ਫਾਜ਼ਿਲਕਾ, 9 ਜਨਵਰੀ 2022
ਜ਼ਿਲ੍ਹਾ ਮੈਜਿਸਟਰੇਟ ਬਬੀਤਾ ਕਲੇਰ ਨੇ ਫੋਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਤੇ ਕੌਮੀ ਆਫ਼ਤ ਪ੍ਰਬੰਧਨ ਕਾਨੂੰਨ 2005 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਰੋਡ ਸ਼ੋਅ, ਪੈਦਲ ਯਾਤਰਾ, ਸਾਈਕਲ/ਬਾਈਕ/ਵਾਹਨ ਅਤੇ ਜਲੂਸ ਕੱਢਣ ਤੇ ਰੋਕ ਲਗਾ ਦਿੱਤੀ ਹੈ। ਇਸੇ ਤਰ੍ਹਾਂ ਸਿਆਸੀ ਪਾਰਟੀਆਂ ਅਤੇ ਸੰਭਾਵਿਤ ਉਮੀਦਵਾਰਾਂ ਜਾਂ ਇਲੈਕਸ਼ਨ ਨਾਲ ਸਬੰਧਤ ਹੋਰ ਸਮੂਹਾਂ ਤੇ ਫਿਜ਼ੀਕਲ ਰੈਲੀਆਂ ਕਰਨ ਤੇ ਰੋਕ ਲਗਾ ਦਿੱਤੀ ਹੈ। ਇਹ ਦੋਨੇ ਹੁਕਮ 15 ਜਨਵਰੀ 2022 ਤੱਕ ਲਾਗੂ ਰਹਿਣਗੇ।
ਹੋਰ ਪੜ੍ਹੋ :-ਪੰਜਾਬ ਦੀ ਕਿਸਮਤ ਬਦਲਣ ਲਈ ਇੱਕ ਬਾਰ ਝਾੜੂ ਦਾ ਬਟਨ ਦਬਾਓ: ਭਗਵੰਤ ਮਾਨ
ਚੋਣ ਕਮਿਸ਼ਨ ਵੱਲੋਂ 15 ਜਨਵਰੀ ਤੋਂ ਬਾਅਦ ਕੋਵਿਡ ਦੀ ਮੌਕੇ ਦੀ ਸਥਿਤੀ ਅਨੁਸਾਰ ਸੋਧੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਹੁਕਮਾਂ ਦਾ ਉਲੰਘਣ ਕਰਨ ਤੇ ਆਫ਼ਤ ਪ੍ਰਬੰਧਨ ਕਾਨੂੰਨ 2005 ਦੀ ਧਾਰਾ 51-60 ਅਤੇ ਭਾਰਤੀ ਦੰਡ ਸੰਹਿਤਾ 1860 ਦੀਆਂ ਧਾਰਾਂਵਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

English






