ਭਾਸ਼ਾ ਵਿਭਾਗ ਵਲੋਂ ਲੇਖਕਾਂ ਦੀ ਕਰਵਾਈ ਜਾ ਰਹੀ ਡਾਇਰੈਕਟਰੀ ਤਿੰਆਰ – ਖੋਜ ਅਫ਼ਸਰ

ਭਾਸ਼ਾ ਵਿਭਾਗ, ਪੰਜਾਬ
ਭਾਸ਼ਾ ਵਿਭਾਗ ਵਲੋਂ ਲੇਖਕਾਂ ਦੀ ਕਰਵਾਈ ਜਾ ਰਹੀ ਡਾਇਰੈਕਟਰੀ ਤਿੰਆਰ – ਖੋਜ ਅਫ਼ਸਰ
ਜ਼ਿਲ੍ਹਾ ਭਾਸ਼ਾ ਦਫ਼ਤਰ ’ਚ 14 ਜਨਵਰੀ ਤੱਕ ਕਰਵਾਏ ਜਾ ਸਕਦੇ ਨਾਮ ਦਰਜ

ਜਲੰਧਰ, 07 ਜਨਵਰੀ 2022

ਖੋਜ ਅਫ਼ਸਰ ਜਲੰਧਰ ਮੈਡਮ ਨਵਨੀਤ ਰਾਏ ਨੇ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਵਲੋਂ ਲੇਖਕਾਂ ਨਾਲ ਸਾਂਝ ਬਣਾਏ ਰੱਖਣ ਲਈ ਲੇਖਕਾਂ ਦੀ ਡਾਇਰੈਕਟਰੀ ਤਿਆਰ ਕਰਵਾਈ ਜਾ ਰਹੀ ਹੈ।

ਹੋਰ ਪੜ੍ਹੋ :-ਸਤਵਿੰਦਰ ਚੈੜੀਆਂ ਨੇ ਕੈਕਿੰਗ ਕੈਨੋਇੰਗ ਦੇ ਖਿਡਾਰੀਆਂ ਨੂੰ ਕਿੱਟਾਂ ਵੰਡੀਆਂ

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜਲੰਧਰ ਦੇ ਵਸਨੀਕ ਸਮੂਹ ਲੇਖਕ (ਕਵੀ/ ਗ਼ਜਲਗੋ/ ਕਹਾਣੀਕਾਰ/ਨਾਟਕਕਾਰ/ਕਲਾਕਾਰ/ਅਲੋਚਕ) ਆਪਣੇ ਵੇਰਵੇ ਭਾਸ਼ਾ ਵਿਭਾਗ ਦੇ ਦਫ਼ਤਰ ਕਮਰਾ ਨੰਬਰ 215, ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਲੰਧਰ ਵਿਖੇ 14 ਜਨਵਰੀ 2022 ਤੱਕ ਦਰਜ ਕਰਵਾ ਸਕਦੇ ਹਨ।