ਅਕਸ਼ਮ ਤੋਂ ਸਕਸ਼ਮ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਆਈ.ਪੀ.ਸੀ ਦੀਆਂ ਮੁੱਖ ਧਾਰਾਵਾਂ, ਪੋਕਸੋ ਐਕਟ ਜੁਵੇਨਾਈਲ ਐਕਟ ਤੇ ਵਿਕਟਿਮ ਕੰਪਨਸੇਸ਼ਨ ਸਕੀਮਾਂ ਬਾਰੇ ਜਾਣੂ ਕਰਵਾਇਆ

Sorry, this news is not available in your requested language. Please see here.

ਰੂਪਨਗਰ, 29 ਨਵੰਬਰ:

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਤੀ 09 ਨਵੰਬਰ, 2023 ਨੂੰ ‘ਅਕਸਮ ਤੇ ਸਕਸਮ- ਯੁਵਾ ਸਸ਼ਕਤੀਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤਹਿਤ ਬੱਚਿਆਂ ਨੂੰ ਕਾਨੂੰਨੀ ਸੰਸਥਾਵਾਂ ਅਤੇ ਕਾਨੂੰਨੀ ਪ੍ਰਕੀਰਿਆ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਇਹ ਵਿਦਿਆਰਥੀਆਂ ਸਿੱਖਿਅਤ ਹੋ ਕੇ ਅੱਗੇ ਹੋਰ ਵਿਦਿਆਰਥੀਆਂ ਨੂੰ ਵੀ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਕਰ ਸਕਣ।

ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ, ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਚੁਣੇ ਹੋਏ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਨੂੰ ਨਾਮਜੱਦ ਕਰਕੇ ਉਨ੍ਹਾਂ ਨੂੰ ਕੋਰਟ ਕਚਹਿਰੀ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਫਰੰਟ ਆਫਿਸ, ਮੈਡੀਏਸ਼ਨ ਸੈਂਟਰ ਸਥਾਈ ਲੋਕ ਅਦਾਲਤ ਪੁਲਿਸ ਥਾਣੇ ਵੂਮੈਨ ਸੈੱਲ ਬਾਰੇ ਜਾਣਕਾਰੀ ਦੇ ਕੇ ਕਾਨੂੰਨੀ ਤੱਥਾਂ ਬਾਰੇ ਦੱਸਿਆ ਜਾ ਰਿਹਾ ਹੈ ਤਾਂ ਜੋ ਉਹ ਅੱਗੇ ਸਕੂਲ ਦੇ ਹੋਰਨਾ ਬੱਚਿਆਂ ਨੂੰ ਉਪਰੋਕਤ ਅਦਾਰਿਆ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਿੱਚ ਸਹਾਇਕ ਹੋਣ ਤਾਂ ਕਿ ਜਰੂਰਤ ਪੈਣ ਤੇ ਉਹ ਇਨ੍ਹਾਂ ਅਦਾਰਿਆਂ ਤੇ ਆਪਣੇ ਕਾਨੂੰਨੀ ਹੱਕ ਲੈਣ ਬਾਰੇ ਜਾਗਰੂਕ ਹੋਣ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਮੱਦੇਨਜਰ ਜਿਲ੍ਹਾ ਅਤੇ ਸੈਸ਼ਨ ਜੱਜ, ਸ਼੍ਰੀਮਤੀ ਰਮੇਸ਼ ਕੁਮਾਰੀ ਦੀ ਅਗਵਾਈ ਅਧੀਨ ਇਸ ਮੁਹਿੰਮ ਦੇ ਦੂਜੇ ਪੜਾਅ ਵਿੱਚ 8 ਸਕੂਲਾਂ ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ/ਲੜਕੀਆਂ), ਸਲਾਬਤਪੁਰ ਖੇੜੀ, ਝੱਲੀਆਂ ਕਲਾਂ ਮੀਆਂਪੁਰ, ਪੁਰਖਾਲੀ, ਬਹਿਰਾਮਪੁਰ ਜਿੰਮੀਦਾਰਾ ਅਤੇ ਡੀ.ਏ.ਵੀ ਪਬਲਿਕ ਸਕੂਲ ਰੂਪਨਗਰ ਦੇ ਕੁੱਲ 40 ਬੱਚਿਆਂ ਦੇ ਨਾਲ ਨਾਲ 08 ਅਧਿਆਪਕਾਂ ਦਾ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਾਲ ਨਾਲ ਜਿਲ੍ਹਾ ਕਚਹਿਰੀਆਂ, ਪੁਲਿਸ ਸਟੇਸ਼ਨ ਥਾਣਾ ਸਦਰ ਵੂਮੈਨ ਸੈੱਲ ਅਤੇ ਸਕਾਈ ਲੋਕ ਅਦਾਲਤ, ਫਰੰਟ ਆਫਿਸ ਮੈਡੀਏਸ਼ਨ ਸੈਂਟਰ ਦੇ ਵਿੱਚ ਦੌਰਾ ਕਰਵਾਇਆ ਗਿਆ ਜਿਸ ਦੌਰਾਨ ਵਿਦਿਆਰਥੀਆਂ ਵਿਚ ਇਨ੍ਹਾਂ ਥਾਵਾਂ ਸਬੰਧੀ ਜਾਣਕਾਰੀ ਲੈਣ ਲਈ ਕਾਫੀ ਦਿਲਚਸਪੀ ਪ੍ਰਗਟ ਕੀਤੀ ਗਈ। ਬੱਚਿਆਂ ਨੂੰ ਕੋਰਟ ਕਚਹਿਰੀਆਂ ਦੇ ਤੌਰ ਤਰੀਕਿਆ ਅਤੇ ਕੰਮ-ਕਾਜ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ।

ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਨੇ ਦੱਸਿਆ ਕਿ ਕਚਹਿਰੀ ਦੇ ਨਾਲ-ਨਾਲ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਵੱਖ ਵੱਖ ਅੰਗਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਸਥਾਈ ਲੋਕ ਅਦਾਲਤ ਅਤੇ ਨੈਸ਼ਨਲ ਲੋਕ ਅਦਾਲਤ ਦੇ ਫਾਇਦਿਆ ਅਤੇ ਇਨ੍ਹਾਂ ਦੇ ਕੰਮਕਾਜ ਦੇ ਢੰਗਾਂ ਬਾਰੇ ਦੱਸਿਆ ਗਿਆ ਅਤੇ ਇਸ ਦੇ ਨਾਲ-ਨਾਲ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਦੇ ਮੈਨੂਅਲ ਤੇ ਆਨਲਾਈਨ ਤਰੀਕਿਆਂ ਦੇ ਬਾਰੇ ਜਾਣਕਾਰੀ ਦਿੱਤੀ ਗਈ।

ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇਇਸ ਤੋਂ ਬਾਅਦ ਬੱਚਿਆ ਨੂੰ ਪੁਲਿਸ ਥਾਣਾ ਸਦਰ ਅਤੇ ਵੂਮੈਨ ਸੈੱਲ ਦਾ ਦੋਰਾ ਕਰਵਾਇਆ ਗਿਆ ਅਤੇ ਉਨ੍ਹਾਂ ਦੁਆਰਾ ਕੀਤੀ ਜਾਂਦੀ ਕਾਰਵਾਈ ਦੇ ਵੱਖ-ਵੱਖ ਪਹਿਲੂਆਂ ਬਾਰੇ ਜਿਵੇਂ ਕਿ ਐਫ ਆਈ.ਆਰ ਅਤੇ ਡੀ.ਡੀ.ਆਰ ਰਜਿਸਟ੍ਰੇਸ਼ਨ ਬਾਰੇ ਦੱਸਿਆ ਗਿਆ। ਇਸ ਮੁਹਿੰਮ ਦੇ ਤਹਿਤ ਬੱਚਿਆਂ ਨੂੰ ਬੇਸਿਕ ਕਾਨੂੰਨ ਆਈ.ਪੀ.ਸੀ ਦੀਆਂ ਮੁੱਖ ਧਾਰਾਵਾਂ ਪੋਕਸੋ ਐਕਟ ਜੁਵੇਨਾਈਲ ਐਕਟ ਅਤੇ ਵਿਕਟਿਮ ਕੰਪਨਸੇਸ਼ਨ ਸਕੀਮਾ ਬਾਰੇ ਜਾਣੂ ਕਰਵਾਇਆ ਗਿਆ। ਇਹ ਵਰਨਣਯੋਗ ਹੈ ਕਿ ਯੁਵਾ ਪੀੜ੍ਹੀ ਸਾਡਾ ਆਉਣ ਵਾਲਾ ਭਵਿੱਖ ਹੈ ਅਤੇ ਸਮਾਜ ਦਾ ਨਿਰਮਾਤਾ ਹੈ। ਯੁਵਾ ਦਾ ਸਸ਼ਕਤ ਹੋਏ ਯਾਨੀ ਸਮਾਜ ਦਾ ਸਸਕਤ ਹੋਣਾ ਹੈ।