ਰੂਪਨਗਰ, 15 ਮਈ 2022
ਸਿੱਖਿਆ ਵਿਭਾਗ ਵਲੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰਵਾਈ ਗਈ ਪੀ.ਐਸ.ਟੀ.ਐਸ.ਈ. ਅਤੇ ਐਨ.ਐਮ.ਐਮ.ਐਸ. ਦੀ ਵਜੀਫਾ ਮੁਕਾਬਲਾ ਪ੍ਰੀਖਿਆ ਵਿੱਚ ਜਿਲ੍ਹਾ ਰੂਪਨਗਰ ਵਿਖੇ ਜਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਦੀ ਅਗਵਾਈ ਹੇਠ 1528 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ।
ਹੋਰ ਪੜ੍ਹੋ :-ਝੋਨੇ ਦੀ ਬਿਜਾਈ ਲਈ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਪੁਖ਼ਤਾ ਪ੍ਰਬੰਧ-ਈ ਟੀ ਓ
ਇਸ ਸਬੰਧੀ ਨੋਡਲ ਅਫਸਰ ਪ੍ਰਿੰਸੀਪਲ ਸੁਨੀਤਾ ਰਾਣੀ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜਿਲ੍ਹਾ ਰੂਪਨਗਰ ਦੇ 9 ਪ੍ਰੀਖਿਆ ਕੇਂਦਰਾਂ ਵਿੱਚ ਜੀ.ਐਮ.ਐਨ. ਸੀਨੀਅਰ ਸੈਕੰਡਰੀ ਸਕੂਲ ਰੂਪਨਗਰ, ਡੀ.ਏ.ਵੀ. ਸਕੂਲ ਰੂਪਨਗਰ, ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਚਮਕੌਰ ਸਾਹਿਬ, ਸਰਕਾਰੀ ਕੰਨਿਆ ਸਕੂਲ ਚਮਕੌਰ ਸਾਹਿਬ, ਸਰਕਾਰੀ ਲੜਕੇ ਅਤੇ ਲੜਕੀਆਂ ਸਕੂਲ ਨੰਗਲ, ਅਦਾਰਸ਼ ਸਕੂਲ ਲੋਧੀਪੁਰ, ਕੰਨਿਆ ਸਕੂਲ ਸ੍ਰੀ ਅਨੰਦਪੁਰ ਸਾਹਿਬ ਅਤੇ ਐਸ.ਜੀ.ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰੀਖਿਆ ਹੋਈ, ਅਤੇ 89.40 ਪ੍ਰਤੀਸ਼ਤ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ।ਉਹਨਾ ਦੱਸਿਆ ਕਿ ਪੀ.ਐਸ.ਟੀ.ਐਸ.ਈ. ਤਹਿਤ ਪੰਜਾਬ ਸਰਕਾਰ ਵਲੋਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ 500 ਅਤੇ ਪੱਧਤੀ ਅਨੁਸਾਰ 200 ਰੁਪਏ ਪ੍ਰਤੀ ਮਹੀਨਾ ਮਿਲੇਗਾ। ਜ਼ੋ 12ਵੀਂ ਤੱਕ 9600 ਰੁਪਏ ਬਣੇਗਾ। ਇਸੇ ਤਰ੍ਹਾ ਐਨ.ਐਮ.ਐਮ.ਐਸ. ਲਈ ਚੁਣੇ ਜਾਣ ਵਾਲੇ 2210 ਵਿਦਿਆਰਥੀਆਂ ਨੂੰ 12ਵੀਂ ਤੱਕ 100 ਰੁਪਏ ਮਹੀਨੇ ਨਾਲ 48000 ਰੁਪਏ ਦੀ ਵਜੀਫਾ ਰਾਸ਼ੀ ਮਿਲੇਗੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖਿਆ ਅਧਿਕਾਰੀ ਮੌਜੂਦ ਸਨ।
ਜਿਲ੍ਹਾ ਰੂਪਨਗਰ ਵਿਖੇ ਚੱਲ ਰਹੀ ਵਜੀਫਾ ਪ੍ਰੀਖਿਆ ਵਿੱਚ ਉੱਪ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ ਤੇ ਹੋਰ।

English






