ਭਾਰਤੀ ਚੋਣ ਕਮਿਸ਼ਨ ਦੇ ਆਬਜਰਵਰਾਂ ਦੀ ਮੋਜੂਦਗੀ ਵਿਚ ਹੋਈ ਪੋਲਿੰਗ ਸਟਾਫ ਦੀ ਦੂਜੀ ਰੈਂਡੇਮਾਈਜ਼ੇਸ਼ਨ

ਭਾਰਤੀ ਚੋਣ ਕਮਿਸ਼ਨ ਦੇ ਆਬਜਰਵਰਾਂ ਦੀ ਮੋਜੂਦਗੀ ਵਿਚ ਹੋਈ ਪੋਲਿੰਗ ਸਟਾਫ ਦੀ ਦੂਜੀ ਰੈਂਡੇਮਾਈਜ਼ੇਸ਼ਨ
ਭਾਰਤੀ ਚੋਣ ਕਮਿਸ਼ਨ ਦੇ ਆਬਜਰਵਰਾਂ ਦੀ ਮੋਜੂਦਗੀ ਵਿਚ ਹੋਈ ਪੋਲਿੰਗ ਸਟਾਫ ਦੀ ਦੂਜੀ ਰੈਂਡੇਮਾਈਜ਼ੇਸ਼ਨ

Sorry, this news is not available in your requested language. Please see here.

ਗੁਰਦਾਸਪੁਰ, 2 ਫਰਵਰੀ 2022

ਵਿਧਾਨ ਸਭਾ ਚੋਣਾਂ-2022 ਦੇ ਸਬੰਧ ਵਿਚ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਗਏ ਜਨਰਲ ਆਬਜਰਵਰ ਸ੍ਰੀ ਕਲਿਆਣ ਚੰਦ ਚਮਨ, ਡਾ. ਨੀਰਜ ਸ਼ੁਕਲਾ ਅਤੇ ਸ੍ਰੀ ਮਨਵਿੰਦਰਾ ਪ੍ਰਤਾਪ ਸਿੰਘ ਅਤੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਹਾਜ਼ਰੀ ਵਿਚ, ਜ਼ਿਲੇ ਦੇ ਸਾਰੇ 07 ਵਿਧਾਨ ਸਭ ਹਲਕਿਆਂ ਲਈ ਪੋਲਿੰਗ ਸਟਾਫ ਦੀ ਦੂਸਰੀ ਰੈਂਡੇਮਾਈਜ਼ੇਸ਼ਨ ਕੀਤੀ ਗਈ। ਇਸ ਮੌਕੇ ਵਧੀਕ ਜ਼ਿਲਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ, ਮਨਜਿੰਦਰ ਸਿੰਘ ਚੋਣ ਕਾਨੂੰਗੋ, ਕਰਨ ਸੋਨੀ ਇੰਚਾਰਜ ਐਨ.ਆਈ.ਸੀ, ਕਾਂਗਰਸ ਪਾਰਟੀ ਤੋਂ  ਪ੍ਰਧਾਨ ਦਰਸ਼ਨ ਮਹਾਜਨ ਤੇ ਗੁਰਵਿੰਦਰ ਲਾਲ, ਬਸਪਾ ਤੋਂ ਧਰਮਪਾਲ, ਆਪ ਪਾਰਟੀ ਭਾਰਤ ਭੂਸ਼ਣ ਅਤੇ ਭਾਜਪਾ ਤੋਂ ਵਿਨੋਦ ਕੁਮਾਰ ਆਦਿ ਮੋਜੂਦ ਸਨ ।

ਹੋਰ ਪੜ੍ਹੋ :-ਕਾਂਗਰਸੀ ਤੇ ਆਪ ਦੇ ਬਿਆਨਾ ਨੇ  ਪੰਜਾਬਨੂੰ ਅਚਾਨਕ ਮੁੜ ਫਿਰਕੂ ਅੱਗ ਵਿਚ ਸੁੱਟਣ ਦੀ ਸਾਜ਼ਿਸ਼ ਨੂੰ ਬੇਨਕਾਬ ਕੀਤਾ: ਅਕਾਲੀ ਦਲ

ਡਿਪਟੀ ਕਮਿਸ਼ਨਰ ਨੇ ਆਬਜਰਵਰਾਂ ਨੂੰ ਪੋਲਿੰਗ ਸਟਾਫ ਦੀ ਵੰਡ ਅਤੇ ਤਾਇਨਾਤੀ ਬਾਰੇ ਜਾਣਕਾਰੀ ਦਿੱਤੀ ਜਦਕਿ ਐਨ.ਆਈ.ਸੀ ਦੇ ਅਧਿਕਾਰੀਆਂ ਵਲੋਂ ਪੋਲਿੰਗ ਸਟਾਫ ਦੀ ਤਾਇਨਾਤੀ ਲਈ ਰੈਂਡਮਾਈਜੇਸ਼ਨ ਮੌਕੇ ’ਤੇ ਕਰਕੇ ਦਿਖਾਈ ਗਈ। ਉਨਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਵਿਧਾਨ ਸ਼ਭਾ ਹਲਕਿਆਂ ਲਈ ਬਣਾਏ ਗਏ ਪੋਲਿੰਗ ਬੂਥਾਂ ਲਈ ਕੋਵਿਡ ਦੇ ਕਾਰਨ ਵਾਧੂ ਸਟਾਫ ਵੀ ਤਾਇਨਾਤ ਕੀਤਾ ਗਿਆ ਹੈ।

ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਕੀਤੀ ਗਈ ਰੈਡਮਾਈਜੇਸ਼ਨ ’ਤੇ, ਉਨਾਂ ਵਲੋਂ ਤਸੱਲੀ ਪ੍ਰਗਟਾਈ ਗਈ। ਅੱਜ ਦੀ ਦੂਜੀ ਰੈਂਡਮਾਈਜੇਸ਼ਨ  ਕਰਨ ਤੋਂ ਬਾਅਦ ਪੋਲਿੰਗ ਸਟਾਫ ਨੂੰ ਵਿਧਾਨ ਸਭਾ ਹਲਕਾ ਅਲਾਟ ਕੀਤਾ ਗਿਆ ਹੈ।

ਜਨਰਲ ਆਬਜ਼ਰਵਰ ਅਤੇ ਰਾਜਨੀਤਿਕ ਪਾਰਟੀਆਂ ਦੀ ਮੋਜੂਦਗੀ ਵਿਚ ੋਪਲਿੰਗ ਸਟਾਫ ਦੀ ਦੂਸਰੀ ਰੈਂਡਮਾਈਜੇਸ਼ਨ ਕੀਤੇ ਜਾਣ ਦਾ ਦ੍ਰਿਸ਼।