ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਐਲੀਮੈੰਟਰੀ ਤੇ ਹਾਈ ਸਕੂਲ ਘੜਕਾ ਦੀ ਅਚਨਚੇਤ ਚੈਕਿੰਗ

ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਐਲੀਮੈੰਟਰੀ ਤੇ ਹਾਈ ਸਕੂਲ ਘੜਕਾ ਦੀ ਅਚਨਚੇਤ ਚੈਕਿੰਗ
ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਐਲੀਮੈੰਟਰੀ ਤੇ ਹਾਈ ਸਕੂਲ ਘੜਕਾ ਦੀ ਅਚਨਚੇਤ ਚੈਕਿੰਗ

ਤਰਨ ਤਾਰਨ 22 ਅਪ੍ਰੈਲ 2022

ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਮੋਨੀਸ਼ ਕੁਮਾਰ ਵੱਲੋਂ ਅੱਜ ਸਰਕਾਰੀ ਐਲਮੈਂਟਰੀ ਅਤੇ ਹਾਈ ਸਕੂਲ ਪਿੰਡ ਘੜਕਾ ਦੀ ਅਚਨਚੇਤ ਚੈਕਿੰਗ ਕੀਤੀ ਗਈ।

ਹੋਰ ਪੜ੍ਹੋ :-ਭਗਵੰਤ ਮਾਨ ਸਰਕਾਰ ਤੋਂ ਲੋਕਾਂ ਦਾ ਹੋ ਚੁੱਕਿਆ ਮੋਹ ਭੰਗ : ਗਰੇਵਾਲ

ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਮੋਨੀਸ਼ ਕੁਮਾਰ ਨੇ ਸਕੂਲ ਦੇ ਇੰਨਚਾਰਜ ਨੂੰ ਬਾਥਰੂਮਾਂ ਦੀ ਸਾਫ-ਸਫਾਈ ਅਤੇ ਪੀਣ ਵਾਲੇ ਸਾਫ਼ ਪਾਣੀ ਦੇ  ਢੁਕਵੇ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਗਰਮੀ ਦੇ ਮੌਸਮ ਵਿੱਚ ਬੱਚਿਆਂ ਨੂੰ ਕੋਈ ਮੁਸ਼ਕਲ ਨਾ ਆਵੇ।
ਇਸ ਮੌਕੇ ਡਿਪਟੀ ਕਮਿਸ਼ਨਰ  ਨੇ  ਵੱਖ-ਵੱਖ ਕਲਾਸਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਮਨ ਲਾ ਕੇ ਪੜਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਵਿਦਿਆਥੀਆਂ ਨੂੰ ਕਿਤਾਬੀ ਗਿਆਨ ਦੇ  ਨਾਲ-ਨਾਲ ਪ੍ਰੇੈਕਟੀਕਲ ਤੌਰ ‘ਤੇ ਵੀ ਜਾਣਕਾਰੀ ਮੁਹੱਈਆ ਕਰਵਾਇਆ ਜਾਵੇ।

ਇਸ ਮੌਕੇ ਉਨ੍ਹਾਂ ਨੇ ਸਬੰਧਤ  ਬੀਡੀਪੀਓ ਨੂੰ ਕਿਹਾ ਕਿ ਉਹ ਸਕੂਲ ਇੰਚਾਰਜ ਨਾਲ ਤਾਲਮੇਲ ਕਰਕੇ ਮਨਰੇਗਾ ਸਕੀਮ ਤਹਿਤ ਸਕੂਲ ਨੂੰ ਹੋਰ ਰਹਿਆ ਭਰਿਆ ਬਨਾਉਣ ਅਤੇ ਗਰਾਉੂਂਡ ਨੂੰ ਪੱਧਰਾ ਕਰਵਾਉਣ। ਇਸ ਮੌਕੇ ਡਿਪਟੀ ਕਮਿਸ਼ਨਰ  ਨੇ ਮਿਡ-ਡੇ ਮੀਲ ਦੀ ਚੈਕਿੰਗ ਕੀਤੀ ਅਤੇ  ਮਿਡ- ਡੇ ਮੀਲ ਤਿਆਰ  ਕਰਨ ਵਾਲੇ ਵਰਕਰਾਂ  ਨੂੰ ਸਾਫ-ਸਫਾਈ ਤੇ ਖਾਣਾ ਸਾਫ-ਸੁਥਰਾ ਬਣਾਉਣ ਦੀ ਹਦਾਇਤ ਕੀਤੀ ਅਤੇ ਬਣੇ ਮੀਨੂੰ ਦੇ ਹਿਸਾਬ ਨਾਲ  ਹੀ ਮਿਡ ਡੇਅ ਮੀਲ ਵਿੱਚ ਤਿਆਰ ਕਰਕੇ ਬੱਚਿਆਂ ਨੂੰ ਖਾਣ ਲਈ ਦਿੱਤਾ ਜਾਵੇ ਤੇ ਰਸੋਈ ਵਿੱਚ ਰੱਖੇ ਰਾਸ਼ਨ ਨੂੰ ਵੀ ਢੱਕ ਕੇ ਰੱਖਣ ਅਤੇ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ।