ਸਿੱਖਿਆ ਅਧਿਕਾਰੀਆਂ ਵੱਲੋਂ ਮੈਰਿਟ ’ਚ ਆਈ ਕੰਨਿਆ ਸਕੂਲ ਬਰਨਾਲਾ ਦੀ ਵਿਦਿਆਰਥਣ ਦਾ ਸਨਮਾਨ

Sorry, this news is not available in your requested language. Please see here.

ਬਰਨਾਲਾ, 9 ਜੁੁਲਾਈ :-  

ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਦਸਵੀਂ ਸ਼੍ਰੇਣੀ ਦੇ ਐਲਾਨੇ ਨਤੀਜੇ ’ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦਾ ਦਸਵੀਂ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ ਤੇ ਇਕ ਵਿਦਿਆਰਥਣ ਨੇ ਮੈਰਿਟ ’ਚੋਂ ਦਸਵਾਂ ਸਥਾਨ ਹਾਸਲ ਕੀਤਾ, ਜਿਸ ਦਾ ਅਧਿਕਾਰੀਆਂ ਵੱਲੋਂ ਸਨਮਾਨ ਕੀਤਾ ਗਿਆ।
ਸਕੂਲ ਪਿ੍ਰੰਸੀਪਲ ਸ੍ਰੀਮਤੀ ਵਿਨਸੀ ਜਿੰਦਲ ਨੇ ਦੱਸਿਆ ਕਿ ਜ਼ਿਲਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਦੀ ਅਗਵਾਈ ਹੇਠ ਸਟਾਫ ਵੱਲੋਂ ਕੀਤੀ ਮਿਹਨਤ ਨੂੰ ਬੂੂਰ ਪਿਆ। ਸਕੂਲ  ਦੀ ਦਸਵੀਂ ਸ਼੍ਰੇਣੀ ਦੀ ਨਿਆਮਤ ਏ ਮੀਤ ਪੁੱਤਰੀ ਹੇਮੰਤ ਮਿੱਤਲ ਨੇ 97.5 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੰਜਾਬ ਮੈਰਿਟ ਲਿਸਟ ਵਿੱਚ ਦਸਵਾਂ ਸਥਾਨ ਪ੍ਰਾਪਤ ਕੀਤਾ। ਦਸਵੀਂ ਸ਼੍ਰੇਣੀ ਦੇ ਅੱਠ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ , 37 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਮੈਰਿਟ ਵਿਚ ਸਥਾਨ ਪ੍ਰਾਪਤ ਕਰਨ ਵਾਲੀ ਨਿਆਮਤ ਏ ਮੀਤ ਅਤੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਹਰਕੰਵਲਜੀਤ ਕੌਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਉਪ ਜ਼ਿਲਾ ਸਿੱਖਿਆ ਅਫ਼ਸਰ ਵੱਲੋਂ ਵਿਦਿਆਰਥਣ ਨਿਆਮਤ ਏ ਮੀਤ ਨੂੰ 2100 ਰੁਪਏ ਦਾ ਇਨਾਮ  ਦਿੱਤਾ ਗਿਆ।  ਇਸ ਮੌਕੇ ਰੁਚਿਕਾ ਗੋਇਲ, ਨੀਰਜ ਰਾਣੀ, ਅਪਰਾਜਿਤ, ਜਗਰਾਜ ਸਿੰਘ, ਨੀਰਜ ਦਾਨੀਆਂ, ਆਸ਼ਾ ਰਾਣੀ, ਕਮਲਦੀਪ, ਨੀਨਾ ਗੁਪਤਾ, ਰੁਪਿੰਦਰਜੀਤ ਸਿੰਘ ਨੀਤੂ ਸਿੰਗਲਾ, ਕਮਲਦੀਪ, ਹਰਵਿੰਦਰ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

 

ਹੋਰ ਪੜ੍ਹੋ :-  ਡਰੈਗਨ ਫਰੂਟ ਦੀ ਕਾਸ਼ਤ ਨਾਲ 90 ਫੀਸਦੀ ਪਾਣੀ ਬਚਾਅ ਰਿਹੈ ਠੁੱਲੇਵਾਲ ਦਾ ਕਿਸਾਨ