ਹੁਣ ਲਏ ਹੋਏ ਸਮੇਂ ਅਨੁਸਾਰ ਹੀ ਹੋਣਗੀਆਂ ਰਜਿਸਟਰੀਆਂ-ਡਿਪਟੀ ਕਮਿਸ਼ਨਰ

Harpreet Singh Sudan
ਬਲਾਕ ਪੱਧਰ ਅਤੇ ਜਿਲ੍ਹਾ ਪੱਧਰ ਟੂਰਨਾਂਮੈਟਾ ਦੀਆਂ ਤਿਆਰੀਆਂ ਦੀ ਹੋਈ ਸੁਰੂਆਤ 
ਸਮੇਂ ਸਿਰ ਰਜਿਸਟਰੀ ਨਾ ਭਗਤਾਉਣ ਲਈ ਵਸੀਕਾ ਹੋਵੇਗਾ ਜ਼ਿੰਮੇਵਾਰ
ਇੰਤਕਾਲ ਸਮੇਂ ਸਿਰ ਦਰਜ ਕਰਵਾਉਣ ਲਈ ਪਾਬੰਦ ਹੋਣਗੇ ਅਧਿਕਾਰੀ

ਅੰਮ੍ਰਿਤਸਰ7 ਅਪ੍ਰੈਲ 2022

ਰਜਿਸਟਰੀਆਂ ਕਰਵਾਉਣ ਲਈ ਸਬ ਰਜਿਸਟਰਾਰ ਦਫਤਰਾਂ ਵਿਚ ਆਉਂਦੇ ਲੋਕਜੋ ਕਿ ਅਕਸਰ ਵਸੀਕਿਆਂ ਵੱਲੋਂ ਕੀਤੀ ਜਾਂਦੀ ਦੇਰੀ ਕਾਰਨ ਪਰੇਸ਼ਾਨ ਹੁੰਦੇ ਹਨਨੂੰ ਵੱਡੀ ਰਾਹਤ ਦਿੰਦੇ ਹੋਏ ਡਿਪਟੀ ਕਮਿਸ਼ਨਰ ਕਮ ਰਜਿਸਟਰਾਰ ਸ. ਹਰਪ੍ਰੀਤ ਸਿੰਘ ਸੂਦਨ ਨੇ ਹਦਾਇਤ ਕੀਤੀ ਹੈ ਕਿ ਕਿਸੇ ਵੀ ਵਸੀਕੇ ਵੱਲੋਂ ਰਜਿਸਟਰੀ ਲਈ ਹੋਈ ਅਪਾਇੰਟਮੈਂਟ ਅਨੁਸਾਰ ਹੀ ਦਰਜ ਕਰਵਾਈ ਜਾ ਸਕੇਗੀ ਅਤੇ ਇਸ ਵਿਚ ਕੀਤੀ ਗਈ ਦੇਰੀ ਲਈ ਵਸੀਕਾ ਖੁਦ ਜਿੰਮੇਵਾਰ ਹੋਵੇਗਾ। ਉਨਾਂ ਕਿਹਾ ਕਿ  ਜੇਕਰ ਸਬ ਰਜਿਸਟਰਾਰ ਕਿਸੇ ਸਰਕਾਰੀ ਕੰਮ ਲਈ ਦਫਤਰ ਤੋਂ ਬਾਹਰ ਹੋਵੇ ਤਾਂ ਦਫਤਰ ਦੇ ਬਾਹਰ ਨੋਟਿਸ ਲਗਾ ਕੇ ਲੋਕਾਂ ਨੂੰ ਸੂਚਨਾ ਦਿੱਤੀ ਜਾਵੇ ਅਤੇ ਉਸ ਨੋਟਿਸ ਵਿਚ ਦਿੱਤੇ ਗਏ ਸਮੇਂ ਅਨੁਸਾਰ ਵਾਪਸ ਆ ਕੇ ਰਜਿਸਟਰੇਸ਼ਨ ਦਾ ਕੰਮ ਯਕੀਨੀ ਬਣਾਇਆ ਜਾਵੇ। ਉਨਾਂ ਜਾਰੀ ਹੁਕਮਾਂ ਵਿਚ ਸਪੱਸ਼ਟ ਕੀਤਾ ਹੈ ਕਿ ਰਜਿਸਟਰੀ ਦਾ ਸਮਾਂ ਸ਼ਾਮ 5 ਵਜੇ ਤੱਕ ਹੀ ਹੋਵੇਗਾਇਸ ਤੋਂ ਬਾਅਦ ਕੋਈ ਰਜਿਸਟਰੀ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਹੈ ਕਿ ਜੇਕਰ ਕੋਈ ਵਸੀਕਾ ਰਜਿਸਟਰੇਸ਼ਨ ਲਈ ਕਾਗਜ਼ਾਤ 5 ਵਜੇ ਤੋਂ ਪਹਿਲਾਂ ਪੇਸ਼ ਕਰ ਦਿੰਦਾ ਹੈ ਪਰੰਤੂ ਰਜਿਸਟਰੀ 5 ਵਜੇ ਤੋਂ ਮਗਰੋਂ ਹੁੰਦੀ ਹੈ ਤਾਂ ਸਬੰਧਤ ਸਬ ਰਜਿਸਟਾਰ ਲਿਖਤੀ ਰੂਪ ਵਿਚ ਕਾਰਨ ਦੱਸਣਗੇ।

ਹੋਰ ਪੜ੍ਹੋ :-ਜਿਲਾ ਰੈਡ ਕਰਾਸ ਸ਼ਾਖਾ ਦੀ ਕਾਰਜਕਾਰੀ ਕਮੇਟੀ ਦੀ ਹੋਈ ਮੀਟਿੰਗ

ਸ੍ਰੀ ਸੂਦਨ ਨੇ ਹਦਾਇਤ ਕੀਤੀ ਹੈ ਕਿ ਜਿਸ ਦਿਨ ਸਬ ਰਜਿਸਟਰਾਰ ਵੱਲੋਂ ਕੋਰਟ ਲਗਾਈ ਜਾਣੀ ਹੈਉਸ ਦਿਨ ਰਜਿਸਟਰੀਆਂ ਦਾ ਸਮਾਂ ਸਵੇਰੇ 9 ਤੋਂ 2 ਵਜੇ ਤੱਕ ਦਾ ਹੋਵੇਗਾ ਅਤੇ ਇਸ ਸਬੰਧੀ ਵੀ ਲੋਕਾਂ ਨੂੰ ਨੋਟਿਸ ਜ਼ਰੀਏ ਜਾਣਕਾਰੀ ਦੇਣੀ ਜ਼ਰੂਰੀ ਹੈ। ਉਨਾਂ ਕਿਹਾ ਕਿ ਮਿੱਥੇ ਸਮੇ ਤੇ ਰਜਿਸਟਰੀ ਪੇਸ਼ ਨਾ ਹੋਣ ਤੇ ਵਿਕਰੇਤਾ ਵੱਲੋ ਆਪਣੀ ਹਾਜ਼ਰੀ ਮਾਰਕ ਕਰਵਾਈ ਜਾਵੇਗੀ ਅਤੇ ਮਿੱਥੇ ਸਮੇ ਤੇ ਵਿਕਰੇਤਾ ਅਤੇ ਮੁਸ਼ਤਰੀ ਜਾਂ ਉਹਨਾਂ ਦੇ ਪਾਵਰ ਆਫ ਅਟਾਰਨੀ ਗਰਿੰਦਾ ਮੋਜੂਦ ਹਨ ਤਾਂ ਮਿੱਥੇ ਸਮੇਂ ਜਾਂ ਉਸ ਤੋਂ ਪਹਿਲਾਂ ਸਾਰੇ ਦਸਤਾਵੇਜ਼ ਦੀ ਜਾਂਚ ਪੜਤਾਲ ਕਰਵਾਉਣਾ ਸਬੰਧਤ ਵਸੀਕਾ ਨਵੀਸ ਦੀ ਜ਼ਿੰਮੇਵਾਰੀ ਹੋਵੇਗੀ। ਜੇ ਸਮੇ ਸਿਰ ਰਜਿਸਟਰੀ ਪੇਸ਼ ਨਹੀ ਕੀਤੀ ਜਾਂਦੀ ਤਾਂ ਸਬੰਧਤ ਵਸੀਕਾ ਨਵੀਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਜਿਹੜੇ ਕੇਸਾਂ ਵਿੱਚ ਵਕੀਲ ਸਾਹਿਬਾਨਾਂ ਵੱਲੋ ਰਜਿਸਟਰੀਆਂ ਲਿਖ ਕੇ ਪੇਸ਼ ਕੀਤੀਆਂ ਜਾਂਦੀਆਂ ਹਨ ਉਹਨਾਂ ਕੇਸਾਂ ਵਿੱਚ ਸਬੰਧਤ ਵਕੀਲਾ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਮਿੱਥੇ ਸਮੇ ਵਿੱਚ ਵਸੀਕੇ ਦੀ ਪੜਤਾਲ ਕਰਵਾ ਕੇ ਰਜਿਸਟਰ ਕਰਵਾਉਣਗੇ।

ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਸਬ ਰਜਿਸਟਰਾਰ ਰਜਿਸਟਰੀ ਮੁੰਕਮਲ ਕਰਨ ਉਪਰੰਤ ਰਜਿਸਟਰੀ ਦੀ ਕਾਪੀ ਉਸੇ ਦਿਨ ਖਰੀਦਦਾਰ/ਵਿਕਰੇਤਾ ਨੂੰ ਸੌਪਣ ਲਈ ਪਾਬੰਦ ਹੋਣਗੇ ਅਤੇ ਉਹਨਾਂ ਪਾਸੋਂ ਰਜਿਸਟਰੀ ਪ੍ਰਾਪਤ ਕਰਨ ਦੀ ਰਸੀਦ ਲਈ ਜਾਣੀ ਜਰੂਰੀ ਹੋਵੇਗੀਸਬੰਧਤ ਪਟਵਾਰੀ ਹਲਕਾ ਵਸੀਕਾ ਦਰਜ ਹੋਂਣ ਤੋਂ ਬਾਅਦ ਨਿਰਧਾਰਤ ਸਮੇ ਵਿੱਚ ਇੰਦਰਾਜ ਇੰਤਕਾਲ ਕਰਕੇ ਕਾਨੂੰਗੋ ਹਲਕਾ ਪਾਸ ਪੜਤਾਲ ਲਈ ਪੇਸ਼ ਕਰਨਗੇ ਅਤੇ ਸਬੰਧਤ ਕਾਨੂੰਗੋ ਪੜਤਾਲ ਕਰਨ ਉਪਰੰਤ ਇੰਤਕਾਲ ਤਹਿਸੀਲਦਾਰ/ਨਾਇਬ ਤਹਿਸੀਲਦਾਰ ਪਾਸ ਹੁਕਮ ਲਈ ਪੇਸ਼ ਕਰਨਗੇ।ਹਲਕਾ ਪਟਵਾਰੀ ਵੱਲੋ ਦਰਜ ਕੀਤੇ ਗਏ ਰਜਿਸਟਰਡ ਵਸੀਕਿਆਂ ਦੇ ਇੰਤਕਾਲ ਸਬੰਧਤ ਤਹਿਸੀਲਦਾਰ/ਨਾਇਬ ਤਹਿਸੀਲਦਾਰ ਵੱਲੋ ਮਿੱਥੇ ਹੋਏ ਸਮੇ ਵਿੱਚ ਫ਼ੈਸਲਾ ਕਰਕੇ ਕੰਪਿਊਟਰ ਡਾਟਾਬੇਸ ਵਿੱਚ ਅਮਲ ਕੀਤੇ ਜਾਣਗੇ। ਇਸ ਵਿੱਚ ਹੋਈ ਦੇਰੀ ਲਈ ਸਬੰਧਤ ਤਹਿਸੀਲਦਾਰ/ਨਾਇਬ ਤਹਿਸੀਲਦਾਰ ਜਿੰਮੇਵਾਰ ਹੋਣਗੇ। ਇਸ ਤੋ ਇਲਾਵਾ ਹਦਾਇਤ ਕੀਤੀ ਜਾਂਦੀ ਹੈ ਕਿ ਮਾਨਯੋਗ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਪਰਚਾ ਰਜਿਸਟਰ ਹੋਣ ਤੋ 45 ਦਿਨ ਦੇ ਅੰਦਰ ਅੰਦਰ ਇੰਤਕਾਲ ਦਰਜ ਅਤੇ ਫ਼ੈਸਲਾ ਮੁੰਕਮਲ ਕੀਤਾ ਜਾਣਾ ਜਰੂਰੀ ਹੈ