ਐਸ.ਏ.ਐਸ ਨਗਰ 27 ਜਨਵਰੀ 2022
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕਾ 053 ਐਸ.ਏ.ਐਸ ਨਗਰ ਚ ਪੈਂਦੇ ਪੋਲਿੰਗ ਸਟੇਸ਼ਨਾਂ ਦੀਆਂ ਬਿਲਡਿੰਗਾ ਬਦਲੀਆਂ ਗਈਆ ਹਨ।
ਹੋਰ ਪੜ੍ਹੋ :-ਰੂਪਨਗਰ ਪੁਲਿਸ ਨੇ ਵਿਧਾਨ ਸਭਾ ਚੌਣਾਂ-2022 ਦੇ ਮੱਦੇਨਜ਼ਰ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ: ਵਿਵੇਕ ਐਸ. ਸੋਨੀ
ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫਸਰ 053 ਐਸ.ਏ.ਐਸ ਨਗਰ ਕਮ-ਉਪ ਮੰਡਲ ਮੈਜਿਸਟਰੇਟ ਸ੍ਰੀ ਹਰਬੰਸ ਸਿੰਘ ਨੇ ਦੱਸਿਆ ਕਿ 26 ਬਾਲ ਭਵਨ ਪਬਲਿਕ ਸਕੂਲ ਬਲੋਂਗੀ (ਖੱਬੇ ਪਾਸੇ) ਨੂੰ 26 ਸਰਕਾਰੀ ਪ੍ਰਾਇਮਰੀ ਸਕੂਲ ਬਲੋਂਗੀ ਵਿੱਚ ਬਦਲਿਆ ਗਿਆ ਹੈ ਇਸੇ ਤਰ੍ਹਾਂ 27 ਬਾਲ ਭਵਨ ਪਬਲਿਕ ਸਕੂਲ ਬਲੋਂਗੀ(ਸੱਜੇ ਪਾਸੇ) ਨੂੰ 27 ਸਰਕਾਰੀ ਪ੍ਰਾਇਮਰੀ ਸਕੂਲ ਬਲੋਗੀ ਅਤੇ 204 ਮੋਹਾਲੀ ਪਬਲਿਕ ਸਕੂਲ ਫੇਜ਼ 10 ਨੂੰ 204 ਮਾਨਵ ਮੰਗਲ ਸਮਾਰਟ ਸਕੂਲ ਫੇਜ਼ 10 ਵਿਚ ਬਦਲਿਆ ਗਿਆ ਹੈ ਅਤੇ 205 ਮੋਹਾਲੀ ਪਬਲਿਕ ਸਕੂਲ ਫੇਜ਼ 10 ਨੂੰ 205 ਮਾਨਵ ਮੰਗਲ ਸਮਾਰਟ ਸਕੂਲ ਫੇਜ਼ 10 ਅਤੇ 206 ਮੋਹਾਲੀ ਪਬਲਿਕ ਸਕੂਲ ਫੇਜ਼ 10 ਨੂੰ 206 ਮਾਨਵ ਮੰਗਲ ਸਮਾਰਟ ਸਕੂਲ ਫੇਜ਼ 10 ਵਿੱਚ ਬਦਲਿਆ ਗਿਆ ਹੈ ।
ਉਨ੍ਹਾਂ ਦੱਸਿਆ 243 ਸਪੋਰਟਸ ਕੰਪਲੈਕਸ ਸੈਕਟਰ 78 ਐਸ.ਏ.ਐਸ ਨਗਰ ਨੂੰ 243 ਅਮਿਟੀ ਇੰਟਰਨੈਸ਼ਨ ਸਕੂਲ ਸੈਕਟਰ 79,ਮੋਹਾਲੀ ਅਤੇ 244 ਸਪੋਰਟਸ ਕੰਪਲੈਕਸ ਸੈਕਟਰ 78 ਐਸ.ਏ.ਐਸ ਨਗਰ ਨੂੰ 244 ਅਮਿਟੀ ਇੰਟਰਨੈਸ਼ਨ ਸਕੂਲ ਸੈਕਟਰ 79 ਮੋਹਾਲੀ ਵਿੱਚ ਬਦਲਿਆ ਗਿਆ ਹੈ ਅਤੇ 245 ਸਪੋਰਟਸ ਕੰਪਲੈਕਸ ਸੈਕਟਰ 78 ਐਸ.ਏ.ਐਸ ਨਗਰ ਨੂੰ 245 ਅਮਿਟੀ ਇੰਟਰਨੈਸ਼ਨਲ ਸਕੂਲ ਸੈਕਟਰ 79 ਮੋਹਾਲੀ ਵਿੱਚ ਬਦਲਿਆ ਗਿਆ ਹੈ। ਇਸੇ ਤਰ੍ਹਾਂ 246 ਸਪੋਰਟਸ ਕੰਪਲੈਕਸ ਸੈਕਟਰ 78 ਐਸ.ਏ.ਐਸ ਨਗਰ ਨੂੰ 246 ਅਮਿਟੀ ਇੰਟਰਨੈਸ਼ਨਲ ਸਕੂਲ ਸੈਕਟਰ 79 ਮੋਹਾਲੀ ਵਿੱਚ ਬਦਲਿਆ ਗਿਆ ਹੈ ।
ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ 5 ਪੋਲਿੰਗ ਬੂਥਾਂ ਦੇ ਨਾਵਾਂ ਵਿੱਚ ਤਬਦੀਲੀ ਕੀਤੀ ਗਈ ਹੈ । ਉਨ੍ਹਾਂ ਕਿਹਾ 28 ਸਰਕਾਰੀ ਐਲੀਮੈਂਟਰੀ ਸਕੂਲ ਬੰਲੋਗੀ ਨੂੰ 28 ਸਰਕਾਰੀ ਪ੍ਰਾਇਮਰੀ ਸਕੂਲ ਬਲੋਂਗੀ ਅਤੇ 29 ਸਰਕਾਰੀ ਐਲੀਮੈਂਟਰੀ ਸਕੂਲ ਬਲੋਂਗੀ ਨੂੰ 29 ਸਰਕਾਰੀ ਪ੍ਰਾਇਮਰੀ ਸਕੂਲ ਬਲੋਂਗੀ ਅਤੇ 118 ਸਰਕਾਰੀ ਐਲੀਮੈਟਰੀ ਸਕੂਲ ਕੁੰਭੜਾ ਨੂੰ 118 ਸਰਕਾਰੀ ਹਾਈ ਸਕੂਲ ਕੁੰਭੜਾ ਚ ਬਦਲਿਆ ਗਿਆ ਹੈ ਅਤੇ 119 ਸਰਕਾਰੀ ਐਲੀਮੈਟਰੀ ਸਕੂਲ ਕੁੰਭੜਾ ਨੂੰ 119 ਸਰਕਾਰੀ ਹਾਈ ਸਕੂਲ ਕੁੰਭੜਾ ਵਿੱਚ ਤਬਦੀਲ ਕੀਤਾ ਗਿਆ ਹੈ । ਉਨ੍ਹਾਂ ਕਿਹਾ 120 ਸਰਕਾਰੀ ਐਲੀਮੈਂਟਰੀ ਸਕੂਲ ਕੁੰਭੜਾ ਨੂੰ 120 ਸਰਕਾਰੀ ਹਾਈ ਸਕੂਲ ਕੁੰਭੜਾ ਚ ਤਬਦੀਲ ਕੀਤਾ ਗਿਆ ਹੈ ।
ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਕੋਵਿਡ-2019 ਨੂੰ ਮੁੱਖ ਰੱਖਦੇ ਹੋਏ 1250 ਵੋਟਾਂ ਤੋਂ ਵੱਧ ਗਿਣਤੀ ਵਾਲੇ ਬੂਥਾਂ ਦੇ ਸਹਾਇਕ ਬੂਥ ਬਣਾਏ ਗਏ ਹਨ। ਇਸ ਤਰ੍ਰਾਂ ਹੁਣ 053 ਐਸ.ਏ.ਐਸ ਨਗਰ ਹਲਕੇ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ ਵੱਧਕੇ 271 ਹੋ ਗਈ ਹੈ । ਉਨ੍ਹਾਂ ਕਿਹਾ ਬੂਥ ਨੰ 65-ਏ ਦਾ ਸਹਾਇਕ ਪੋਲਿੰਗ ਸਟੇਸ਼ਨ ਸਰਕਾਰੀ ਐਲੀਮੈਂਟਰੀ ਸਕੂਲ ਸੰਭਾਲਕੀ ਬਣਾਇਆ ਗਿਆ ਹੈ ।
ਜਿਸ ਅਧੀਨ ਸੈਕਟਰ 86,87 ਤੇ ਪ੍ਰੀਤ ਸਿਟੀ ਸੈਕਟਰ 86 ਅਤੇ ਵੇਵ ਇਸਟੇਟ ਸੈਕਟਰ 85 ਦੇ ਪੋਲਿੰਗ ਖੇਤਰ ਹਨ । ਇਸ ਦੇ ਨਾਲ ਹੀ ਬੂਥ ਨੰ 102-ਏ ਦਾ ਸਹਾਇਕ ਪੋਲਿੰਗ ਸਟੇਸ਼ਨ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਬਾਕਰਪੁਰ ਬਣਾਇਆ ਗਿਆ ਹੈ ਜਿਸ ਅਧੀਨ ਪੋਲਿੰਗ ਖੇਤਰ ਐਰੋ ਸਿਟੀ ਬਲੋਕ ਏ, ਐਰੋ ਸਿਟੀ ਬਲੋਕ ਬੀ,ਐਰੋ ਸਿਟੀ ਬਲੋਕ ਸੀ, ਐਰੋ ਸਿਟੀ ਬਲੋਕ ਡੀ, ਐਰੋ ਸਿਟੀ ਬਲੋਕ ਈ, ਐਰੋ ਸਿਟੀ ਬਲੋਕ ਐਫ, ਐਰੋ ਸਿਟੀ ਬਲੋਕ ਜੀ ਅਤੇ ਐਰੋ ਸਿਟੀ ਬਲੋਕ ਐਚ ਦੇ ਪੋਲਿੰਗ ਖੇਤਰ ਸ਼ਾਮਿਲ ਹਨ ਅਤੇ ਬੂਥ ਨੰਬਰ 230 –ਏ ਦਾ ਸਹਾਇਕ ਪੋਲਿੰਗ ਸਟੇਸ਼ਨ ਸ਼ਿਸੂ ਨਿਕੇਤਨ ਪਬਲਿਕ ਸਕੂਲ ਸੈਕਟਰ-66 ਐਸ.ਏ.ਐਸ ਨਗਰ ਬਣਾਇਆ ਗਿਆ ਹੈ । ਜਿਸ ਅਧੀਨ ਸ਼ਿਸੂ ਨਿਕੇਤਨ ਪਬਲਿਕ ਸਕੂਲ ਸੈਕਟਰ-66, ਨਾਬਾਰਡ ਵਿਹਾਰ, ਸੈਕਟਰ-66, ਕੇ.ਐਲ.ਵੀ ਸਿਗਨੇਚਰ ਸੈਕਟਰ-66ਏ, ਫਿਲਕੋਨ ਵਿਉ ਸੈਕਟਰ-66ਏ ਅਤੇ ਸਕਾਈ ਗਾਰਡਨ ਸੈਕਟਰ-66ਏ ਦੇ ਪੋਲਿੰਗ ਖੇਤਰ ਸ਼ਾਮਲ ਹਨ ।

English






