ਪ੍ਰਾਰਥੀ ਵੱਖ-ਵੱਖ ਆਸਾਮੀਆਂ ਸਬੰਧੀ ਜਾਣਕਾਰੀ ਲੈਣ ਲਈ ਆਪਣੇ ਆਪ ਨੂੰ www.pgrkam.com ਪੋਰਟਲ ਤੇ ਰਜਿਸਟਰ ਕਰਨ
ਗੁਰਦਾਸਪੁਰ, 15 ਦਸੰਬਰ ( ) ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ) ਗੁਰਦਾਸਪੁਰ ਵਲੋਂ ਅੰਗਹੀਣ ਪ੍ਰਾਰਥੀਆਂ ਦੀ ਆਨਲਾਈਨ ਜੂਮ ਐਪ ਤੇ ਕਾਊਂਲਿੰਗ ਕੀਤੀ ਗਈ । ਇਹ ਜਾਣਕਾਰੀ ਦਿੰਦਿਆਂ ਜਿਲਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਪ੍ਰਸੋਤਮ ਸਿੰਘ ਨੇ ਦੱਸਿਆ ਕਿ ਅੰਗਹੀਣ ਪ੍ਰਾਰਥੀਆਂ ਨੂੰ ਆਪਣੇ ਹੱਥੀ ਕਿਰਤ ਵਾਲੇ ਕਿੱਤੇ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ, ਤਾਂ ਜੋ ਉਹ ਆਪਣਾ ਗੁਜਾਰਾ ਵਧੀਆ ਤਰੀਕੇ ਨਾਲ ਕਰ ਸਕਣ।
ਉਨਾਂ ਦੱਸਿਆ ਕਿ ਅੰਗਹੀਣ ਪ੍ਰਾਰਥੀਆਂ ਨੂੰ ਛੋਟੇ-ਛੋਟੇ ਕਿੱਤੇ ਜਿਵੇਂ ਕਿ ਸਿਲਾਈ ਦਾ ਕੰਮ, ਖਾਣ ਪੀਣ ਦੀਆਂ ਆਈਟਮਾਂ ਬਣਾਉਣਾਂ, ਕੰਪਿਊਟਰ ਹਾਰਡਵੇਅਰ ਤੇ ਸੋਫਟਵੇਅਰ ਦਾ ਕੰਮ, ਫਲ ਸਬਜੀਆਂ ਦੀ ਰੇਹੜੀ ਆਦਿ ਕਿੱਤੇ ਅਪਣਾ ਕੇ ਸੁਰੂਆਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਦਸੰਬਰ2020 ਵਿਚ ਲੱਗਣ ਵਾਲੇ ਸਵੈ-ਰੋਜਗਾਰ ਲੋਨ ਮੇਲਿਆਂ ਦੀ ਵੀ ਜਾਣਕਾਰੀ ਅੰਗਹੀਣ ਪ੍ਰਾਰਥੀਆਂ ਨਾਲ ਸਾਂਝੀ ਕੀਤੀ ਗਈ। ਜਿਲ•ਾ ਗੁਰਦਾਸਪੁਰ ਵਲੋਂ ਚੱਲ ਰਹੀਆਂ ਸਹੂਲਤਾਂ ਜਿਵੇ ਕਿ ਪਲੇਸਮੈਂਟ ਕੈਂਪ, ਸਵੈ-ਰੋਜਗਾਰ ਸਕੀਮਾਂ, ਬੇਕਾਰੀ ਭੱਤੇ ਅਤੇ ਲੋਨ ਆਦਿ ਸਬੰਧੀ ਜਾਣਕਾਰੀ ਘਰ ਬੈਠੇ ਹੀ ਐਸ.ਐਮ.ਐਸ ਰਾਹੀਂ ਪ੍ਰਾਪਤ ਕਰ ਸਕਦੇ ਹਨ।
ਉਨਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਤਰਾਂ ਦੀ ਆਸਾਮੀਆਂ

हिंदी





