”ਅਜ਼ਾਦੀ ਦਾ ਅੰਮ੍ਰਿਤ ਮਹੋਤਸਵ” ਸਬੰਧੀ ਵਿਦਿਅਕ ਮੁਕਾਬਲੇ ਉਤਸ਼ਾਹ ਨਾਲ ਕਰਵਾਏ ।

"ਅਜ਼ਾਦੀ ਦਾ ਅੰਮ੍ਰਿਤ ਮਹੋਤਸਵ" ਸਬੰਧੀ ਵਿਦਿਅਕ ਮੁਕਾਬਲੇ ਉਤਸ਼ਾਹ ਨਾਲ ਕਰਵਾਏ ।
"ਅਜ਼ਾਦੀ ਦਾ ਅੰਮ੍ਰਿਤ ਮਹੋਤਸਵ" ਸਬੰਧੀ ਵਿਦਿਅਕ ਮੁਕਾਬਲੇ ਉਤਸ਼ਾਹ ਨਾਲ ਕਰਵਾਏ ।

Sorry, this news is not available in your requested language. Please see here.

11 ਬਲਾਕਾ ਵਿੱਚ 500 ਤੋ ਵੱਧ ਵਿਦਿਆਰਥੀਆ ਨੇ ਲਿਆ ਭਾਗ।
ਫਿਰੋਜਪੁਰ 13 ਅਪ੍ਰੈਲ 2022  
ਨੀਤੀ ਆਯੋਗ , ਨਵੀਂ ਦਿੱਲੀ ਭਾਰਤ ਸਰਕਾਰ ਅਤੇ  ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਫ਼ਿਰੋਜ਼ਪੁਰ ਸ.ਚਮਕੌਰ ਸਿੰਘ , ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ.  ਸ਼੍ਰੀ ਰਜੀਵ ਛਾਬੜਾ , ਜ਼ਿਲ੍ਹਾ ਨੋਡਲ ਅਫਸਰ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ  ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ  “ਆਜ਼ਾਦੀ ਦਾ ਅੰਮ੍ਰਿਤ ਮਹੋਤਸਵ” ਸਬੰਧੀ ਬਲਾਕ  ਪੱਧਰੀ ਮੁਕਾਬਲੇ  ਵੱਖ ਵੱਖ ਬਲਾਕਾ ਵਿੱਚ 11 ਸਥਾਨਾ ਤੇ ਕਰਵਾਏ ਗਏ, ਜਿਸ ਵਿੱਚ 500 ਤੋ ਵੱਧ ਵਿਦਿਆਰਥੀਆ ਨੇ ਭਾਗ ਲਿਆ।ਮੁਕਾਬਲਿਆ ਦੇ ਜੇਤੂ ਅਤੇ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ  ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ।

ਹੋਰ ਪੜ੍ਹੋ :-ਵਿਦਿਆਰਥੀਆਂ ਨੂੰ ਭਵਿੱਖ ਦੇ ਮਿੱਥੇ ਨਿਸ਼ਾਨਿਆ ਤੇ ਪਹੁੰਚਾਉਣ ਲਈ ਕੈਰੀਅਰ ਗਾਈਡੈੇਂਸ ਅਤੇ ਕਾਊਂਸਲਿੰਗ ਪੋ੍ਰਗਰਾਮ ਦੀ ਸੁਰੂਆਤ।

ਇਸ ਮੁਕਾਬਲੇ ਦੇ ਜਿਲ੍ਹਾ ਸਹਾਇਕ ਨੋਡਲ  ਅਧਿਕਾਰੀ ਸ੍ਰੀ ਰਵਿਇੰਦਰ ਸਿੰਘ ਅਤੇ ਸ੍ਰੀ ਈਸ਼ਵਰ ਸ਼ਰਮਾ ਨੇ ਦੱਸਿਆ ਕਿ ਬਲਾਕ ਪੱਧਰੀ  ਮੁਕਾਬਲਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ  ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੁਣਿਆ ਗਿਆ ਹੈ। ਜਿਲਾ ਪੱਧਰੀ ਮੁਕਾਬਲਾ 18 ਅਪ੍ਰੈਲ ਨੂੰ ਦੇਵ ਸਮਾਜ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਰੋਜਪੁਰ ਵਿਚ ਸਵੇਰੇ 9.30 ਵਜੇ ਹੋਵੇਗਾ। ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਜੇਤੂ  ਵਿਦਿਆਰਥੀਆ  ਨੂੰ ਸਰਟੀਫਿਕੇਟ ਦੇ ਨਾਲ ਨਾਲ ਪੰਜ ਹਜਾਰ ਰੁਪਏ ,  ਤਿੱਨ ਹਜਾਰ ਰੁਪਏ ਅਤੇ ਦੋ ਹਜ਼ਾਰ ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਏਗਾ ।
ਬਲਾਕ ਫਿਰੋਜ਼ਪੁਰ 03 ਦੇ ਮੁਕਾਬਲੇ ਸਥਾਨਕ ਦੇਵ ਸਮਾਜ ਮਾਡਲ ਹਾਈ ਸਕੂਲ ਵਿੱਚ ਕਰਵਾਏ ਗਏ ਜਿਸ ਵਿਚ ਵਿਦਿਆਰਥੀਆਂ ਨੇ ਪੇਂਟਿੰਗ ਮੁਕਾਬਲੇ, ਲੇਖ ਲਿਖਣ ਮੁਕਾਬਲੇ ਅਤੇ ਕੁਇਜ਼ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਨ੍ਹਾਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਬਲਾਕ ਨੋਡਲ ਅਫਸਰ ਡਾ ਸਤਿੰਦਰ ਸਿੰਘ ,ਪ੍ਰਿੰਸੀਪਲ ਡਾ. ਸੁਨੀਤਾ ਰੰਗੁਬੁਲਾ,ਰਮਨਦੀਪ ਕੌਰ ਪੀਰਾਮਲ ਫਾਉਡੇਸ਼ਨ, ਰਵੀ ਇੰਦਰ ਸਿੰਘ, ਈਸ਼ਵਰ ਸ਼ਰਮਾ ਨੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ।
ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਅਮਿਤ ਨਾਰੰਗ, ਸੁਮਿੱਤ ਕੁਮਾਰ ਅਮਿਤ ਆਨੰਦ ਸਮੂਹ ਬੀ ਐੱਮ ਅਤੇ ਵਿਜੇ ਵਿਕਟਰ ਨੇ ਵਿਸ਼ੇਸ਼ ਭੂਮਿਕਾ ਨਿਭਾਈ।