ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਏ.ਡੀ.ਸੀ. (ਵਿਕਾਸ) ਅਮਿਤ ਕੁਮਾਰ ਪੰਚਾਲ ਵੱਲੋਂ ਸੁਕੈਸ਼ ਸੀਜਨ ਦਾ ਕੀਤਾ ਗਿਆ ਅਗਾਜ਼

Deputy Commissioner Surbhi Malik
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਏ.ਡੀ.ਸੀ. (ਵਿਕਾਸ) ਅਮਿਤ ਕੁਮਾਰ ਪੰਚਾਲ ਵੱਲੋਂ ਸੁਕੈਸ਼ ਸੀਜਨ ਦਾ ਕੀਤਾ ਗਿਆ ਅਗਾਜ਼

Sorry, this news is not available in your requested language. Please see here.

ਬਾਗਬਾਨੀ ਵਿਭਾਗ, ਪੰਜਾਬ ਦੇ ਲੁਧਿਆਣਾ ਵਿਖੇ ਫਲ੍ਹਾਂ ਤੋਂ ਤਿਆਰ ਕੀਤੇ ਸਕੈਸ਼ ਦੀ ਰਾਜ ਵਿੱਚ ਭਾਰੀ ਮੰਗ – ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ

ਲੁਧਿਆਣਾ 27 ਅਪ੍ਰੈਲ 2022

ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਸੁਕੈਸ਼ ਸੀਜਨ ਦਾ ਅਗਾਜ਼ ਕੀਤਾ ਗਿਆ। ਇਸ ਮੌਕੇ ਡਾ. ਬਲਕਾਰ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ, ਲੁਧਿਆਣਾ ਅਤੇ ਡਾ: ਜਸਪ੍ਰੀਤ ਕੌਰ ਗਿੱਲ ਸਿੱਧੂ ਬਾਗਬਾਨੀ ਵਿਕਾਸ ਅਫਸਰ, ਲੁਧਿਆਣਾ-2 ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਹੋਰ ਪੜ੍ਹੋ :-ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਪੰਜਾਬ ਸਰਕਾਰ ਦੀ ਬੱਸ ਸੇਵਾ ਛੇਤੀ ਹੋਵੇਗੀ ਸ਼ੁਰੂ: ਲਾਲਜੀਤ ਸਿੰਘ ਭੁੱਲਰ

ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਬਾਗਬਾਨੀ ਵਿਭਾਗ, ਪੰਜਾਬ ਨਾ ਸਿਰਫ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਤੋਂ ਹਟਾ ਕੇ ਬਾਗਬਾਨੀ ਫਸਲ੍ਹਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ, ਸਗੋਂ ਰਾਜ ਦੇ ਕਿਸਾਨਾਂ ਅਤੇ ਆਮ ਲੋਕਾਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਵੀ ਭਰਪੂਰ ਉਪਰਾਲੇ ਕਰ ਰਿਹਾ ਹੈ। ਵਿਭਾਗ ਲੋਕਾਂ ਦੀ ਚੰਗੀ ਤੇ ਤੰਦਰੁਸਤ ਸਿਹਤ ਲਈ ਵੱਖ-ਵੱਖ ਫਲ੍ਹਾਂ ਤੋਂ ਤਿਆਰ ਕੀਤੇ ਸੁਕੈਸ਼, ਅਚਾਰ, ਚਟਨੀਆਂ, ਜੈਮ, ਮੁਰੱਬੇ ਅਦਿ ਤਿਆਰ ਕਰਕੇ ਬਿਨਾ ਕਿਸੇ ਲਾਭ/ਹਾਨੀ ਦੇ ਅਧਾਰ ਤੇ ਸਪਲਾਈ ਕਰ ਰਿਹਾ ਹੈ। ਦਫਤਰ ਡਿਪਟੀ ਡਾਇੈਕਟਰ ਬਾਗਬਾਨੀ, ਲੁਧਿਆਣਾ ਵਿੱਚ ਸਰਕਾਰੀ ਫਲ੍ਹ ਸੁਰੱਖਿਆ ਲੈਬ ਵਿੱਚ ਤਿਆਰ ਕੀਤੀ ਗਈ ਅੰਬ, ਲੀਚੀ, ਨਿੰਬੂ, ਸੰਤਰਾ, ਪਾਇਨ-ਐਪਲ ਅਤੇ ਬਿਲ ਆਦਿ ਦੀ ਸੁਕੈਸ਼ ਦੀ ਪੂਰੇ ਰਾਜ ਵਿੱਚ ਭਾਰੀ ਮੰਗ ਹੈ, ਜਿਥੇ ਲੁਧਿਆਣਾ ਵਾਸੀਆਂ ਵੱਲੋਂ ਇਸ ਸੁਕੈਸ਼ ਦੇ ਸੀਜਨ ਦੀ ਉਡੀਕ ਕੀਤੀ ਜਾਂਦੀ ਹੈ ਉਥੇ ਵੱਖ-ਵੱਖ ਜਿਲਿਆਂ ਹੁਸ਼ਿਆਰਪੁਰ, ਗੁਰਦਾਸਪੁਰ, ਅਮ੍ਰਿਤਸਰ ਸਾਹਿਬ, ਤਰਨਤਾਰਨ, ਫਰੀਦਕੋਟ, ਫਿਰੋਜਪੁਰ ਅਤੇ ਮੋਗਾ ਆਦਿ ਜਿਲ੍ਹਿਆਂ ਵੱਲੋਂ ਸੁਕੈਸ਼ ਦੀ ਕੀਤੀ ਭਾਰੀ ਮੰਗ ਨੂੰ ਵੇਖਦੇ ਹੋਏ ਸਪਲਾਈ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਲੈਬ ਵਿੱਚ ਫਲ੍ਹ ਪਦਾਰਥ ਤਿਆਰ ਕਰਨ ਸਮੇਂ ਸਾਫ ਸਫਾਈ ਦੇ ਪੂਰੇ ਪ੍ਰਬੰਧ ਹਨ। ਉਹਨਾਂ ਦੱਸਿਆ ਕਿ ਉਕਤ ਫਲ੍ਹ ਪਦਾਰਥਾਂ ਵਿੱਚ ਕਿਸੇ ਵੀ ਕਿਸਮ ਦੀ ਕੈਮੀਕਲ ਜਿਸ ਨਾਲ ਸਿਹਤ ਨੂੰ ਨੁਕਸਾਨ ਹੋਵੇ, ਨਹੀ ਵਰਤਿਆ ਜਾਂਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਲੋਡ ਡਰਿੰਕਾਂ ਦੀ ਥਾਂ ਤੇ ਵੱਧ ਤੋਂ ਵੱਧ ਸੁਕੈਸ਼ ਦੀ ਵਰਤੋ ਕਰਨ, ਜੋ ਕਿ ਨਾ ਸਿਰਫ ਚੰਗੀ ਅਤੇ ਨਿਰੋਈ ਸਿਹਤ ਲਈ ਫਾਇਦੇਮੰਦ ਹੈ ਸਗੋਂ ਕਲੋਡ ਡਰਿੰਕ ਨਾਲੋਂ ਸਸਤੀ ਵੀ ਪੈਂਦੀ ਹੈ।