ਜ਼ਿਲ੍ਹੇ ਦੇ ਤਕਰੀਬਨ 160 ਮਾੜੇ ਅਨਸਰਾਂ/ਤਸਕਰਾਂ ਦੇ ਘਰਾਂ ਦੀ ਕੀਤੀ ਗਈ ਤਲਾਸ਼ੀ
ਫਿਰੋਜ਼ਪੁਰ, 16 ਨਵੰਬਰ 2021
ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਜੀ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫਿਰੋਜ਼ਪੁਰ ਰੇਂਜ, ਫਿਰੋਜ਼ਪੁਰ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਮਾੜੇ ਅਨਸਰਾਂ ਅਤੇ ਡਰੱਗ ਸਮੱਗਲਰਾਂ ਖਿਲਾਫ ਵਿੱਡੀ ਗਈ ਵਿਸ਼ੇਸ਼ ਮੁਹਿੰਮ ਤਹਿਤ ਹਰਮਨਦੀਪ ਸਿੰਘ ਹੰਸ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ੇ ਵਿਰੁੱਧ ਚਲਾਏ ਗਏ ਵਿਸ਼ੇਸ਼ ਅਭਿਆਨ ਤਹਿਤ ਫਿਰੋਜ਼ਪੁਰ ਜ਼ਿਲ੍ਹੇ ਦੇ ਡੀ.ਐਸ.ਪੀ(ਡੀ) ਜਗਦੀਸ਼ ਕੁਮਾਰ, ਡੀ.ਐਸ.ਪੀ(ਸਿਟੀ ਫਿਰੋਜ਼ਪੁਰ) ਇੰਚਾਰਜ਼ ਸੀ.ਆਈ ਏ. ਸਟਾਫ, ਸਤਵਿੰਦਰ ਸਿੰਘ ਵਿਰਕ, ਇੰਚਾਰਜ਼ ਈ.ਓ.ਵਿੰਗ, ਮੁੱਖ ਅਫਸਰ ਸਿਟੀ ਫਿਰੋਜ਼ਪੁਰ, ਮੁੱਖ ਅਫਸਰ ਕੈਂਟ, ਮੁੱਖ ਅਫਸਰ ਆਰਿਫ ਕੇ, ਮੁੱਖ ਅਫਸਰ ਸਦਰ ਫਿਰੋਜ਼ਪੁਰ ਅਤੇ ਇੰਸਪੈਕਟਰ ਇਕਬਾਲ ਖਾਨ ਸਮੇਤ 100 ਦੇ ਕਰੀਬ ਪੁਲਿਸ ਕਰਮਚਾਰੀਆਂ ਫਿਰੋਜ਼ਪੁਰ ਦੀ ਬਸਤੀ ਭਾਰਤ ਨਗਰ, ਆਵਾ ਬਸਤੀ ਅਤੇ ਸ਼ੇਖਾ ਵਾਲੀ ਬਸਤੀ ਵਿੱਚ ਸਪੈਸ਼ਲ ਨਾਕਾਬੰਦੀ ਕਰਕੇ ਸੀਲ ਕਰਕੇ ਤਕਰੀਬਨ 40 ਮਾੜੇ ਅਨਸਰਾਂ ਅਤੇ ਸ਼ੱਕੀ ਅਨਸਰਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ।
ਹੋਰ ਪੜ੍ਹੋ :- ਭੂਮੀ ਜਲ ਬੋਰਡ ਦੇ ਨੈਕਿਉਮ ਪ੍ਰੋਜੈਕਟ ਦੇ ਤਹਿਤ ਧਰਤੀ ਹੇਠਲੇ ਪਾਣੀ ਦੀ ਸਥਿਤੀ ਸਬੰਧੀ ਹੋਈ ਬੈਠਕ
ਇਸ ਤੋਂ ਇਲਾਵਾ ਡੀ.ਐਸ.ਪੀ(ਜੀਰਾ) ਅਤੁਲ ਸੋਨੀ, ਮੁੱਖ ਅਫਸਰ ਸਦਰ ਜੀਰਾ, ਮੁੱਖ ਅਫਸਰ ਸਿਟੀ ਜੀਰਾ, ਮੁੱਖ ਅਫਸਰ ਮੱਖੂ ਅਤੇ ਮੁੱਖ ਅਫਸਰ ਮੱਲਾਂਵਾਲਾ ਸਮੇਤ 120 ਦੇ ਕਰੀਬ ਪੁਲਿਸ ਕਰਮਚਾਰੀਆਂ ਸਮੇਤ ਪਿੰਡ ਖੰਨਾ, ਅੰਮੀ ਵਾਲਾ, ਪੀਰ ਮੁਹੰਮਦ ਅਤੇ ਸ਼ੀਆ ਪਾੜੀ ਵਿੱਚ ਸਪੈਸ਼ਲ ਨਾਕਾਬੰਦੀ ਕਰਕੇ ਸੀਲ ਕਰਕੇ ਮਾੜੇ ਅਨਸਰਾਂ ਅਤੇ ਸ਼ੱਕੀ ਅਨਸਰਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਉਪਰੋਕਤ ਤਲਾਸ਼ੀਆਂ ਦੌਰਾਨ ਸ਼ੱਕੀ ਵਿਅਕਤੀਆਂ ਪਾਸੋਂ ਬਰੀਕੀ ਨਾਲ ਪੁੱਛ-ਗਿੱਛ ਕਰਨ ਉਪਰੰਤ ਉਹਨਾਂ ਨੂੰ ਸਮਝਾ ਕੇ ਵਾਰਨਿੰਗ ਦੇ ਕੇ ਅਤੇ ਤਾੜਨਾ ਕਰਕੇ ਫਾਰਗ ਕੀਤਾ ਗਿਆ। ਕਿਉਂਜੋ ਉਹਨਾਂ ਕੋਲੋਂ ਮੌਕਾ ‘ਤੇ ਕੋਈ ਇਤਰਾਜ ਯੋਗ ਸਮੱਗਰੀ ਜਾਂ ਨਸ਼ੀਲੀ ਵਸਤੂ ਬਰਾਮਦ ਨਹੀਂ ਹੋਈ।

English






