ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਹਾਈ ਐਂਡ ਰੋਜ਼ਗਾਰ ਮੇਲਾ 9 ਦਸੰਬਰ ਨੂੰ : ਜ਼ਿਲ੍ਹਾ ਰੋਜ਼ਗਾਰ

ZILA ROZGAR
ਸ਼ਹਿਰੀ ਨੌਜਵਾਨਾਂ ਲਈ ਮੁਫ਼ਤ ਰੋਜ਼ਗਾਰ ਕਿੱਤਾ ਮੁਖੀ ਹੁਨਰ ਸਿਖਲਾਈ ਕੋਰਸ ਦੀ ਸ਼ੁਰੂਆਤ: ਏ.ਡੀ.ਸੀ.(ਜ)

ਅਫਸਰਬਰਨਾਲਾ, 7 ਦਸੰਬਰ 2021

ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਅਤੇ ਡਿਪਟੀ ਕਮਿਸ਼ਨਰ-ਕਮ- ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ- ਨਿਰਦੇਸ਼ਾ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ 9 ਦਸੰਬਰ (ਦਿਨ ਵੀਰਵਾਰ) ਨੂੰ ਹਾਈ ਐਂਡ ਰੋਜ਼ਗਾਰ ਮੇਲਾ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਦੂਸਰੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਲਗਾਇਆ ਜਾ ਰਿਹਾ ਹੈ । ਜਿਸ ਵਿੱਚ ਆਈ.ਸੀ.ਆਈ.ਸੀ.ਆਈ ਫਾਊਂਡੇਸ਼ਨ, ਪੁਲਖਰਾਜ ਹੈਲਥ ਕੇਅਰ, ਯੂਨੀਵਰਸਲ ਇੰਟਰਨੈਸ਼ਨਲ, ਹੋਲੀ ਹਰਬਲ, ਸਕਾਈ ਇੰਟਰਨੈਸ਼ਨਲ ਅਤੇ ਕੈਪੀਟਲ ਟਰਸਟ ਨਾਮੀ ਕੰਪਨੀਆਂ ਭਾਗ ਲੈ ਰਹੀਆਂ ਹਨ।

ਹੋਰ ਪੜ੍ਹੋ :-ਧੌਲਾ ਵਿਖੇ ਮੁਫ਼ਤ ਸਿਲਾਈ ਕੋਰਸ ਸ਼ੁਰੂ

ਸ੍ਰੀ ਗੁਰਤੇਜ ਸਿੰਘ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਕੰਪਨੀਆਂ ਵੱਲੋਂ ਦਸਵੀਂ ਤੋਂ ਲੈ ਕੇ ਪੋਸਟ ਗਰੈਜੂਏਟ ਤੱਕ ਦੇ ਪ੍ਰਾਰਥੀਆਂ ਦੀ ਵੱਖ-ਵੱਖ ਅਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ। ਚਾਹਵਾਨ ਉਮੀਦਵਾਰ ਆਪਣੇ ਪੜ੍ਹਾਈ ਦੇ ਸਾਰੇ ਸਰਟੀਫਿਕੇਟ, ਅਧਾਰ ਕਾਰਡ, ਪੈਨ ਕਾਰਡ ਅਸਲ ਅਤੇ ਫੋਟੋਕਾਪੀਆਂ ਨਾਲ ਲੈ ਕੇ ਆਪਣੀ ਇੰਟਰਵਿਊ ਦੇ ਸਕਦੇ ਹਨ। ਇੰਟਰਵਿਊ ਦੌਰਾਨ ਪ੍ਰਾਰਥੀ ਰਿਜੂਅਮ ਨਾਲ ਲੈ ਕੇ ਆਉਣ ਅਤੇ ਫਾਰਮਲ ਡਰੈਸ ਵਿੱਚ ਹੋਣਾ ਲਾਜ਼ਮੀ ਹੋਵੇਗਾ।

ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ ਜਾਂ ਦਫਤਰ ਦੇ ਹੈਲਪਲਾਈਨ ਨੰਬਰ 94170-39072 ਤੇ ਸੰਪਰਕ ਕੀਤਾ ਜਾ ਸਕਦਾ ਹੈ।