ਨਵੇਂ ਵੋਟਰਾਂ ਦੀ ਸਹੂਲਤ ਲਈ  ਈ-ਐਪਿਕ (ਈ-ਈ.ਪੀ.ਆਈ.ਸੀ.) ਪ੍ਰੋਗਰਾਮ 28 ਫਰਵਰੀ ਤੱਕ ਵਧਾਇਆ

ਚੰਡੀਗੜ, 1 ਫਰਵਰੀ:

ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਵਲੋਂ 25 ਜਨਵਰੀ, 2021 ਨੂੰ ਅਰੰਭੇ  ਗਏ ਡਿਜੀਟਲ ਵੋਟਰ ਕਾਰਡ, ਈ-ਈ.ਪੀ.ਆਈ.ਸੀ. (ਇਲੈਕਟ੍ਰਾਨਿਕ ਇਲੈਕਟੋਰਲ ਫੋਟੋ ਆਈਡੈਂਟਟੀ ਕਾਰਡ) ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਤੱਕ ਇਸ ਤਹਿਤ 3 ਲੱਖ ਤੋਂ ਵੱਧ ਨਵੇਂ ਰਜਿਸਟਰ ਹੋਏ ਵੋਟਰ ਪਹਿਲਾਂ ਹੀ ਆਪਣਾ ਈ-ਈ.ਪੀ.ਆਈ.ਸੀ. ਡਾਊਨਲੋਡ ਕਰ ਚੁੱਕੇ ਹਨ।

ਈ-ਐਪਿਕ ਪ੍ਰਣਾਲੀ  ਦੀ ਉੱਚ ਮੰਗ ਅਤੇ ਸਿੱਟੇ ਵਜੋਂ ਪੈਦਾ ਹੋਏ ਵਾਧੂ ਭਾਰ ਦੇ ਮੱਦੇਨਜ਼ਰ  ਭਾਰਤੀ ਚੋਣ ਕਮਿਸ਼ਨ ਨੇ  ਪਹਿਲੇ ਪੜਾਅ ਤਹਿਤ ਨਵੇਂ ਵੋਟਰਾਂ ਲਈ ਫਰਵਰੀ, 2021 ਦੇ ਅੰਤ ਤੱਕ ਵਧਾਉਣ ਦਾ ਫੈਸਲਾ ਲਿਆ ਹੈ।

ਚੋਣ ਕਮਿਸ਼ਨ ਨੇ ਨਵੇਂ ਰਜਿਸਟਰ ਹੋਏ ਵੋਟਰਾਂ ਨੂੰ ਵਿਸ਼ੇਸ਼ ਸੰਖੇਪ ਸੋਧ -2020-21 ਦੌਰਾਨ ਪਹਿਲੀ ਤਰਜੀਹ ਦੇਣ ਦਾ ਫੈਸਲਾ ਕੀਤਾ ਹੈ। ਦੂਜੇ ਪੜਾਅ ਵਿਚ ਆਮ ਵੋਟਰਾਂ ਲਈ ਈ-ਐਪਿਕ ਡਾਊਨਲੋਡ ਕਰਨ ਸਬੰਧੀ ਤਰੀਕਾਂ, ਜਿਨਾਂ ਨੇ ਪਹਿਲਾਂ ਹੀ ਵਿਸ਼ੇਸ਼ ਸੰਖੇਪ ਸੋਧ -2020-21 ਤੋਂ ਪਹਿਲਾਂ ਰਜਿਸਟਰੇਸ਼ਨ ਕਰਵਾਈ  ਹੈ ਅਤੇ ਜਿਨਾਂ ਦੇ ਯੁਨੀਕ ਮੋਬਾਈਲ ਨੰਬਰ ਪ੍ਰਮਾਣਿਤ ਹਨ, ਨੂੰ ਵੱਖਰੇ ਤੌਰ ‘ਤੇ ਐਲਾਨਿਆ ਜਾਵੇਗਾ।

ਵੋਟਰਾਂ ਨੂੰ ਸਹੂਲਤ ਦੇਣ ਦੇ ਉਦੇਸ਼ ਨਾਲ ਨਵੇਂ ਵੋਟਰ ਹੁਣ ਆਪਣੇ ਰਜਿਸਟਰਡ ਮੋਬਾਈਲ ਰਾਹੀਂ ਡਿਜੀਟਲ ਵੋਟਰ ਕਾਰਡ ਨੂੰ ਵੇਖ ਅਤੇ ਪਿ੍ਰੰਟ ਕਰ ਸਕਦੇ ਹਨ। ਇਹ ਈ-ਐਪਿਕ ਦਾ ਇੱਕ ਨਾਨ-ਐਡਿਟੇਬਲ ਸਕਿਓਰ ਪੋਰਟੇਬਲ ਡਾਕੂਮੈਂਟ ਫਾਰਮੈਟ (ਪੀਡੀਐਫ) ਰੂਪ ਹੈ। ਇਹ ਮੋਬਾਈਲ  ਜਾਂ ਕੰਪਿਊਟਰ ‘ਤੇ ਸੈਲਫ-ਪਿ੍ਰੰਟੇਬਲ ਰੂਪ ਵਿਚ ਡਾਊਨਲੋਡ ਕੀਤਾ ਜਾ ਸਕਦਾ ਹੈ।  ਇਸ ਤਰਾਂ ਕੋਈ ਵੀ ਵੋਟਰ ਆਪਣਾ ਵੋਟਰ ਕਾਰਡ ਆਪਣੇ ਮੋਬਾਈਲ ‘ਤੇ ਸਟੋਰ , ਡਿਜੀ ਲਾਕਰ ‘ਤੇ ਅਪਲੋਡ ਜਾਂ ਇਸ ਨੂੰ ਪਿ੍ਰੰਟ ਕਰ ਸਕਦਾ ਹੈ ।  ਇਸ ਨੂੰ ਖੁਦ ਲੈਮੀਨੇਟ ਕਰ ਸਕਦਾ ਹੈ। ਇਹ ਨਵੀਂ ਰਜਿਸਟ੍ਰੇਸ਼ਨ ਲਈ ਜਾਰੀ ਕੀਤੇ ਜਾ ਰਹੇ ਫਿਜ਼ੀਕਲ ਈ.ਪੀ.ਆਈ.ਸੀ. ਤੋਂ ਇਲਾਵਾ ਹੈ।

ਨਾਗਰਿਕ ਹੇਠਾਂ ਦਿੱਤੇ ਕਿਸੇ ਵੀ ਆਨਲਾਈਨ ਪਲੇਟਫਾਰਮ ਦੀ ਵਰਤੋਂ ਕਰਕੇ ਅਸਾਨੀ ਨਾਲ ਈ-ਈਪੀਆਈਸੀ ਡਾਊਨਲੋਡ ਕਰ ਸਕਦੇ ਹਨ:

ਵੋਟਰ ਹੈਲਪਲਾਈਨ ਮੋਬਾਈਲ ਐਪ (ਐਂਡਰਾਇਡ / ਆਈਓਐਸ)

ਈ.ਸੀ.ਆਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਚੋਣ ਅਧਿਕਾਰੀਆਂ (ਡੀ.ਈ.ਓਜ) ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ (ਈ.ਆਰ.ਓ.) ਨੂੰ ਹਦਾਇਤ ਕੀਤੀ ਗਈ ਕਿ ਰਜਿਸਟਰ ਹੋਏ ਸਾਰੇ ਨਵੇਂ ਵੋਟਰਾਂ ਨੂੰ ਈ-ਈ.ਪੀ.ਆਈ.ਸੀ. ਦਾ ਲਾਭ ਲੈਣ ਲਈ ਉਤਸ਼ਾਹਤ ਕੀਤਾ ਜਾਵੇ। ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਦੇ ਦਫਤਰ ਨੇ ਚੋਣ ਕਮਿਸ਼ਨ ਦੇ ਇਸ ਨਵੇਂ ਉਪਰਾਲੇ ਨੂੰ ਵਿਆਪਕ ਪ੍ਰਚਾਰ ਦੇਣ ਲਈ ਫੀਲਡ ਪੱਧਰ ਦੇ ਅਧਿਕਾਰੀਆਂ ਨੂੰ ਵੀ ਸਰਗਰਮ ਕੀਤਾ ਹੈ।