ਅਬੋਹਰ ਸ੍ਰੀ. ਰਾਮ ਸ਼ਰਨਮ ਆਸ਼ਰਮ ਦੇ ਪੰਡਾਲ ਰਾਮ ਨਾਮ ਨਾਲ ਗੂੰਜਿਆ

Sorry, this news is not available in your requested language. Please see here.

— ਡਿਪਟੀ ਕਮਿਸ਼ਨਰ ਵੀ ਅਸ਼ੀਰਵਾਦ ਲੈਣ ਪਹੁੰਚੇ

ਫਾਜ਼ਿਲਕਾ 26 ਨਵੰਬਰ:

ਸ੍ਰੀ. ਰਾਮ ਸ਼ਰਨਮ ਆਸ਼ਰਮ ਗੋਹਾਣਾ ਦੇ ਪ੍ਰਮੁੱਖ ਪੂਜਨੀਕ ਸ੍ਰੀ. ਕ੍ਰਿਸ਼ਨ ਜੀ ਮਹਾਰਾਜ ਅਤੇ ਪੂਜਨੀਕ ਰੇਖਾ ਮਾਂ ਜੀ ਮਹਾਰਾਜ ਦੇ ਅਬੋਹਰ ਸ੍ਰੀ. ਰਾਮ ਸ਼ਰਨਮ ਆਸ਼ਰਮ ਪੁੱਜਣ ਤੇ ਇਲਾਕੇ ਦੀਆਂ ਸੰਗਤਾਂ, ਮੁੱਖ ਸੰਸਥਾਵਾਂ ਵੱਲੋਂ ਗਰਮਜੋਸ਼ੀ ਅਤੇ ਭਰਪੂਰ ਸ਼ਰਧਾ ਨਾਲ ਸਵਾਗਤ ਕੀਤਾ ਗਿਆ। ਸਤਸੰਗ ਸਮਾਗਮ ਵਿੱਚ ਉਨ੍ਹਾਂ ਨੇ ਰਾਮ ਨਾਮ ਦੀ ਵਰਸ਼ਾ ਕਰਕੇ ਪੰਜਾਬ ਅਤੇ ਦੇਸ਼ ਦੇ ਦੂਜੇ ਸੂਬਿਆਂ ਤੋਂ ਪਹੁੰਚੀ ਹਜ਼ਾਰਾ ਦੀ ਗਿਣਤੀ ਵਿੱਚ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦਾ ਆਸ਼ਰਮ ਵਿੱਚ ਪੁੱਜਣ ਤੇ ਆਸ਼ਰਮ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਪ੍ਰਮੁੱਖ ਅਧਿਕਾਰੀ ਅਤੇ ਇਲਾਕੇ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਉਚੇਚੇ ਤੋਰ ਤੇ ਅਸ਼ੀਰਵਾਦ ਲੈਣ ਲਈ ਪਹੁੰਚੇ।

ਅਬੋਹਰ ਦੇ ਸ੍ਰੀ. ਰਾਮ ਸ਼ਰਨਮ ਆਸ਼ਰਮ ਵਿੱਚ ਜਿੱਥੇ ਇਹ ਸਤਸੰਗ ਸਮਾਗਮ ਸਾਧਗੀ ਪੂਰਨ ਅਤੇ ਅਨੁਸ਼ਾਸਿਤ ਵਿੱਚ ਰਿਹਾ ਉੱਥੇ ਹੀ ਇਹ ਸਮਾਗਮ ਪ੍ਰਮਾਤਮਾ ਦੀ ਭਗਤੀ ਦੇ ਰੰਗ ਵਿੱਚ ਰੰਗਿਆ ਰਿਹਾ। ਇਲਾਕੇ ਦੀਆਂ ਸੰਗਤਾਂ ਪ੍ਰਮਾਤਮਾ ਦੇ ਰੰਗ ਵਿੱਚ ਰੰਗ ਕੇ ਰਾਮ ਨਾਮ ਦੀ ਭਗਤੀ ਵਿੱਚ ਰੰਗੀਆਂ ਗਈਆਂ। ਡਿਪਟੀ ਕਮਿਸ਼ਨਰ ਨੇ ਵੀ ਪ੍ਰਮਾਤਮਾ ਦਾ ਅਸੀਰਵਾਦ ਲੈਂਦਿਆਂ ਪ੍ਰਮਾਤਮਾ ਦਾ ਗੁਣਗਾਣ ਕੀਤਾ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਪ੍ਰਮਾਤਮਾ ਦੇ ਸੱਚੇ ਭਗਤ ਬਣਨ ਲਈ ਪ੍ਰੇਰਿਆ। ਇਸ ਦੌਰਾਨ ਸ੍ਰੀ. ਕਿਸ਼ਨ ਮਹਾਰਾਜ ਜੀ ਨੇ ਇਲਾਕੇ ਅਤੇ ਦੂਰ-ਦੁਰਾਡੇ ਤੋਂ ਆਈਆਂ ਲਗਭਗ 200 ਸੰਗਤਾਂ ਨੂੰ ਨਾਮ ਦਾਨ ਵੀ ਦਿੱਤਾ।  ਇਸ ਮੌਕੇ ਸ੍ਰੀ. ਰਾਮ ਸ਼ਰਨਮ ਅਬੋਹਰ ਦੇ ਮੁੱਖ ਸੇਵਕ ਸ੍ਰੀ. ਮਦਨ ਲਾਲ ਭਾਲੋਟੀਆ ਸਮੇਤ ਇਲਾਕੇ ਦੀਆਂ ਪ੍ਰਮੁੱਖ ਸੰਸਥਾਵਾਂ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਹੋਈਆਂ।