ਅਧਿਆਪਕ ਮੰਗਾ ਦੇ ਹੱਲ ਲਈ ਬੀ ਐੱਡ  ਅਧਿਆਪਕ ਫਰੰਟ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਦਿੱਤੇ ਗਏ ਮੰਗ ਪੱਤਰ

Sorry, this news is not available in your requested language. Please see here.

ਬੀ ਐੱਡ  ਅਧਿਆਪਕ ਫਰੰਟ ਪੰਜਾਬ ਦੀ ਜ਼ਿਲ੍ਹਾ ਫਾਜ਼ਿਲਕਾ ਇਕਾਈ ਵੱਲੋਂ ਅੱਜ ਅਧਿਆਪਕਾਂ ਦੀਆਂ ਵੱਖ ਵੱਖ ਮੰਗਾਂ  ਜਿਨ੍ਹਾਂ ਵਿੱਚ ਪ੍ਰਾਇਮਰੀ ਤੋਂ ਮਾਸਟਰ ਕੇਡਰ ਦੀ ਪ੍ਰਮੋਸ਼ਨ,  ਪ੍ਰਾਇਮਰੀ ਕਾਡਰ ਨੂੰ ਸਟੇਟ ਕਾਡਰ  ਨਾ ਬਣਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪੇਂਡੂ ਭੱਤਾ ਬਹਾਲ ਕਰਨ, ਬਾਰਡਰ ਭੱਤਾ ਬਹਾਲ ਕਰਨ, ਏਸੀਪੀ ਸਕੀਮ ਚਾਲੂ ਕਰਨ ਸਮੇਤ ਡੀਏ ਦੇ ਸਮੁੱਚੇ ਬਕਾਏ ਦੇਣ , ਆਪਸੀ ਬਦਲੀ ਨੂੰ ਸਟੇਅ ਤੋਂ ਛੋਟ ਦੇਣ, ਸਮੂਹ ਕੱਚੇ ਅਧਿਆਪਕਾਂ ਅਤੇ ਦਫਤਰੀ ਕਾਮਿਆਂ ਨੂੰ ਪੂਰੀ ਤਨਖਾਹ ਤੇ ਪੱਕੇ ਕਰਨ, ਗੈਰ ਵਿੱਦਿਅਕ ਕੰਮਾਂ ਤੋਂ ਅਧਿਆਪਕਾਂ ਨੂੰ ਫਾਰਗ ਕਰਨ, ਪ੍ਰਾਇਮਰੀ ਸਕੂਲਾਂ ਨੂੰ ਅਪਰ ਪ੍ਰਾਇਮਰੀ ਸਕੂਲਾਂ ਵਿੱਚ ਮਰਜ ਨਾ ਕਰਨ ਸਬੰਧੀ ਮੰਗਾਂ ਬਾਰੇ ਮੰਗ ਪੱਤਰ  ਮਾਨਯੋਗ ਡਿਪਟੀ ਕਮਿਸ਼ਨਰ ਫਾਜ਼ਿਲਕਾ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਅਤੇ ਸੈਕੰਡਰੀ ਜੀ ਨੂੰ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਜੀ ਦੇ ਨਾਮ ਤੇ ਦਿੱਤੇ ਗਏ ਇਸ ਉਪਰੰਤ ਫਰੰਟ ਦੇ ਸੂਬਾਈ ਪ੍ਰੈੱਸ ਸਕੱਤਰ ਦਪਿੰਦਰ ਸਿੰਘ ਢਿੱਲੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮੰਗਾਂ ਸਬੰਧੀ ਅਗਲੇਰੀ ਯੋਜਨਾ ਬਣਾਉਣ ਲਈ ਇੱਕ ਕਨਵੈਂਸ਼ਨ ਜ਼ਿਲ੍ਹਾ ਫਾਜ਼ਿਲਕਾ ਵਿੱਚ 28 ਅਕਤੂਬਰ ਦਿਨ ਸ਼ਨੀਵਾਰ ਨੂੰ ਕੀਤੀ ਜਾ ਰਹੀ ਹੈ ਜਿਸ ਵਿੱਚ ਸਮੁੱਚੀ  ਸੂਬਾਈ ਲੀਡਰਸ਼ਿਪ ਅਤੇ ਸਮੁੱਚਾ  ਜ਼ਿਲ੍ਹਾ ਕਾਡਰ ਭਾਗ ਲਵੇਗਾ ਅਤੇ ਮੰਗਾਂ ਨੂੰ ਲਾਗੂ ਕਰਾਉਣ ਸਬੰਧੀ ਸਰਕਾਰ ਉੱਪਰ  ਦਬਾਅ ਬਣਾਉਣ ਦੀ ਰੂਪ ਰੇਖਾ ਉਲੀਕੀ ਜਾਵੇਗੀ ਇਸ ਮੌਕੇ ਪ੍ਰੇਮ ਕੰਬੋਜ, ਮਹਿੰਦਰ ਬਿਸ਼ਨੋਈ , ਸਾਹਿਬ ਰਾਮ, ਵਿਸ਼ਨੂੰ ਬਿਸ਼ਨੋਈ, ਸਤਨਾਮ ਸਿੰਘ,ਅਸ਼ੋਕ ਕੰਬੋਜ, ਬਲਦੇਵ ਕੰਬੋਜ, ਮਨੋਜ ਸ਼ਰਮਾ, ਰਵਿੰਦਰ ਸ਼ਰਮਾ, ਵਿਕਰਮ ਜਲੰਧਰਾ, ਅਨਿਲ ਜਸੂਜਾ, ਰਾਜਨ ਸਚਦੇਵਾ, ਵਿਕਾਸ ਨਾਗਪਾਲ, ਕਵਿੰਦਰ ਗਰੋਵਰ, ਅਨੂਪ ਗਰੋਵਰ,ਮਨਜੀਤ ਸਿੰਘ, ਰਾਧੇ ਸ਼ਾਮ, ਵਿਨੋਦ ਕੁਮਾਰ,ਮਹਿੰਦਰ ਪ੍ਰਤਾਪ, ਰਾਜੇਸ਼ ਕੰਬੋਜ ਸਮੇਤ ਵੱਡੀ ਗਿਣਤੀ ਵਿੱਚ  ਅਧਿਆਪਕ ਆਗੂ ਹਾਜ਼ਰ ਸਨ।