੀਆਂ ਨੂੰ ਕਿਹਾ ਕਿ ਚੋਣ ਮਨੋਰਥ ਪੱਤਰ ਲਾਜ਼ਮੀ ਤੌਰ ਉੱਤੇ ਪੜ੍ਹਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਈ ਵਾਰ ਲੋਕ ਸੋਚ ਲੈਂਦੇ ਹਨ ਕਿ ਕੁਝ ਨਹੀਂ ਬਦਲ ਸਕਦਾ ਪਰ ਅਸਲ ਗੱਲ ਇਹ ਹੈ ਕਿ ਸਭ ਕੁਝ ਬਦਲ ਸਕਦਾ ਹੈ। ਲੋੜ ਹੈ ਕਿ  ਵੱਧ ਤੋਂ ਵੱਧ ਜਾਗਰੂਕ ਹੋ ਕੇ ਵੋਟ ਦੀ ਵਰਤੋਂ ਹੋਵੇ, ਵੋਟ ਪਾਉਣ ਤੋਂ ਪਹਿਲਾਂ ਸਕਰਾਤਮਕ ਬਹਿਸਾਂ ਹੋਣ ਤੇ ਵੋਟਰ ਸੁਚੱਜੇ ਢੰਗ ਨਾਲ ਵਿਚਾਰ ਵਟਾਂਦਰਾ ਕਰਨ। ਉਹਨਾਂ ਨੇ ਵਿਦਿਆਰਥੀਆਂ ਨੂੰ ਅਪਣੇ ਭਵਿੱਖ ਲਈ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਵੀਪ ਪੱਧਰ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਜ਼ਿਲ਼੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਗਈ ਕਿ ਇੱਕ ਜਾਗਰੂਕ ਨਾਗਰਿਕ ਵਜੋਂ ਵੋਟਰ ਸੂਚੀ ਦੇਖਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਇਸ ਦੇ ਸਬੰਧ ਵਿੱਚ ਕੈਂਪ ਵੀ ਲਗਾਏ ਜਾਣਗੇ ਜਿਨ੍ਹਾਂ ਵਿੱਚ ਆਪਣੇ ਇਤਰਾਜ ਨੂੰ ਲੈ ਕੇ ਵੋਟਰ ਸੁਧਾਈ ਵੀ ਕਰਵਾਈ ਜਾ ਸਕਦੀ ਹੈ। ਜੇਕਰ ਕਿਸੇ ਨੇ ਆਪਣਾ ਨਾਮ ਕਟਵਾਉਣ, ਸਹੀ ਕਰਾਉਣ ਜਾਂ ਨਵਾਂ ਵੋਟਰ ਕਾਰਡ ਬਣਾਉਣ ਹੋਵੇ ਤਾਂ ਉਹ ਇਨ੍ਹਾਂ ਕੈਂਪਾਂ ਦਾ ਫਾਇਦਾ ਲੈਕੇ ਸਹੀ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ  ਭਾਰਤੀ ਚੋਣ ਕਮਿਸ਼ਨ ਵਲੋਂ ਇਹ ਵੀ ਵਿਵਸਥਾ ਦਿੱਤੀ ਗਈ ਹੈ ਕਿ ਤੁਸੀਂ  ਚੋਣਾਂ ਤੋਂ ਪਹਿਲਾਂ ਹੀ ਫਾਰਮ ਭਰਵਾ ਕੇ ਆਪਣੀ ਵੋਟਰ ਨੂੰ ਦਰੁਸਤ ਕਰ ਸਕਦੇ ਹੋ ਤਾ ਕਿ ਚੋਣਾਂ ਦੌਰਾਨ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਵਲੋਂ ਇਹ ਵੀ ਅਪੀਲ ਕੀਤੀ ਗਈ ਕਿ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਉਨ੍ਹਾਂ ਇੱਥੇ ਇਹ ਵੀ ਅਪੀਲ ਕੀਤੀ ਕਿ  ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਵਿਦਿਆਰਥੀਆਂ ਦੇ ਚਾਰਟ ਮੇਕਿੰਗ, ਮਹਿੰਦੀ ਲਗਾਉਣ, ਭਾਸ਼ਣ ਮੁਕਾਬਲੇ, ਰੰਗੋਲੀ ਬਣਾਉਣ, ਬੋਲੀਆਂ ਤੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਜਿਹਨਾਂ ਵਿੱਚ ਆਰਜ਼ੂ, ਕਮਲਜੀਤ ਕੌਰ, ਸਿਮਰਨ, ਨਿਕਿਤਾ, ਨਵਨੀਤ ਕੌਰ, ਕਲਪਨਾ, ਹੀਨਾ, ਸੁਖਪ੍ਰੀਤ ਕੌਰ, ਸੰਦੀਪ ਕੌਰ, ਸਿਮਰਦੀਪ ਕੌਰ ਤੇ ਕਾਜਲ ਕੁਮਾਰੀ ਵਿਦਿਆਰਥਣਾਂ ਵੱਲੋਂ ਪੁਜੀਸ਼ਨਾਂ ਹਾਸਲ ਕੀਤੀਆਂ ਗਈਆਂ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ਼੍ਰੀਮਤੀ ਅਨਮਜੋਤ ਕੌਰ, ਐਸਡੀਐਮ ਰੂਪਨਗਰ ਸ. ਹਰਬੰਸ ਸਿੰਘ, ਚੋਣ ਤਹਿਸੀਲਦਾਰ ਸ. ਅਮਨਦੀਪ ਸਿੰਘ, ਪ੍ਰਿੰਸੀਪਲ ਆਈਟੀਆਈ ਸ਼੍ਰੀ ਸਤਪਾਲ, ਚੋਣ ਕਾਨੂੰਗੋ ਸ. ਅਮਨਦੀਪ ਸਿੰਘ, ਸਟੇਟ ਲੈਵਲ ਮਾਸਟਰ ਟ੍ਰੇਨਰ ਸ਼੍ਰੀ ਦਿਨੇਸ਼ ਕੁਮਾਰ ਸੈਣੀ ਅਤੇ ਸੁਪਰਵਾਈਜ਼ਰ ਸ. ਪਰਮਿੰਦਰ ਸਿੰਘ ਹਾਜ਼ਰ ਸਨ।