ਜਿਲ੍ਹਾ ਕਚਿਹਰੀਆਂ ਬਰਨਾਲਾ ਦਾ ਹਾਈ ਕੋਰਟ ਦੇ ਜੱਜ ਵੱਲੋ ਸਾਲਾਨਾ ਨਿਰੀਖਣ

Ashok Kumar Verma
ਜਿਲ੍ਹਾ ਕਚਿਹਰੀਆਂ ਬਰਨਾਲਾ ਦਾ ਹਾਈ ਕੋਰਟ ਦੇ ਜੱਜ ਵੱਲੋ ਸਾਲਾਨਾ ਨਿਰੀਖਣ

Sorry, this news is not available in your requested language. Please see here.

ਬਰਨਾਲਾ, 28 ਮਾਰਚ 2022        

ਜਸਟਿਸ ਅਸ਼ੋਕ ਕੁਮਾਰ ਵਰਮਾ, ਮਾਨਯੋਗ ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਇੰਸਪੈਕਟਿੰਗ ਜੱਜ, ਸ਼ੈਸ਼ਨਜ਼ ਡਵੀਜਨ ਬਰਨਾਲਾ ਵੱਲ੍ਹੋਂ ਸ਼ੈਸ਼ਨਜ਼ ਡਵੀਜਨ ਬਰਨਾਲਾ ਦਾ ਸਾਲਾਨਾ ਨਿਰੀਖਣ ਕੀਤਾ ਗਿਆ।

ਹੋਰ ਪੜ੍ਹੋ :-ਲੋਕ ਪੱਖੀ ਸਕੀਮਾਂ ਲੋੜਵੰਦ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ – ਸਿਵਲ ਸਰਜਨ ਲੁਧਿਆਣਾ

ਇਸ ਮੌਕੇ ਸ਼੍ਰੀ ਵਰਿੰਦਰ ਅਗਰਵਾਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ ਜੱਜ, ਸ਼੍ਰੀ ਕੁਮਾਰ ਸੋਰਭ ਰਾ ਮਾਨਯੋਗ ਡਿਪਟੀ ਕਮਿਸ਼ਨਰ,  ਅਲਕਾ ਮੀਨਾ, ਮਾਨਯੋਗ ਸੀਨੀਅਰ ਸੁਪਰਡੰਟ ਆਫ ਪੁਲਿਸ, ਸਮੂਹ ਜੁਡੀਸ਼ੀਅਲ ਅਫ਼ਸਰ , ਜਿਲ੍ਹਾ ਬਾਰ ਐਸੋਸ਼ੀਏਸ਼ਨ ਪੰਕਜ਼ ਬਾਂਸਲ ਵੱਲੋ  ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਬਰਨਾਲਾ ਪੁਲਿਸ ਵੱਲੋ ਮਾਨਯੋਗ ਜੱਜ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਇਸਪੈਕਸ਼ਨ ਦੇ ਦੌਰਾਨ ਮਾਨਯੋਗ ਜੱਜ ਵੱਲ੍ਹੋਂ ਬਰਨਾਲਾ ਕਚਿਹਰੀਆਂ ਦੀਆਂ ਸਾਰੀਆਂ ਅਦਾਲਤਾਂ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੋਰਾਨ  ਸਮੂਹ ਸਿਵਲ ਅਤੇ ਕ੍ਰਿਮੀਨਲ ਕੋਰਟਾਂ ਦੇ ਕੰਮ-ਕਾਰ ਅਤੇ ਸਲਾਨਾ ਰਿਕਾਰਡ ਦਾ ਮੁਆਇਨਾ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ। ਇਸਤੋਂ ਬਾਅਦ ਮਾਨਯੋਗ ਜੱਜ  ਵੱਲੋ ਬਰਨਾਲਾ ਜਿਲ੍ਹੇ ਦੇ ਵਕੀਲ ਸਾਹਿਬਾਨਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ। ਮਾਨਯੋਗ ਜੱਜ ਸਾਹਿਬ ਨੇ ਵਕੀਲ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਵੱਧ ਤੋਂ ਵੱਧ ਸਹਿਯੋਗ ਮਾਨਯੋਗ ਜੱਜ ਸਾਹਿਬਾਨ ਨੂੰ ਦੇਣ ਤਾਂ ਜੋ ਪੈਡਿੰਗ ਕੇਸਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾ ਸਕੇ।

ਇਸ ਉਪਰੰਤ ਮਾਨਯੋਗ ਜੱਜ ਸਾਹਿਬ ਵੱਲੋ੍ਹਂ ਬਰਨਾਲਾ ਸੈਸ਼ਨਜ਼ ਡਵੀਜ਼ਨ ਦੇ ਸਾਰੇ ਜੁਡੀਸ਼ੀਅਲ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮਾਨਯੋਗ ਜੱਜ  ਵੱਲੋ੍ ਸਾਰੇ ਜੁਡੀਸ਼ੀਅਲ ਅਫ਼ਸਰਾਂ ਨੂੰ ਆਪਣਾ ਕੰਮ ਇਮਾਨਦਾਰੀ, ਮਿਹਨਤ ਲਗਨ ਅਤੇ ਨਿਮਰਤਾ ਨਾਲ ਕਰਨ ਲਈ ਪੇ੍ਰਿਤ ਕੀਤਾ ਗਿਆ।

ਇਸ ਤੋਂ ਇਲਾਵਾਂ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਪਲਾਸਟਿਕ ਮੁਕਤ ਬਰਨਾਲਾ ਅਭਿਆਨ ਦੀ ਸੁਰੂਆਤ ਕੀਤੀ ਗਈ ਸੀ, ਇਸੇ ਅਧੀਨ ਅੱਜ ਇੱਕ ਜਾਗਰੂਕਤਾ ਮਾਰਚ ਨੂੰ ਮਾਨਯੋਗ ਜੱਜ ਸਹਿਬ ਸ਼਼ੀ ਅਸ਼ੋਕ ਕੁਮਾਰ ਵਰਮਾ ਜੀ ਵੱਲੋਂ ਹਰੀ ਝੰਡੀ ਦਿੱਤੀ ਗਈ। ਇਸ ਜਾਗਰੂਕਤਾ ਮਾਰਚ ਵਿੱਚ ਐਨ ਐੱਸ ਐੱਸ ਵਲੰਟੀਅਰਾਂ, ਜੁਡੀਸ਼ੀਅਲ ਅਫਸਰਾਂ, ਪੈਨਲ ਵਕੀਲਾਂ ਨੇ ਸ਼ਮੂਲੀਅਤ ਕੀਤੀ। ਐਨ ਐੱਸ ਐੱਸ ਵਲੰਟੀਅਰਾਂ ਨੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ, ਜਿੰਨ੍ਹਾਂ ਉਪਰ ਲਿਖੇ ਮੁਫਤ ਕਾਨੂੰਨੀ ਸਹਾਇਤਾ ਸਕੀਮ, ਨਸ਼ਿਆ ਦੇ ਮਾੜੇ ਪ੍ਰਭਾਵ, ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਆਦਿ ਸਬੰਧੀ ਸਲੋਗਨਾ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਅੱਜ ਦੇ ਜਾਗਰੂਕਤਾ ਮਾਰਚ ਤਹਿਤ 15000 ਪੇਪਰ ਬੈਗ, ਜ਼ੋ ਕਿ ਜੇਲ ਬੰਦੀਆਂ ਦੁਆਰਾ ਤਿਆਰ ਕੀਤੇ ਗਏ ਸਨ, ਕੈਮਿਸਟ ਦੁਕਾਨਾ ਅਤੇ ਹੋਰ ਦੁਕਾਨਦਾਰਾਂ ਨੂੰ ਵੰਡੇ ਗਏ ਅਤੇ ਅਪੀਲ ਕੀਤੀ ਗਈ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਜਗ੍ਹਾ ਇਹ ਪੇਪਰ ਬੈਗ ਵਰਤੇ ਜਾਣ। ਇਸ ਪਲਾਸਟਿਕ ਮੁਕਤ ਬਰਨਾਲਾ ਮੁਹਿੰਮ ਦੀ ਸ਼ੁਰੂਆਤ 2 ਅਕਤੂਬਰ 2021 ਨੂੰ ਕੀਤੀ ਗਈ ਅਤੇ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਬਰਨਾਲਾ ਵੱਲੋ੍ ਹੁਣ ਤੱਕ 60,000 ਤੋਂ ਜਿਆਦਾ ਪੇਪਰ ਬੈਗ ਜਿਲ੍ਹਾ ਬਰਨਾਲਾ ਵਿਖੇ ਵੰਡੇ ਜਾ ਚੁੱਕੇ ਹਨ।

ਇਸਤੋਂ ਇਲਾਵਾਂ ਮਾਨਯੋਗ ਜੱਜ  ਵੱਲੋ੍  ਕੋਰਟ ਕੰਪਲੈਕਸ ਵਿਖੇ ਬਣੇ ਚਾਇਲਡ ਕੇਅਰ ਰੂਮ ਦਾ ਵੀ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਚਾਇਲਡ ਕੇਅਰ ਸੈਂਟਰ ਭਵਿੱਖ ਵਿੱਚ ਹੋਰ ਜਿਲ੍ਹਿਆ ਵਿੱਚ ਵੀ ਖੋਲੇ ਜਾਣਗੇ ਤਾਂ ਜੋ ਜਿਲ੍ਹਾ ਕਚਿਹਰੀਆਂ ਵਿੱਚ ਕੰਮ ਕਰਨ ਵਾਲੇ ਮੁਲਾਜਮ ਆਪਣੇ ਬੱਚਿਆ ਨੂੰ ਉੱਥੇ ਛੱਡ ਕੇ ਆਪਣਾ ਕੰਮ ਚੰਗੀ ਤਰ੍ਹਾ ਕਰ ਸਕਣ। ਉਨ੍ਹਾਂ ਕਿਹਾ ਕਿ ਡੇ-ਕੇਅਰ ਸੈਂਟਰ ਖੋਲਣ ਦਾ ਮੁੱਖ ਮਕਸਦ ਇਹ ਹੈ ਕਿ ਅਧਿਕਾਰੀ, ਕਰਮਚਾਰੀ ਅਤੇ ਕੇਸਾਂ ਵਿੱਚ ਆਈਆਂ ਪਾਰਟੀਆਂ ਆਪਣੇ ਬੱਚਿਆ ਨੂੰ ਉੱਥੇ ਛੱਡ ਕੇ ਆਪਣਾ ਕੰਮ ਚੰਗੀ ਤਰ੍ਹਾਂ ਕਰ ਸਕਣ। ਇਸਤੋਂ ਇਲਾਵਾਂ ਉਨ੍ਹਾਂ ਨੇ ਮੀਡੀਏਸ਼ਨ ਦੇ ਕੰਮ ਵਿੱਚ ਡੂੰਘੀ ਦਿਲਚਸਪੀ ਜਾਹਰ ਕਰਦੇ ਹੋਏ ਕਿਹਾ ਕਿ ਸਮੂਹ ਜੁਡੀਸ਼ੀਅਲ ਅਫ਼ਸਰਾਂ ਨੂੰ ਵੱਧ ਤੋਂ ਵੱਧ ਕੇਸਾਂ ਨੂੰ ਮੀਡੀਏਸ਼ਨ ਲਈ ਭੇਜਣਾ ਚਾਹੀਦਾ ਹੈ, ਤਾਂ ਜੋ ਧਿਰਾਂ ਦੇ ਮਾਮਲਿਆ ਦਾ ਨਿਪਟਾਰਾ ਰਜਾਮੰਦੀ ਨਾਲ ਕਰਵਾਇਆ ਜਾ ਸਕੇ। ਇਸ ਤਰ੍ਹਾਂ ਉਨ੍ਹਾਂ ਵਿੱਚ ਹਾਰ-ਜਿੱਤ ਦੀ ਕੋਈ ਭਾਵਨਾ ਨਾ ਰਹੇ ਅਤੇ ਦੋਵੇਂ ਧਿਰਾਂ ਜਿੱਤੀਆਂ ਹੀ ਮਹਿਸੂਸ ਕਰਨ।

ਇਸਤੋਂ ਬਾਅਦ ਮਾਨਯੋਗ ਜੱਜ ਵੱਲੋ੍ ਜਿਲ੍ਹਾ ਜੇਲ ਬਰਨਾਲਾ ਦਾ ਦੌਰਾ ਕੀਤਾ ਗਿਆ ਅਤੇ ਬੰਦੀਆਂ ਨੂੰ ਜੇਲ ਵਿੱਚ ਆ ਰਹੀਆ ਮੁਸ਼ਕਿਲਾ ਦਾ ਜਾਇਜਾ ਲਿਆ ਗਿਆ ਅਤੇ ਉਹਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਸਕੀਮ ਦੀ ਜਾਣਕਾਰੀ ਵੀ ਦਿੱਤੀ। ਇਸਤੋਂ ਇਲਾਵਾਂ ਉਨ੍ਹਾਂ ਭੋਜਨ, ਪਾਣੀ, ਜੇਲ੍ਹ ਬੈਰਕਾਂ ਦੀ ਸਾਫ ਸਫਾਈ ਅਤੇ ਜੇਲ੍ਹ ਬੰਦੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦਾ ਜਾਇਜਾ ਲਿਆ।