ਰੂਪਨਗਰ, 29 ਦਸੰਬਰ 2021
ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਅੰਤਰਗਤ ਅੱਜ ਰੂਪਨਗਰ ਦੇ ਜ਼ਿਲ੍ਹਾ ਇੰਸਟੀਟਿਊਟ ਆਫ ਐਜੂਕੈਸ਼ਨ ਐਂਡ ਟ੍ਰੇਨਿੰਗ (ਡਾਈਟ) ਵਿੱਚ ਦੋ ਦਿਵਸ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਹ ਅਭਿਆਨ ਕਰੋਨਾ ਟੀਕਾਕਰਣ, ਸਵੱਛ ਭਾਰਤ ਅਭਿਆਨ ਅਤੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਭਾਰਤ ਸਰਕਾਰ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸ਼ਿਮਲਾ ਸਥਿਤ ਫੀਲਡ ਆਊਟਰੀਚ ਬਿਊਰੋ ਦੁਆਰਾ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ :-ਪਹਿਲੀ ਦਫ਼ਾ ਇੱਕ ਵਾਰ `ਚ 842 ਬੱਸਾਂ ਨੂੰ ਫਲੀਟ ਵਿੱਚ ਸ਼ਾਮਲ ਕਰਨ ਦੀ ਕਾਰਵਾਈ ਵਜੋਂ ਮੁੱਖ ਮੰਤਰੀ ਚੰਨੀ ਨੇ ਖੁਦ ਬੱਸ ਚਲਾ
ਫੀਲਡ ਆਊਟਰੀਚ ਬਿਊਰੋ ਸ਼ਿਮਲਾ ਦੇ ਪ੍ਰਮੁੱਖ ਸ਼੍ਰੀ ਅਨਿਲ ਦੱਤ ਸ਼ਰਮਾ ਨੇ ਦੱਸਿਆ ਕਿ ਅੱਜ ਇਸ ਜਾਗਰੂਕਤਾ ਅਭਿਆਨ ਦੇ ਅੰਤਰਗਤ ਡਾਈਟ ਰੂਪਨਗਰ ਅਤੇ ਆਲੇ ਦੁਆਲੇ ਦੀ ਥਾਵਾਂ ਤੇ ਬੱਚਿਆਂ ਦੁਆਰਾ ਸਵੱਛਤਾ ਅਭਿਆਨ ਚਲਾਇਆ ਗਿਆ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਜਿਲ੍ਹੇ ਦੇ ਸਹਾਇਕ ਕਮਿਸ਼ਨਰ ਸ਼੍ਰੀ ਦੀਪਕ ਗਰਗ ਅਤੇ ਡਾਈਟ ਦੇ ਪ੍ਰਿੰਸੀਪਲ ਸ੍ਰੀਮਤੀ ਤਨਜੀਤ ਕੌਰ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਹਨਾਂ ਬੱਚਿਆਂ ਦੇ ਸਵੱਛਤਾ ਪ੍ਰਤੀ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਵੱਛਤਾ ਹੀ ਇੱਕ ਬਿਹਤਰ ਜ਼ਿੰਦਗੀ ਦਾ ਪ੍ਰਤੀਕ ਹੈ। ਉਹਨਾਂ ਬੱਚਿਆਂ ਨੂੰ ਆਲੇ ਦੁਆਲੇ ਸਾਫ ਰੱਖਣ ਦੀ ਅਪੀਲ ਕੀਤੀ।
ਇਸ ਤੋਂ ਇਲਾਵਾ ਜਾਗਰੂਕਤਾ ਅਭਿਆਨ ਦੇ ਅੰਤਰਗਤ ਕੋਵਿਡ ਵੈਕਸੀਨ ਵਿਸ਼ੇ ਤੇ ਪੋਸਟਰ ਮੇਕਿੰਗ, ਸਵੱਛਤਾ ਵਿਸ਼ੇ ਤੇ ਸਲੋਗਨ ਰਾਈਟਿੰਗ ਅਤੇ ਆਜ਼ਾਦੀ ਵਿੱਚ ਪੰਜਾਬ ਦੀ ਭੂਮਿਕਾ ਵਿਸ਼ੇ ਤੇ ਲੇਖ ਮੁਕਾਬਲੇ ਕਰਵਾਏ ਗਏ। ਜੇਤੂ ਟੀਮ ਨੂੰ ਮੁੱਖ ਮਹਿਮਾਨ ਸ੍ਰੀ
ਦੀਪਾਂਕਰ ਗਰਗ ਨੇ ਇਨਾਮ ਵੰਡੇ। ਇਹਨਾਂ ਸਾਰਿਆ ਮੁਕਾਬਲਿਆਂ ਵਿੱਚ ਲੱਗਭਗ 200 ਬੱਚੇ-ਬੱਚੀਆਂ ਨੇ ਹਿੱਸਾ ਲਿਆ।
ਜਾਗਰੂਕਤਾ ਅਭਿਆਨ ਦੇ ਅੰਤਰਗਤ ਡਾਈਟ ਵਿੱਚ ਹੀ ਮੁਫ਼ਤ ਕੋਵਿਡ ਟੀਕਾਕਰਣ ਕੈਂਪ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਲੱਗਭਗ 450 ਲੋਕਾਂ ਨੇ ਟੀਕੇ ਲਗਵਾਏ। ਇਸ ਅਭਿਆਨ ਦੂਜੇ ਤੇ ਅੰਤਿਮ ਦਿਨ 30 ਦਸੰਬਰ ਨੂੰ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਮੌਕੇ ਕੌਰੋਨਾ ਜਾਗੂਰਕਤਾ, ਸਵੱਛਤਾ ਅਤੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਬਾਰੇ ਲੈਕਚਰਾਰ ਵੀ ਦਿੱਤੇ ਜਾਣਗੇ।
ਇਸ ਮੌਕੇ ਤੇ ਨਗਰ ਨਿਗਮ ਰੂਪਨਗਰ, ਸਿਹਤ ਵਿਭਾਗ ਰੂਪਨਗਰ ਅਤੇ ਡਾਈਟ ਦੇ ਕਈ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

English






