ਫਾਜਿ਼ਲਕਾ, 4 ਮਾਰਚ 2022
ਫਾਜਿ਼ਲਕਾ ਦੇ ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਆਈਏਐਸ ਨੇ ਸੁੱਕਰਵਾਰ ਦੀ ਸ਼ਾਮ ਨੂੰ ਫਾਜਿ਼ਲਕਾ ਦੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਵਿਖੇ ਬਣੇ ਸਟਰਾਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਦਾ ਦੌਰਾ ਕਰਕੇ ਇੱਥੇ ਈਵੀਐਮ ਮਸ਼ੀਨਾਂ ਦੀ ਸੁੱਰਿਖਆ ਲਈ ਕੀਤੇ ਇੰਤਜਾਮਾਂ ਦੀ ਜਾਣਕਾਰੀ ਲਈ।
ਹੋਰ ਪੜ੍ਹੋ :-ਪ੍ਰਸਾਸ਼ਨ ਵਲੋਂ ਡੇਰਾ ਮੁਖੀ/ਪ੍ਰਬੰਧਕਾਂ ਨੂੰ ਹੋਲਾ ਮਹੱਲਾ ਦੌਰਾਨ ਸਹਿਯੋਗ ਦੀ ਅਪੀਲ
ਇਥੇ ਦੱਸਿਆ ਜਾਂਦਾ ਹੈ ਕਿ ਫਾਜਿ਼ਲਕਾ ਦੇ ਇਸ ਸਕੂਲ ਵਿਖੇ 79 ਜਲਾਲਾਬਾਦ ਅਤੇ 80 ਫਾਜਿ਼ਲਕਾ ਵਿਧਾਨ ਸਭਾ ਹਲਕਿਆਂ ਦੀਆਂ ਵੋਟਿੰਗ ਮਸੀਨਾਂ ਸਖ਼ਤ ਸੁਰੱਖਿਆ ਹੇਠ ਰੱਖੀਆਂ ਗਈਆਂ ਹਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਦੀਆਂ ਤਿੰਨ ਪਰਤਾਂ ਹਨ ਅਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ।ਇੱਥੇ ਹੀ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਜਿਸ ਲਈ ਵੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

English





