ਅਗਾਂਹਵਧੂ ਕਿਸਾਨ ਨੰਦ ਸਿੰਘ ਨੇ ਬੇਲਰ ਦੀ ਵਰਤੋਂ ਕਰਕੇ ਆਪ ਅਤੇ ਹੋਰ ਕਿਸਾਨਾਂ ਦਾ ਕੀਤਾ ਸੁਚੱਜਾ ਪਰਾਲੀ ਪ੍ਰਬੰਧਨ

Sorry, this news is not available in your requested language. Please see here.

ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਣ ਨਾਲ ਫ਼ਸਲਾਂ ਦਾ ਲੈ ਰਹੇ ਹਨ ਚੰਗਾ ਝਾੜ
ਤਰਨ ਤਾਰਨ, 05 ਅਕਤੂਬਰ :
ਸ. ਨੰਦ ਸਿੰਘ ਪੁੱਤਰ ਸ. ਬਲਬੀਰ ਸਿੰਘ,  ਪਿੰਡ-ਜੰਡੋਕੇ, ਬਲਾਕ-ਨੋਸ਼ਹਿਰਾ ਪੰਨੂੰਆਂ ਦੇ ਵਸਨੀਕ ਹਨ, ਉਹਨਾਂ ਨੇ ਖੇਤੀ ਮਸ਼ੀਨਰੀ ਦਾ ਸਦ-ਉਪਯੋਗ ਕਰਦੇ ਹੋਏ ਬੇਲਰ ਦੀ ਵਰਤੋਂ ਕਰਕੇ ਆਪ ਅਤੇ ਹੋਰ ਕਿਸਾਨਾਂ ਦਾ ਸੁਚੱਜਾ ਪਰਾਲੀ ਪ੍ਰਬੰਧਨ ਕਰਕੇ ਦੂਸਰੇ ਕਿਸਾਨਾਂ ਲਈ ਮਿਸਾਲ ਬਣੇ ਹਨ ।
ਸ. ਨੰਦ ਸਿੰਘ 7 ਏਕੜ ਜ਼ਮੀਨ ਵਿੱਚ ਖੇਤੀ ਕਰਦੇ ਹਨ ।ਇਸ ਕਿਸਾਨ ਨੇ ਪਿਛਲੇ 5 ਸਾਲਾਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਣ ਨਾਲ ਫ਼ਸਲਾਂ ਦਾ ਚੰਗਾ ਝਾੜ ਲੈ ਰਹੇ ਹਨ ।ਇਸ ਸਾਲ ਵੀ ਇਸ ਕਿਸਾਨ ਨੇ ਆਪਣੀ 7 ਏਕੜ ਜ਼ਮੀਨ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਹੈ ਅਤੇ ਖੇਤੀ ਮਸ਼ੀਨਰੀ ਜਿਵੇਂ ਕਿ ਬੇਲਰ ਨਾਲ ਇਹਨਾਂ ਨੇ ਆਪਣੇ ਸਾਰੇ ਖੇਤਾਂ ਵਿੱਚ ਪਰਾਲੀ ਦੀਆਂ ਗੰਢਾਂ ਬਣਵਾਈਆਂ ਹਨ ਅਤੇ ਨੇੜੇ ਦੀ ਮਿੱਲ ਨਾਲ ਸੰਪਰਕ ਕਰ ਕੇ ਮਿੱਲ ਦੀ ਲੇਬਰ ਰਾਂਹੀ ਸਾਰੀਆਂ ਗੰਢਾਂ ਮਿੱਲ ਵਿੱਚ ਪਹੁੰਚਾਈਆਂ ਹਨ ।
ਇਹਨਾਂ ਆਪਣੇ ਇਲਾਕੇ ਦੇ ਹੋਰਨਾਂ ਕਿਸਾਨਾਂ ਦੀਆ ਵੀ ਬੇਲਰ ਨਾਲ ਬੇਲਾਂ ਬਣਵਾਈਆਂ ਹਨ। ਇਹ ਕਿਸਾਨ ਵੀਰ ਦਾ ਕਹਿਣਾ ਹੈ ਕਿ ਜੇਕਰ ਆਪਣੇ ਪੰਜਾਬ ਨੂੰ ਬਚਾਉਣਾ ਹੈ ਤਾਂ ਆਪਣੇ ਵਾਤਾਵਰਣ, ਪਾਣੀ ਅਤੇ ਸਾਡੇ ਸਾਥੀ ਅਤੇ ਖੇਤੀ ਲਈ ਲੋੜੀਂਦੇ ਜੀਵ ਜਤੂੰਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹਨ ਇਸ ਲਈ ਉਹ ਇਹ ਸਭ ਉਪਰਾਲਾ ਕਰ ਰਹੇ ਹਨ । ਇਸ ਕਿਸਾਨ ਵਲੋਂ ਆਪਣੇ 7 ਏਕੜ ਵਿੱਚ ਅਤੇ ਹੋਰਨਾਂ ਕਿਸਾਨਾਂ ਦੇ ਖੇਤਾਂ ਵਿੱਚ ਸੁਪਰ ਸੀਡਰ ਨਾਲ ਬਿਜਾਈ ਕਰਵਾਈ ਜਾਣੀ ਹੈ ਅਤੇ ਇਹ ਹਮੇਸ਼ਾ ਕਿਸਾਨਾਂ ਨੂੰ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ਮੀਨ ਵਿਚ ਹੀ ਵਾਹੁਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ਅਤੇ ਖੇਤੀ ਮਸ਼ੀਨਰੀ ਦੇ ਉਪਯੋਗ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ।