ਖੇਤੀ ਮਸ਼ੀਨਰੀ ਉਪਲਬਧ ਕਰਵਾਉਣ ਲਈ ਕਿਸਾਨਾਂ ਦੀ ਮੌਜੂਦਗੀ ਵਿਚ ਕੱਢੇ ਡਰਾਅ

Sorry, this news is not available in your requested language. Please see here.

ਪੂਰਨ ਪਾਰਦਰਸ਼ਤਾ ਯਕੀਨੀ ਬਣਾਈ

ਕਿਸਾਨਾਂ ਨੂੰ ਵਾਤਾਵਰਨ ਸੰਭਾਲ ਵਿੱਚ ਯੋਗਦਾਨ ਦੀ ਅਪੀਲ

ਰੂਪਨਗਰ, 31 ਅਗਸਤ :- 

ਪੰਜਾਬ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ‘ਇੰਨ-ਸੀਟੂ ਸੀ ਆਰ ਐਮ 2022-23’ ਸਕੀਮ ਅਧੀਨ ਕਿਸਾਨਾਂ, ਸਹਿਕਾਰੀ ਸਭਾਵਾਂ ਅਤੇ ਕਿਸਾਨ ਸਮੂਹਾਂ ਨੂੰ ਖੇਤੀ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਵਾਉਣ ਲਈ ਅੱਜ ਡਰਾਅ ਕੱਢੇ ਗਏ।
ਇਸ ਬਾਬਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਖੇਤੀ ਮਸ਼ੀਨਰੀ ਦੀਆਂ ਜਿਨ੍ਹਾਂ ਸ਼੍ਰੇਣੀਆਂ ’ਚ ਮਿੱਥੇ ਟੀਚੇ ਤੋਂ ਵੱਧ ਅਰਜ਼ੀਆਂ (ਆਨਲਾਈਨ ਪੋਰਟਲ ’ਤੇ) ਪ੍ਰਾਪਤ ਹੋਈਆਂ ਸਨ, ਉਨ੍ਹਾਂ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਅੱਜ ਕਿਸਾਨਾਂ ਦੀ ਹਾਜ਼ਰੀ ’ਚ ਡਰਾਅ ਕੱਢੇ ਗਏ ਹਨ।

ਉਨ੍ਹਾਂ ਦੱਸਿਆ ਕਿ ਮਿਸਾਲ ਵਜੋਂ ਵਿਅਕਤੀਗਤ ਸ਼੍ਰੇਣੀ ਜਨਰਲ ਵਿੱਚ ਸੁਪਰ ਐਸ ਐਮ ਐਸ ਲਈ ਮਿਥੇ 13 ਮਸ਼ੀਨਾਂ ਦੇ ਟੀਚੇ ਦੇ ਮੁਕਾਬਲੇ 15 ਅਰਜ਼ੀਆਂ ਪ੍ਰਾਪਤ ਹੋਈਆਂ। ਇਸੇ ਤਰ੍ਹਾਂ ਪੈਡੀ ਸਟਰਾਅ ਚੌਪਰ/ ਮਲਚਰ ਲਈ ਮਿਥੇ ਟੀਚੇ 13 ਦੇ ਮੁਕਾਬਲੇ 43, ਸਰਬ ਮਾਸਟਰ/ ਰੋਟਰੀ ਸਲੈਸ਼ਰ ਲਈ ਮਿਥੇ ਟੀਚੇ 14 ਦੇ ਮੁਕਾਬਲੇ 15, ਜ਼ੀਰੋ ਟਿਲ ਡਰਿੱਲ ਲਈ 05 ਮਸ਼ੀਨਾਂ ਦੇ ਟੀਚੇ ਦੇ ਮੁਕਾਬਲੇ 46 ਅਰਜ਼ੀਆਂ ਆਈਆਂ। ਸੁਪਰ ਸੀਡਰ ਮਸ਼ੀਨਾਂ ਦਾ 30 ਦਾ ਟੀਚਾ ਸੀ ਪਰ ਸਭ ਤੋਂ ਵੱਧ ਦਿਲਚਸਪੀ ਇਸ ਸ਼੍ਰੇਣੀ ’ਚ ਦੇਖੀ ਗਈ, ਜਿਸ ਲਈ 503 ਅਰਜ਼ੀਆਂ ਪ੍ਰਾਪਤ ਹੋਈਆਂ।  ਬੇਲਰ ਲਈ 14 ਮਸ਼ੀਨਾਂ ਦਾ ਟੀਚਾ ਪ੍ਰਾਪਤ ਹੋਇਆ ਤੇ ਇਸ ਸ਼੍ਰੇਣੀ ’ਚ 15 ਅਰਜ਼ੀਆਂ ਆਈਆਂ। ਕ੍ਰਾਪ ਰੀਪਰ ਲਈ ਨਿਰਧਾਰਿਤ ਇੱਕ ਮਸ਼ੀਨ ਦੇ ਟੀਚੇ ਦੇ ਮੁਕਾਬਲੇ 10 ਅਰਜ਼ੀਆਂ ਪ੍ਰਾਪਤ ਹੋਈਆਂ।

ਨਿਰਧਾਰਿਤ ਟੀਚੇ ਤੋਂ ਵੱਧ ਪੁੱਜੀਆਂ ਅਰਜ਼ੀਆਂ ਦਾ ਨਿਪਟਾਰਾ ਪੂਰਨ ਪਾਰਦਰਸ਼ਤਾ ਨਾਲ ਕਰਨ ਲਈ ਇਹ ਡਰਾਅ ਕੱਢਿਆ ਗਿਆ। ਬਾਕੀ ਦੀਆਂ ਅਰਜ਼ੀਆਂ ਦੀ ਸੀਨੀਆਰਤਾ ਕਮ ਉਡੀਕ ਸੂਚੀ ਬਣਾ ਲਈ ਗਈ ਹੈ ਅਤੇ ਭਵਿੱਖ ਵਿੱਚ ਟੀਚਾ ਵਧਾਏ ਜਾਣ ’ਤੇ ਇਸ ਸੂਚੀ ਦੇ ਕ੍ਰਮ ਮੁਤਾਬਕ ਮਸ਼ੀਨਾਂ ਦੀ ਵੰਡ ਕੀਤੀ ਜਾਵੇਗੀ।

ਐਸ.ਸੀ. ਸ਼੍ਰੇਣੀ ਵਿੱਚ ਨਿਰਧਾਰਿਤ 106 ਮਸ਼ੀਨਾਂ ਦੇ ਟੀਚੇ ਦੇ ਮੁਕਾਬਲੇ ਕੇਵਲ 16 ਅਰਜ਼ੀਆਂ ਹੀ ਆਉਣ ਕਾਰਨ, ਇਨ੍ਹਾਂ ਸਾਰਿਆਂ ਨੂੰ ਯੋਗ ਪਾਇਆ ਗਿਆ। ਸਹਿਕਾਰੀ ਸਭਾਵਾਂ ਅਤੇ ਫਾਰਮਰ ਪ੍ਰੋੋਡਿਊਸਰ ਆਰਗੇਨਾਈਜ਼ੇਸ਼ਨ ਸ਼੍ਰੇਣੀ ’ਚ ਕੁੱਲ 06 ਅਰਜ਼ੀਆਂ ਪ੍ਰਾਪਤ ਹੋਈਆਂ ਸਨ।

ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਲਾਲ ਚੋਪੜਾ
ਅਨੁਸਾਰ ਇਨ੍ਹਾਂ ਯੋਗ ਪਾਏ ਗਏ ਬਿਨੈਕਾਰਾਂ ਨੂੰ  ਮਨਜ਼ੂਰੀ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵਿਅਕਤੀਗਤ ਸ਼੍ਰੇਣੀ ਵਿੱਚ 50 ਫ਼ੀਸਦੀ ਸਬਸਿਡੀ ਅਤੇ ਸਮੂਹ ਨੂੰ 80 ਪ੍ਰਤੀਸ਼ਤ ਸਬਸਿਡੀ ਮਿਲੇਗੀ।

ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਹਨਾਂ ਮਸ਼ੀਨਾਂ ਦੀ ਵਰਤੋਂ ਕਰਦਿਆਂ ਪਰਾਲੀ ਦਾ ਸੁਚਜਾ ਪ੍ਰਬੰਧਨ ਕਰਨ ਤੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣ।