ਬਹੁ ਕਰੋੜੀ ਅਨਾਜ ਘੁਟਾਲੇ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਹੋਵੇ ਸੀ.ਬੀ.ਆਈ ਜਾਂਚ: ਅਮਨ ਅਰੋੜਾ

 

– ਸਿਆਸੀ  ਛਤਰ ਛਾਇਆ ਬਗੈਰ ਸੰਭਵ ਨਹੀਂ ਐਨਾ ਵੱਡਾ ਘੋਟਾਲਾ: ਮੀਤ ਹੇਅਰ


ਚੰਡੀਗੜ੍ਹ, 8 ਅਗਸਤ

ਆਮ ਆਦਮੀ ਪਾਰਟੀ ਨੇ ‘ਬਹੁ ਚਰਚਿਤ ਅਨਾਜ ਘੁਟਾਲੇ’ ਦੀ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਹੇਠ ਸੀ.ਬੀ.ਆਈ ਦੀ ਸਮਾਂਬੱਧ ਜਾਂਚ ਦੀ ਮੰਗ ਕੀਤੀ ਹੈ।

ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਿਰਫ਼ ਇੱਕ ਜ਼ਿਲ੍ਹੇ ਅੰਮਿ੍ਰਤਸਰ ’ਚ ਪਨਗੇ੍ਰਨ ਦੇ ਗੁਦਾਮਾਂ ਵਿੱਚ 16 ਤੋ 20 ਕਰੋੜ ਰੁਪਏ ਦੇ ਅਨਾਜ ਘੁਟਾਲੇ ਨੂੰ ਕੋਈ ਇੱਕ ਇੰਸਪੈਕਟਰ ਜਾਂ ਅਧਿਕਾਰੀ- ਕਰਮਚਾਰੀ ਅੰਜ਼ਾਮ ਨਹੀਂ ਦੇ ਸਕਦਾ। ਇਸ ਗੁਦਾਮ ਲੁੱਟ ਗੈਂਗ ’ਚ ਅਧਿਕਾਰੀਆਂ ਦੇ ਨਾਲ ਨਾਲ ਸੱਤਾਧਾਰੀ  ਸਿਆਸਤਦਾਨ ਵੀ ਸ਼ਾਮਲ ਹਨ। ਇਸ ਲਈ ਇਸ ਘੁਟਾਲੇ ਦੀ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਹੇਠ ਸੀ.ਬੀ.ਆਈ ਦੀ ਸਮਾਂਬੱਧ ਜਾਂਚ ਹੋਣੀ ਚਾਹੀਦੀ ਹੈ।

ਅਮਨ ਅਰੋੜਾ ਨੇ ਕਿਹਾ ਕਿ ਸੂਬੇ ਅੰਦਰ ਇਹ ਕੋਈ ਪਹਿਲਾ ਅਨਾਜ ਘੋਟਾਲਾ ਨਹੀਂ ਹੈ। ਬਾਦਲ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਹੁਣ ਤੱਕ ਅਰਬਾਂ ਰੁਪਏ ਦੇ ਅਨਾਜ ਘੁਟਾਲੇ ਹੋਏ ਹਨ, ਪ੍ਰੰਤੂ  ਅਧਿਕਾਰੀਆਂ ਅਤੇ ਭਿ੍ਰਸ਼ਟ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਵੱਡੇ ਮਗਰਮੱਛ ਬਚ ਨਿਕਲਦੇ ਹਨ। ਅਮਨ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਆਪਣੀਆਂ ਖ਼ਰੀਦ ਏਜੰਸੀਆਂ ਰਾਹੀਂ ਕੇਂਦਰੀ ਅਨਾਜ ਭੰਡਾਰ ਲਈ ਐਫ.ਸੀ.ਆਈ ਦੀ ਮਾਰਫ਼ਤ ਅਨਾਜ ਭੰਡਾਰਨ ਕਰਦੀਆਂ ਹਨ। ਇਸ ਤਰ੍ਹਾਂ ਸੂਬੇ ਦੀ ਕੌਮੀ ਪੱਧਰ ’ਤੇ ਭਾਰੀ ਬਦਨਾਮੀ ਕਰਦੇ ਹਨ। ਅਮਨ ਅਰੋੜਾ ਨੇ ਕਿਹਾ ਕਿ ਜੇਕਰ व  ਇਸ ਘੁਟਾਲੇ ਦੀ ਨਿਰਪੱਖ ਜਾਂਚ ਹੁੰਦੀ ਹੈ ਤਾਂ ਵੱਡਾ ਮਾਫ਼ੀਆ ਉਜਾਗਰ ਹੋ ਸਕਦਾ ਹੈ।

ਵਿਧਾਇਕ ਮੀਤ ਹੇਅਰ ਨੇ ਕਿਹਾ ਕਿ  ਇੱਕ ਇੰਸਪੈਕਟਰ ਪੱਧਰ ਦਾ ਕਰਮਚਾਰੀ ਐਨੇ ਵੱਡੇ ਘੁਟਾਲੇ ਨੂੰ ਅੰਜ਼ਾਮ ਨਹੀਂ ਦੇ ਸਕਦਾ, ਇਸ ਲਈ ਸਰਕਾਰੀ ਗੁਦਾਮ ਦੇ ਸਬੰਧਤ ਇੰਸਪੈਕਟਰ ਅਤੇ ਹੋਰ ਕਰਮਚਾਰੀਆਂ ਦੇ ਨਾਲ ਨਾਲ ਵੱਡੇ ਅਫਸਰਾਂ ਅਤੇ ਇਨ੍ਹਾਂ ਦੇ ਸਿਆਸੀ ਆਕੇਆਂ ਨੂੰ ਵੀ ਜਾਂਚ ਦੇ ਘੇਰੇ ’ਚ ਲਿਆਂਦਾ ਜਾਣਾ ਜ਼ਰੂਰੀ ਹੈ।