ਬਾਲ ਦਿਵਸ ਮੌਕੇ ਬਾਲਾਂ ਵੱਲੋਂ ਬਾਲਗਾਂ ਨੂੰ ਸੁਨੇਹਾ

SVEEP
ਬਾਲ ਦਿਵਸ ਮੌਕੇ ਬਾਲਾਂ ਵੱਲੋਂ ਬਾਲਗਾਂ ਨੂੰ ਸੁਨੇਹਾ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਵਿਦਿਆਰਥੀਆਂ ਨੇ ਰਿਲੇਅ ਦੌੜ ਦੌਰਾਨ ਵੋਟ ਬਣਾਉਣ ਤੇ ਵੋਟ ਪਾਉਣ ਲਈ ਲੋਕਾਂ ਨੂੰ ਕੀਤਾ ਪ੍ਰੇਰਿਤ
ਅੱਜ ਦੇ ਬਾਲ ਭਵਿੱਖ ਦੇ ਵੋਟਰ : ਵਧੀਕ ਡਿਪਟੀ ਕਮਿਸ਼ਨਰ

ਪਟਿਆਲਾ, 14 ਨਵੰਬਰ 2021

ਚੋਣ ਕਮਿਸ਼ਨ ਦੀਆਂ ਹਦਾਇਤਾਂ ਉਪਰ ਜ਼ਿਲ੍ਹਾ ਸਵੀਪ ਟੀਮ ਵੱਲੋਂ ਪਟਿਆਲਾ ਸ਼ਹਿਰ ਦੇ ਸਕੂਲਾਂ ਵਿੱਚ ਅੱਜ ਬਾਲ ਦਿਵਸ ਦੇ ਮੌਕੇ ‘ਤੇ ‘ਵੋਟ ਬਣਾਓ-ਵੋਟ ਪਾਓ’ ਦੇ ਸਲੋਗਨ ਤਹਿਤ ਰਿਲੇਅ ਦੌੜ ਦਾ ਆਯੋਜਨ ਕੀਤਾ ਗਿਆ। ਜਿਸ ਦੀ ਸ਼ੁਰੂਆਤ ਵਧੀਕ ਜ਼ਿਲ੍ਹਾ ਚੋਣ ਅਫ਼ਸਰ  ਕਮ- ਵਧੀਕ ਡਿਪਟੀ ਕਮਿਸ਼ਨਰ (ਜਰਨਲ) ਗੁਰਪ੍ਰੀਤ ਸਿੰਘ ਥਿੰਦ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਪਟਿਆਲਾ ਤੋਂ ਝੰਡੀ ਦਿਖਾ ਕੇ ਕੀਤੀ ਗਈ।

ਹੋਰ ਪੜ੍ਹੋ :-ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਅਵਿਨਾਸ਼ ਰਾਏ ਖੰਨਾ ਦੀ ਕਿਤਾਬ ‘ਸਮਾਜਿਕ ਚਿੰਤਨ’ ਕੀਤੀ ਰਿਲੀਜ

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਲ ਦਿਵਸ ਮੌਕੇ ਸਕੂਲਾਂ ਦੇ ਇਨ੍ਹਾਂ ਬਾਲਾਂ ਦਾ ਲੋਕਤੰਤਰ ਦੀ ਮਜ਼ਬੂਤੀ ਲਈ ਬਾਲਗਾਂ ਲਈ ਇਹ ਵੱਡਾ ਸੁਨੇਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਦੇ ਵੋਟਰ ਦੱਸਦਿਆਂ ਵਧਾਈ ਦਿੱਤੀ ਤੇ ਲੋਕਤੰਤਰ ਦੀ ਮਜ਼ਬੂਤੀ ਲਈ ਇਸੇ ਤਰ੍ਹਾਂ ਉਤਸ਼ਾਹ ਨਾਲ ਅਜਿਹੀਆਂ ਗਤੀਵਿਧੀਆਂ ‘ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਰਿਲੇਅ ਦੌਣ ਬਾਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਅੱਜ ਦੀ ਇਹ ਦੋੜ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਖੋਸਲਾ ਦੀ ਅਗਵਾਈ ਵਿਚ ਕਰਵਾਈ ਗਈ ਜਿਸ ਵਿਚ ਸ਼ਹਿਰ ਦੇ ਪ੍ਰਮੁੱਖ ਸਕੂਲਾਂ ਦੇ 500 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਦੌੜ ਦੋ ਭਾਗਾਂ ਵਿੱਚ ਕਰਵਾਈ ਗਈ ਪਹਿਲੀ ਲੜੀ ਦੌਰਾਨ ਸਰਕਾਰੀ ਸਕੂਲ ਤ੍ਰਿਪੜੀ, ਸਰਕਾਰੀ ਮਲਟੀਪਰਪਜ਼ ਸਕੂਲ, ਸਿਵਲ ਲਾਈਨ ਸਕੂਲ ਅਤੇ ਮਾਡਲ ਟਾਊਨ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਹ ਤਿਪੜੀ, ਪੰਜਾਬੀ ਬਾਗ ਅਤੇ ਮਾਡਲ ਟਾਊਨ ਤੋਂ ਹੁੰਦੀ ਹੋਈ ਟੈਗੋਰ ਸਿਨੇਮੇ ਖਤਮ ਹੋਈ।

ਇਸੇ ਤਰ੍ਹਾਂ ਦੂਸਰੀ ਦੌੜ ਕੁਮਾਰ ਸਭਾ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋਕੇ ਸਾਈਕਲ ਬਜ਼ਾਰ ਵਿਕਟੋਰੀਆ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਨਾਰਦਾਨਾ ਚੌਕ ਤੋਂ ਹੁੰਦੀ ਹੋਈ ਸਰਕਾਰੀ ਫੀਲਖਾਨਾ ਸਕੂਲ ਦੇ ਵਿਦਿਆਰਥੀਆਂ ਨਾਲ ਪੋਲੋ ਗਰਾਊਂਡ ਵਿਖੇ ਖਤਮ ਹੋਈ। ਉਨ੍ਹਾਂ ਕਿਹਾ ਕਿ ਦੌੜ ਦਾ ਮਕਸਦ ਸ਼ਹਿਰੀ ਵੋਟਰਾਂ ਖਾਸ ਕਰ ਨੌਜਵਾਨਾਂ ਦੀ ਵੋਟਰ ਸੂਚੀਆਂ ਵਿਚ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣਾ ਸੀ।

ਇਸ ਮੌਕੇ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਟਿਵਾਣਾ, ਨੋਡਲ ਅਫ਼ਸਰ ਸਵੀਪ ਪਟਿਆਲਾ ਦਿਹਾਤੀ ਨਰਿੰਦਰ ਸਿੰਘ ਢੀਂਡਸਾ, ਸਨੌਰ ਤੋਂ ਸਤਵੀਰ ਸਿੰਘ ਗਿੱਲ, ਸੀਨੀਅਰ ਆਰਕੀਟੈਕਟ ਤਰੁਣ ਗਰਗ, ਪ੍ਰੇਮ ਰੁਪਿੰਦਰ ਸਿੰਘ ਸਟੇਟ ਕਾਲਜ, ਚੋਣ ਤਹਿਸੀਲਦਾਰ ਰਾਮ ਜੀ ਲਾਲ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ, ਡਾ. ਨਰਿੰਦਰ ਸਿੰਘ ਵਿਸ਼ੇਸ਼ ਤੌਰ ਉੱਪਰ ਹਾਜ਼ਰ ਹੋਏ।

ਕੈਪਸ਼ਨ : ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਰਿਲੇਅ ਦੌੜ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਤੋਂ ਰਵਾਨਾ ਕਰਦੇ ਹੋਏ।