ਜਦੋਂ ਕੈਬਨਿਟ ਮੰਤਰੀ ਨੇ ਖੁਦ ਕੀਤੀ ਬੱਸ ਅੱਡੇ ਦੀ ਜਾਂਚ

Mr. Harbhajan Singh ETO
ਜਦੋਂ ਕੈਬਨਿਟ ਮੰਤਰੀ ਨੇ ਖੁਦ ਕੀਤੀ ਬੱਸ ਅੱਡੇ ਦੀ ਜਾਂਚ

Sorry, this news is not available in your requested language. Please see here.

-ਬੱਸਾਂ ਅੱਡੇ ਉਤੇ ਨਾ ਰੋਕਣ ਦਾ ਲਿਆ ਗੰਭੀਰ ਨੋਟਿਸ
-ਅੱਡਾ ਇੰਚਾਰਜ ਨੂੰ ਕੀਤਾ ਤਲਬਸਫਾਈ ਪ੍ਰਬੰਧ ਸੁਧਾਰਨ ਦੀ ਵੀ ਕੀਤੀ ਹਦਾਇਤ

ਅੰਮ੍ਰਿਤਸਰ4 ਮਈ 2022

ਅੱਜ ਸਵੇਰ ਕੈਬਨਿਟ ਮੰਤਰੀ ਸ੍ਰੀ ਹਰਭਜਨ ਸਿੰਘ ਈ ਟੀ ਓਜਿੰਨਾ ਵੱਲੋਂ ਬੀਤੇ ਦਿਨੀਂ ਜੰਡਿਆਲਾ ਗੁਰੂ ਦੇ ਅੱਡੇ ਉਤੇ ਬੱਸਾਂ ਨਾ ਰੁਕਣ ਕਾਰਨ ਅੱਡਾ ਇੰਚਾਰਜ ਦੀ ਡਿਊਟੀ ਲਗਵਾਈ ਗਈ ਸੀਵੱਲੋਂ ਬੱਸ ਅੱਡੇ ਦੀ ਅਚਨਚੇਤ ਜਾਂਚ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੇਖਿਆ ਕਿ ਬੱਚੇਔਰਤਾਂ ਅਤੇ ਮੁਲਾਜਮ ਅੱਡੇ ਉਤੇ ਬੱੱਸਾਂ ਉਡੀਕ ਰਹੇ ਹਨਪਰ 2 ਬੱੱਸਾਂ ਅੱਡੇ ਉਤੇ ਨਾ ਆ ਕੇ ਪੁੱਲ ਦੇ ਉਪਰ ਦੀ ਲੰਘ ਗਈਆਂਜਿਸਦਾ ਮੰਤਰੀ ਸਾਹਿਬ ਨੇ ਗੰਭੀਰ ਨੋਟਿਸ ਲਿਆ ਅਤੇ ਤਰੁੰਤ ਅੱਡੇ ਉਤੇ ਤਾਇਨਾਤ ਅੱਡਾ ਇੰਚਾਰਜ ਨੂੰ ਤਲਬ ਕਰਦੇ ਹੋਏ ਜਨਰਲ ਮੈਨੇਜਰ ਨੂੰ ਉਸਦੀ ਜਵਾਬ ਤਲਬੀ ਕਰਨ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਬੱਸ ਅੱਡੇ ਦੇ ਆਲੇ ਦੁਆਲੇ ਦੀ ਸਫਾਈ ਨੂੰ ਲੈ ਕੇ ਸਬੰਧਤ ਸਫਾਈ ਇੰਸਪੈਕਟਰ ਨੂੰ ਹਦਾਇਤ ਕੀਤੀ ਕਿ ਜਨਤਕ ਥਾਵਾਂ ਦੀ ਸਫਾਈ ਨੂੰ ਤਰਜੀਹ ਦਿੱਤੀ ਜਾਵੇ ਅਤੇ ਸਵਾਰੀਆਂ ਦੇ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਕੀਤਾ ਜਾਵੇ।

ਹੋਰ ਪੜ੍ਹੋ :-ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500/- ਪ੍ਰਤੀ ਏਕੜ ਦਿੱਤੇ ਜਾਣਗੇ : ਡਾ. ਅਮਰੀਕ ਸਿੰਘ

ਉਨ੍ਹਾਂ ਇਸ ਮੌਕੇ ਸਵਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਤੁਹਾਡੀ ਹਰ ਸਹੂਲਤ ਦਾ ਧਿਆਨ ਰੱਖਿਆ ਜਾਵੇਗਾ ਅਤੇ ਉਹ ਬੱਸ ਅੱਡੇ ਉਤੇ ਲਗਾਤਾਰ ਨਜਰ ਰੱਖਣ ਲਈ ਭਵਿੱਖ ਵਿੱਚ ਵੀ ਜਾਂਚ ਕਰਦੇ ਰਹਿਣਗੇ।

ਇਸ ਮੌਕੇ ਜਨਰਲ ਮੈਨੇਜਰ ਪੰਜਾਬ ਰੋਡਵੇਜ ਅੰਮ੍ਰਿਤਸਰ 1 ਸ: ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਡਿਊਟੀ ਤੇ ਗੈਰ ਹਾਜਿਰ ਰਹਿਣ ਵਾਲੇ ਮੁਲਾਜ਼ਮ ਦੀ ਜਵਾਬ ਤਲਬੀ ਕੀਤੀ ਗਈ ਹੈ ਅਤੇ ਨਿਯਮਾਂ ਅਨੂਸਾਰ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਮੌਕੇ ਨਗਰ ਕੌਂਸਲਰ ਜੰਡਿਆਲਾ ਦੇ ਸ੍ਰੀ ਹਰੀਸ਼ ਸੇਠੀ ਵੀ ਹਾਜ਼ਰ ਸਨ।

ਬੱਸ ਅੱਡਾ ਜੰਡਿਆਲਾ ਗੁਰੂ ਵਿਖੇ ਜਾਂਚ ਕਰਦੇ ਕੈਬਨਿਟ ਮੰਤਰੀ ਸ੍ਰੀ ਹਰਭਜਨ ਸਿੰਘ ਈ ਟੀ ਓ।