ਰੂਪਨਗਰ ਜ਼ਿਲ੍ਹੇ ਵਿਚ 3 ਹਲਕਿਆਂ ਤੋਂ 4 ਅਜਾਦ ਉਮੀਦਵਾਰਾਂ ਨੇ ਨਾਮਜਦਗੀ ਪੱਤਰ ਵਾਪਸ ਲਏ

SONALI GIRI
ਕਣਕ ਦੀ ਖਰੀਦ-ਵੇਚ ਲਈ ਜ਼ਿਲ੍ਹੇ ‘ਚ ਬਾਰਦਾਨੇ ਦੇ ਪੁਖਤਾ ਪ੍ਰਬੰਧ : ਸੋਨਾਲੀ ਗਿਰਿ

Sorry, this news is not available in your requested language. Please see here.

ਹੁਣ ਤਿੰਨ ਹਲਕਿਆਂ ਵਿੱਚ 28 ਉਮੀਦਵਾਰ ਚੋਣ ਮੈਦਾਨ ਵਿਚ
ਰੂਪਨਗਰ 4 ਫਰਵਰੀ 2022
ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਅੱਜ ਨਾਮਜਦਗੀ ਪੱਤਰ ਵਾਪਸ ਲੈਣ ਦੇ ਅੰਤਿਮ ਦਿਨ ਤੱਕ ਰੂਪਨਗਰ ਜ਼ਿਲ੍ਹੇ ਦੇ ਤਿੰਨੋਂ ਹਲਕਿਆਂ ਵਿਚੋਂ ਕੁਲ ਚਾਰ ਅਜ਼ਾਦ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ ਜਦਕਿ ਹੁਣ ਵਿਧਾਨ ਸਭਾ ਚੋਣਾਂ-2022 ਲਈ 28 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਹੋਰ ਪੜ੍ਹੋ :-ਅਬਜ਼ਰਵਰਾਂ ਅਤੇ ਜਿਲ੍ਹਾ ਚੋਣ ਅਧਿਕਾਰੀ ਦੀ ਹਾਜ਼ਰੀ ‘ਚ ਪੋਲਿੰਗ ਸਟਾਫ ਦੀ ਰੈਂਡੇਮਾਈਜ਼ੇਸ਼ਨ

ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 50-ਰੂਪਨਗਰ ਵਿੱਚ 3 ਫਰਵਰੀ ਨੂੰ ਸ਼੍ਰੀਮਤੀ ਪਲਵਿੰਦਰ ਕੌਰ ਅਤੇ ਸ. ਪਰਮਿੰਦਰ ਸਿੰਘ ਅਤੇ 4 ਫਰਵਰੀ ਨੂੰ ਸ. ਹਰਜਿੰਦਰ ਸਿੰਘ ਬਾਜਵਾ (ਸਾਰੇ ਅਜ਼ਾਦ ਉਮੀਦਵਾਰ) ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ।
ਉਨ੍ਹਾਂ ਨੇ ਦੱਸਿਆ ਕਿ ਯੋਗ ਤੌਰ ਤੇ ਨਾਮਜ਼ਦ ਪਾਏ ਗਏ 8 ਉਮੀਦਵਾਰਾਂ ਵਿਚ ਇਕਬਾਲ ਸਿੰਘ (ਭਾਰਤੀ ਜਨਤਾ ਪਾਰਟੀ), ਡਾ. ਦਲਜੀਤ ਸਿੰਘ ਚੀਮਾ (ਸ਼੍ਰੋਮਣੀ ਅਕਾਲੀ ਦਲ), ਦਿਨੇਸ਼ ਕੁਮਾਰ ਚੱਢਾ (ਆਮ ਆਦਮੀ ਪਾਰਟੀ), ਬਰਿੰਦਰ ਸਿੰਘ ਢਿੱਲੋਂ (ਇੰਡਿਅਨ  ਨੈਸ਼ਨਲ ਕਾਂਗਰਸ), ਸੂਬੇਦਾਰ ਅਵਤਾਰ ਸਿੰਘ (ਆਜ਼ਾਦ ਉਮੀਦਵਾਰ), ਸ. ਪਰਮਜੀਤ ਸਿੰਘ ਮੁਕਾਰੀ (ਪੰਜਾਬ ਕਿਸਾਨ ਦਲ), ਦਵਿੰਦਰ ਸਿੰਘ ਬਾਜਵਾ(ਆਜ਼ਾਦ ਉਮੀਦਵਾਰ) ਅਤੇ ਬਚਿੱਤਰ ਸਿੰਘ (ਆਜ਼ਾਦ ਉਮੀਦਵਾਰ) ਚੋਣ ਮੈਦਾਨ ਵਿੱਚ ਹਨ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 51-ਸ਼੍ਰੀ ਚਮਕੌਰ ਸਾਹਿਬ ਤੋਂ ਕਿਸੇ ਵੀ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਗਏ। ਕਿ ਯੋਗ ਤੌਰ ਤੇ ਨਾਮਜ਼ਦ ਪਾਏ ਗਏ 9 ਉਮੀਦਵਾਰਾਂ ਵਿਚ ਹਰਮੋਹਨ ਸਿੰਘ (ਬਹੁਜਨ ਸਮਾਜ ਪਾਰਟੀ), ਚਰਨਜੀਤ ਸਿੰਘ (ਆਮ ਆਦਮੀ ਪਾਰਟੀ), ਚਰਨਜੀਤ ਸਿੰਘ ਚੰਨੀ (ਇੰਡਿਅਨ  ਨੈਸ਼ਨਲ ਕਾਂਗਰਸ), ਦਰਸ਼ਨ ਸਿੰਘ ਸ਼ਿਵਜੋਤ (ਭਾਰਤੀ ਜਨਤਾ ਪਾਰਟੀ), ਗੁਰਮੁੱਖ ਸਿੰਘ (ਸਮਾਜਵਾਦੀ ਪਾਰਟੀ), ਜਗਦੀਪ ਸਿੰਘ (ਮਾਰਕਸਿਟ ਲੈਨੀਨਿਸਟ ਪਾਰਟੀ ਆਫ ਇੰਡਿਆ), ਨਾਇਬ ਸਿੰਘ (ਪੰਜਾਬ ਨੈਸ਼ਨਲ ਪਾਰਟੀ),  ਲਖਵੀਰ ਸਿੰਘ (ਸ਼੍ਰੋਮਣੀ ਅਕਾਲੀ ਦਲ  ਅੰਮ੍ਰਿਤਸਰ) ਅਤੇ ਰੁਪਿੰਦਰ ਸਿੰਘ (ਆਜ਼ਾਦ ਉਮੀਦਵਾਰ) ਚੋਣ ਮੈਦਾਨ ਵਿੱਚ ਹਨ।
ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 49-ਸ਼੍ਰੀ ਅਨੰਦਪੁਰ ਸਾਹਿਬ ਤੋਂ ਕੇਵਲ ਇੱਕ ਸ. ਜੈਮਲ ਸਿੰਘ (ਅਜ਼ਾਦ ਉਮੀਦਵਾਰ) ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲਿਆ। ਉਨ੍ਹਾਂ ਨੇ ਦੱਸਿਆ ਕਿ ਯੋਗ ਤੌਰ ਤੇ ਨਾਮਜ਼ਦ ਪਾਏ ਗਏ 11 ਉਮੀਦਵਾਰਾਂ ਵਿਚ ਹਰਜੋਤ ਸਿੰਘ ਬੈਸ (ਆਮ ਆਦਮੀ ਪਾਰਟੀ), ਕੰਵਰ ਪਾਲ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ), ਗੁਰਦੇਵ ਸਿੰਘ (ਭਾਰਤੀ ਕਮਿਉਨਿਸਟ ਪਾਰਟੀ ਮਾਰਕਸਵਾਦੀ), ਨੂਤਨ ਕੁਮਾਰ (ਬਹੁਜਨ ਸਮਾਜ ਪਾਰਟੀ), ਪਰਮਿੰਦਰ ਕੁਮਾਰ (ਭਾਰਤੀ ਜਨਤਾ ਪਾਰਟੀ),  ਅਸ਼ਵਨੀ ਕੁਮਾਰ (ਅਜਾਦ ਸਮਾਜ ਪਾਰਟੀ ਕਾਸ਼ੀ ਰਾਮ), ਮਲਕੀਅਤ ਸਿੰਘ (ਜੈ ਜਵਾਨ ਜੈ ਕਿਸਾਨ ਪਾਰਟੀ), ਰਣਜ਼ੀਤ ਸਿੰਘ (ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ), ਸੁਰਿੰਦਰ ਕੁਮਾਰ ਬੇਦੀ (ਅਜਾਦ), ਸੰਜੀਵ ਰਾਣਾ (ਅਜਾਦ) ਅਤੇ ਸ਼ਮਸੇਰ ਸਿੰਘ (ਅਜਾਦ) ਉਮੀਦਵਾਰ ਚੋਣ ਮੈਦਾਨ ਵਿਚ ਹਨ।