ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਆਧਾਰ ਨਿਗਰਾਨ ਕਮੇਟੀ ਦੀ ਮੀਟਿੰਗ ਹੋਈ

news makhani

Sorry, this news is not available in your requested language. Please see here.

ਬੈਠਕ ਦੌਰਾਨ ਆਧਾਰ ਕਾਰਡ ਪੰਜੀਕਰਨ ਨੂੰ ਲੈ ਕੇ ਕੀਤੀ ਸਮੀਖਿਆ

ਫਾਜ਼ਿਲਕਾ, 10 ਦਸੰਬਰ 2022

ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂ ਦੁੱਗਲ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਆਧਾਰ ਨਿਗਰਾਨ ਕਮੇਟੀ ਦੀ ਮੀਟਿੰਗ ਹੋਈ।ਮੀਟਿੰਗ ਦੌਰਾਨ ਉਨ੍ਹਾਂ ਨੇ ਆਧਾਰ ਪੰਜੀਕਰਨ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਇਸ ਵਿਚ ਵਾਧਾ ਕਰਨ ਲਈ ਵਿਚਾਰ-ਵਟਾਂਦਰਾ ਕੀਤਾ। ਆਧਾਰ ਪ੍ਰਮਾਣਿਕਤਾ ਅਤੇ ਆਧਾਰ ਔਫਲਾਈਨ ਵੈਰੀਫਿਕੇਸ਼ਨ ਸਮੇਤ ਆਧਾਰ ਵੈਰੀਫਿਕੇਸ਼ਨ ਲਈ ਕਿਓ-ਆਰ ਕੋਡ ਦੀ ਵਰਤੋਂ ਬਾਰੇ ਚਰਚਾ ਕੀਤੀ ਗਈ।  ਇਸ ਮੌਕੇ ਸੰਜੀਵ ਮਹਾਜਨਡਾਇਰੈਕਟਰਯੂ.ਆਈ.ਡੀ.ਏ.ਆਈ. ਖੇਤਰੀ ਦਫਤਰਚੰਡੀਗੜ੍ਹ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਹੋਰ ਪੜ੍ਹੋ – ਹਰਜੋਤ ਸਿੰਘ ਬੈਂਸ ਵਲੋਂ ਸਿੱਖਿਆ ਵਿਭਾਗ ਵਿੱਚ ਸਿੱਖਿਆ ਸੱਭਿਆਚਾਰ ਵਿਕਸਿਤ ਕਰਨ ਦੇ ਹੁਕਮ

ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ/ਏਜੰਸੀਆਂ ਨੂੰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਧਾਰ ਲਈ ਦਰਜ ਕਰਨ ਅਤੇ 5 ਸਾਲ ਅਤੇ 15 ਸਾਲ ਦੀ ਉਮਰ ਪੂਰੀ ਹੋਣ ਤੇ ਲਾਜ਼ਮੀ ਬਾਇਓ-ਮੀਟ੍ਰਿਕ ਅੱਪਡੇਟ (ਐਮ.ਬੀ.ਯੂ.) ਕਰਵਾਉਣ ਲਈ ਕਿਹਾ। ਉਨ੍ਹਾਂ ਨੇ ਸਿੱਖਿਆ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਇਸ ਉਦੇਸ਼ ਲਈ ਕੈਂਪ ਲਗਾਉਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਹਸਪਤਾਲਾਂ ਅਤੇ ਟੀਕਾਕਰਨ ਕੇਂਦਰਾਂ ਵਿੱਚ ਨਵੇਂ ਜਨਮੇ ਅਤੇ ਰਹਿ ਗਏ ਬੱਚਿਆਂ ਦੇ ਦਾਖਲੇ ਲਈ ਆਧਾਰ ਕੈਂਪ ਲਗਾਉਣ ਦੀ ਵੀ ਹਦਾਇਤ ਕੀਤੀ।

ਯੂ.ਆਈ.ਡੀ.ਏ.ਆਈ. ਡਾਇਰੈਕਟਰ ਸੰਜੀਵ ਮਹਾਜਨ ਨੇ ਦੱਸਿਆ ਕਿ ਐਮ ਆਧਾਰ ਐਪ ਤੇ ਆਧਾਰ ਨਾਲ ਸਬੰਧਤ ਸੇਵਾਵਾਂ ਉਪਲਬਧ ਕਰਵਾਈਆਂ ਗਈਆਂ ਹਨਜਿਨ੍ਹਾਂ ਨੂੰ ਮੋਬਾਈਲ ਰਾਹੀਂ ਐਕਸੈਸ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਧਾਰ ਸੇਵਾ ਸ਼ੁਰੂ ਨਾਲ ਹੋਣ ਨਾਲ ਲਾਭਾਪਾਤਰੀਆਂ ਨੂੰ ਸੇਵਾਵਾਂ ਦਾ ਲਾਭ ਪਾਰਦਰਸ਼ਤਾ ਅਤੇ ਤੇਜ਼ੀ ਨਾਲ ਡਿਲੀਵਰ ਕਰਨਾ ਯਕੀਨੀ ਬਣਾਇਆ ਹੈ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਹੁਣ ਤੱਕ ਕਿਸੇ ਨੇ ਆਧਾਰ ਕਾਰਡ ਲਈ ਨਾਮ ਦਰਜ ਨਹੀਂ ਕਰਵਾਇਆ ਹੈ, ਉਹ ਆਪਣਾ ਆਧਾਰ ਕਾਰਡ ਜ਼ਰੂਰ ਬਣਵਾਉਣ ਅਤੇ ਵੱਖ-ਵੱਖ ਸਰਕਾਰੀ ਸਹੂਲਤਾਂ ਦਾ ਨਿਰਵਿਘਨ ਲਾਭ ਉਠਾਉਣ ਲਈ ਆਪਣਾ ਮੋਬਾਈਲ ਨੰਬਰ ਅਤੇ ਦਸਤਾਵੇਜ਼ ਆਧਾਰ ਨਾਲ ਅੱਪਡੇਟ ਕਰਵਾਉਣ। ਉਨ੍ਹਾਂ ਨੇ ਅਪੀਲ ਕੀਤੀ ਕਿ 5 ਤੋਂ 15 ਸਾਲ ਦੇ ਬਚਿਆਂ ਜਿੰਨ੍ਹਾਂ ਦੇ ਬਾਇਮੈਟਿਕ ਨਹੀਂ ਹੋਏ ਉਹ ਆਪਣੇ ਨੇੜੇ ਦੇ ਬੈਂਕ, ਸੇਵਾ ਕੇਂਦਰ, ਪੋਸਟ ਆਫਿਸ ਜਾਂ ਕਾਮਨ ਸਰਵਿਸ ਸੈਂਟਰ ਵਿਖੇ ਜਾ ਕੇ ਅਪਡੇਟ ਜਰੂਰ ਕਰਵਾਉਣ।

ਮੀਟਿੰਗ ਦੌਰਾਨ ਮਨੀਸ਼ ਠਕਰਾਲ ਡੀ.ਟੀ.ਸੀ. ਫਾਜ਼ਿਲਕਾ, ਪ੍ਰਿੰਸ ਡੀ.ਆਈ.ਓ ਫਾਜ਼ਿਲਕਾ, ਸਿਹਤਸਿੱਖਿਆ, ਜ਼ਿਲ੍ਹਾ ਪ੍ਰੋਗਰਾਮ ਅਫਸਰ, ਪੋਸਟ ਆਫਿਸ, ਸੇਵਾ ਕੇਂਦਰ, ਕਾਮਨ ਸਰਵਿਸ ਸੈਂਟਰ, ਸਮਾਜ ਭਲਾਈ ਅਤੇ ਬੈਂਕਾਂ ਦੇ ਅਧਿਕਾਰੀ ਹਾਜ਼ਰ ਸਨ।