ਅੰਮ੍ਰਿਤਰ 17 ਅਕਤੂਬਰ:
ਜ਼ਿਲਾ ਪ੍ਰਸ਼ਾਸਨ ਵਲੋਂ ਭਾਰਤ ਸਰਕਾਰ ਦੇ ਅਦਾਰੇ ਅਲੀਮਕੋ ਦੇ ਸਹਿਯੋਗ ਨਾਲ ਸ਼ਹੀਦ ਕੈਪਟਨ ਅਮਰਦੀਪ ਸਰਕਾਰੀ ਸੀ ਸ ਸਕੂਲ, ਮਜੀਠਾ ਵਿੱਚ ਦਿਵਿਆਂਗਜਨਾ ਅਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਇਕ ਮੁਲਾਕਣ ਕੈਂਪ ਲਗਾਇਆ ਗਿਆ।
ਇਸ ਕੈਂਪ ਵਿਚ 100 ਦੇ ਕਰੀਬ ਦਿਵਿਆਂਗਜਨਾ ਅਤੇ 60 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਦੀ ਮੁਸ਼ਕਿਲ ਅਨੁਸਾਰ ਉਹਨਾਂ ਨੂੰ ਮੋਟਰ ਵਾਲਾ ਟਰਾਈ ਸਾਇਕਲ, ਬਨਾਵਟੀ ਅੰਗ, ਪੌੜੀਆਂ ਅਤੇ ਸਮਾਰਟ ਫੋਨ ਅਤੇ ਸਮਾਰਟ ਸਟਿਕ ਆਦਿ ਦੇਣ ਲਈ ਰਜਿਸਟਰੇਸ਼ਨ ਕੀਤੀ ਗਈ।
ਇਸ ਕੈਂਪ ਵਿਚ ਰਜਿਸਟਰਡ ਹੋਏ ਸਭ ਲੋਕਾਂ ਨੂੰ ਆਉਂਦੇ ਦੋ ਮਹੀਨਿਆਂ ਤਕ ਇਕ ਵੰਡ ਕੈਂਪ ਲਗਾਕੇ ਸਹਾਇਕ ਉਪਕਰਨਾਂ ਦੀ ਵੰਡ ਕਰ ਦਿੱਤੀ ਜਾਵੇਗੀ। ਉਪ ਮੰਡਲ ਮਜੀਠਾ ਮੈਡਮ ਹਰਨੂਰ ਢਿੱਲੋਂ ਵਲੋ ਕੈਂਪ ਦੇ ਪ੍ਰਬਧਾ ਦਾ ਜਾਇਜਾ ਲਿਆ ਗਿਆ। ਇਸ ਲੜੀ ਤਹਿਤ ਅਗਲਾ ਕੈਂਪ ਕੱਲ ਮਿਤੀ 18 ਅਕਤੂਬਰ 2023 ਨੂੰ ਸਰਕਾਰੀ ਸੀਨਅਰ ਸੈਕੰਡਰੀ ਸਕੂਲ ਲੜਕੇ ਅਜਨਾਲਾ ਵਿਖੇ ਲਗੇਗਾ ਜੇਕਰ ਕੋਈ ਲਾਭ ਤੋਂ ਵਾਂਝਾ ਰਹਿ ਗਿਆ ਹੋਏ ਤਾਂ ਉਹ ਅਜਨਾਲਾ ਪਹੁੰਚ ਕੇ ਲਾਭ ਲਈ ਰਜਿਸਟਰਡ ਹੋ ਸਕਦਾ ਹੈ।

हिंदी






