ਨਿਊਰੋਵੈਸਕੁਲਰ ਸਥਿੱਤੀ ਵਿਚ ਫਲੋਅ ਡਾਈਵਰਟਰ ਅਤੇ ਮਕੈਨੀਕਲ ਥਰੋਮਬੈਕਟਮੀ ਤਕਨੀਕ ਨਾਲ ਕੀਤਾ ਇਲਾਜ
ਜਲੰਧਰ, 10 ਦਸੰਬਰ 2021
ਫੋਰਟਿਸ ਹਸਪਤਾਲ ਮੋਹਾਲੀ ਦੇ ਨਿਊਰੋ ਇੰਟਰਵੈਂਸ਼ਨਲ ਰੇਡੀਓਲੋਜੀ ਵਿਭਾਗ ਦੇ ਅਡੀਸ਼ਨਲ ਡਾਇਰੈਕਟਰ ਡਾ. ਸੰਦੀਪ ਸ਼ਰਮਾ ਨੇ ਦਿਮਾਗ ਦਾ ਦੌਰਾ ਪੈਣ ਕਾਰਨ ਗੁੰਝਲਦਾਰ ਦਿਮਾਗੀ ਵਿਕਾਰ ਦੀ ਸਥਿੱਤੀ ਵਿਚ ਆਏ 2 ਮਰੀਜ਼ਾਂ ਦਾ ਆਧੁਨਿਕ ਤਕਨੀਕਾਂ ਰਾਹੀਂ ਸਫਲਤਾ ਪੂਰਵਕ ਇਲਾਜ ਕੀਤਾ ਹੈ। ਇਨਾਂ ਮਰੀਜ਼ਾਂ ਦੇ ਇਲਾਜ ਲਈ ਫਲੋਅ ਡਾਈਵਰਟਰ ਅਤੇ ਮਕੈਨੀਕਲ ਥਰੋਮਬੈਕਟਮੀ ਤਕਨੀਕ ਦੀ ਵਰਤੋਂ ਕੀਤੀ ਗਈ।
ਹੋਰ ਪੜ੍ਹੋ :-ਗਰੇਸ਼ੀਅਨ ਹਸਪਤਾਲ ਮੋਹਾਲੀ ਵੱਲੋਂ ਨਿਊਕਲੀਅਰ ਮੈਡੀਸਨ ਤਕਨੀਕ ਨਾਲ ਬੀਮਾਰੀਆਂ ਦੀ ਜਾਂਚ
ਡਾ. ਸ਼ਰਮਾ ਨੇ ਦੱਸਿਆ ਕਿ ਹਾਲ ਹੀ ਵਿਚ ਉਨਾਂ ਨੇ ਜਲੰਧਰ ਨਾਲ ਸਬੰਧਤ ਇਕ 51 ਸਾਲਾ ਔਰਤ ਦਾ ਇਲਾਜ ਕੀਤਾ ਹੈ, ਜਿਸ ਨੂੰ ਬਰੇਨ ਹੈਮਰੇਜ ਹੋ ਗਿਆ ਸੀ, ਜਿਨਾਂ ਨੂੰ ਤੁਰੰਤ ਇਲਾਜ ਦੀ ਜਰੂਰਤ ਸੀ, ਕਿਉਂਕਿ ਦਿਮਾਗ ਵਿਚ ਖੂਨ ਦਾ ਦਬਾਅ ਵੱਧਣ ਨਾਲ ਉਹ ਬੇਹੋਸ਼ੀ ਦੀ ਹਾਲਤ ਵਿਚ ਜਾ ਸਕਦੇ ਸਨ ਜਾਂ ਮੌਤ ਵੀ ਹੋ ਸਕਦੀ ਸੀ। ਡਾ. ਸ਼ਰਮਾ ਨੇ ਦੱਸਿਆ ਫਲੋਅ ਡਾਈਵਰਟਰਜ ਦੀ ਮਦਦ ਨਾਲ ਉਨਾਂ ਦੀ ਫੁੱਲੀ ਨੱਸ ਯਾਨੀ ਐਨਯਰਿਜਮ ਵਿਚ ਕੁਆਇਲਜ ਪਾਈ ਗਈ।

ਮਰੀਜ਼ ਜਸਬੀਰ ਕੌਰ ਉਚ ਰਕਤਚਾਪ (ਹਾਈਪਰਟੈਂਸ਼ਨ) ਤੋਂ ਪੀੜਤ ਸੀ ਅਤੇ ਦਿਮਾਗੀ ਸਟਰੋਕ ਕਾਰਨ ਉਨਾਂ ਨੂੰ ਲਕਵਾ ਹੋ ਗਿਆ ਸੀ ਅਤੇ ਸ਼ਰੀਰ ਵਿਚ ਅਕੜਾਹਟ ਪੈਦਾ ਹੋ ਗਈ ਸੀ। ਉਹ 17 ਜੂਨ ਨੂੰ ਫੋਰਟਿਸ ਹਸਪਤਾਲ ਮੋਹਾਲੀ ਆਏ ਅਤੇ ਸੀਟੀ ਸਕੈਨ ਤੋਂ ਪਤਾ ਲੱਗਾ ਕਿ ਉਨਾਂ ਦੇ ਦਿਮਾਗ ਦੀ ਨਾੜੀ ਫੱਟ ਗਈ ਹੈ। ਡਾ. ਸ਼ਰਮਾ ਦੀ ਟੀਮ ਨੇ ਉਨਾਂ ਦਾ ਅਪਰੇਸ਼ਨ ਕੀਤਾ ਜੋ ਕਿ ਬਹੁਤ ਕਾਮਯਾਬ ਰਿਹਾ ਅਤੇ 9 ਦਿਨਾਂ ਦੇ ਅੰਦਰ ਮਰੀਜ਼ ਬਿਲਕੁਲ ਤੰਦਰੁਸਤ ਹੋ ਗਈ ਅਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ।
ਡਾ. ਸ਼ਰਮਾ ਨੇ ਦੱਸਿਆ ਕਿ ਇਕ ਹੋਰ ਮਾਮਲੇ ਵਿਚ ਇਕ 70 ਸਾਲਾ ਮਰੀਜ਼ ਨੂੰ ਥਰੋਮਬੌਟਿਕ ਔਕਲਿਊਸ਼ਿਵ ਸਟਰੋਕ ਹੋ ਗਿਆ ਸੀ। ਇਸ ਮਾਮਲੇ ਵਿਚ ਤੁਰੰਤ ਇਲਾਜ ਦੀ ਜਰੂਰਤ ਸੀ, ਕਿਉਂਕਿ ਮਰੀਜ਼ ਦੇ ਦਿਮਾਗ ਦੀ ਨਾੜੀ ਵਿਚ ਖੂਨ ਦਾ ਕਤਲਾ (ਕਲੋਟ) ਬਣ ਚੁੱਕਾ ਸੀ, ਜਿਸ ਨਾਲ ਦਿਮਾਗ ਨੂੰ ਖੂਨ ਦੀ ਸਪਲਾਈ ਬੰਦ ਜਾਂ ਘੱਟ ਜਾਣ ਦਾ ਖਤਰਾ ਹੁੰਦਾ ਹੈ। ਉਨਾਂ ਨੇ ਤੁਰੰਤ ਮਰੀਜ਼ ਦੇ ਇਲਾਜ ਲਈ ਮਕੈਨੀਕਲ ਥਰੋਮਬੈਕਟਮੀ ਤਕਨੀਕ ਦੀ ਵਰਤੋਂ ਕੀਤੀ। 70 ਸਾਲਾ ਕੇਵਲ ਿਸ਼ਣ ਚਤਰਥ 5 ਦਿਨਾਂ ਦੇ ਅੰਦਰ ਹੀ ਤੰਦਰੁਸਤ ਹੋ ਗਏ ਅਤੇ ਉਨਾਂ ਨੂੰ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ।
ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਦਿਮਾਗ ਦੀ ਨਾੜੀ ਫਟਣ ਜਾਂ ਦਿਮਾਗ ਵਿਚ ਖੂਨ ਦਾ ਕਲੌਟ ਜੰਮ ਜਾਣ ਦੀ ਸਥਿੱਤੀ ਵਿਚ ਫਲੋਅ ਡਾਈਵਰਟਰਜ਼ ਅਤੇ ਮਕੈਨੀਕਲ ਥਰੋਮਬੈਕਟਮੀ ਰਾਹੀਂ ਕਾਮਯਾਬੀ ਨਾਲ ਇਲਾਜ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਸਟਰੋਕ ਦੇ 24 ਘੰਟਿਆ ਦੇ ਅੰਦਰ ਅੰਦਰ ਮਕੈਨੀਕਲ ਥਰੋਮਬੈਕਟਮੀ ਰਾਹੀਂ ਇਲਾਜ ਕਰ ਕੇ ਮਰੀਜ਼ ਦੀ ਜ਼ਾਨ ਬਚਾਈ ਜਾ ਸਕਦੀ ਹੈ ਅਤੇ ਉਹ ਛੇਤੀ ਹੀ ਪਹਿਲਾਂ ਵਾਂਗ ਕੰਮ ਕਾਰ ਕਰ ਸਕਦਾ ਹੈ।

English






