ਅੱਧੀ ਰਾਤ ਸਿਵਲ ਹਸਪਤਾਲ ਰੋਪੜ ਵਿਖੇ ਵਿਧਾਇਕ ਚੱਢਾ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ  

Sorry, this news is not available in your requested language. Please see here.

ਅੱਧੀ ਰਾਤ ਸਿਵਲ ਹਸਪਤਾਲ ਰੋਪੜ ਵਿਖੇ ਵਿਧਾਇਕ ਚੱਢਾ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ  
ਰੂਪਨਗਰ, 12 ਨਵੰਬਰ:
ਉੱਤਰ ਭਾਰਤ ਵਿੱਚ ਜਿੱਥੇ ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਲੋਕ ਜਲਦੀ ਹੀ ਆਪਣੇ ਘਰਾਂ ਵਿੱਚ ਸੌਂ ਜਾਂਦੇ ਨੇ ਪ੍ਰੰਤੂ ਹਲਕਾ ਰੂਪਨਗਰ ਦੇ ਨੌਜਵਾਨ ਐਮ ਐਲ ਏ ਦਿਨੇਸ਼ ਚੱਢਾ  ਰਾਤ ਨੂੰ ਆਪਣੇ ਹਲਕੇ ਦੇ ਪ੍ਰਤੀ ਡਿਊਟੀ ਨਿਭਾਉਂਦੇ ਹੋਏ ਸਥਾਨਕ ਸਿਵਲ ਹਸਪਤਾਲ ਵਿਖੇ ਰਾਤ 12 ਵਜੇ ਅਚਨਚੇਤ ਚੈਕਿੰਗ ਕਰਨ ਪਹੁੰਚੇ।
ਉਨ੍ਹਾਂ ਵੱਲੋਂ ਐਮਰਜੈਂਸੀ ਵਿਚ ਜਾ ਕੇ ਜਿੱਥੇ ਮਰੀਜ਼ਾਂ ਨਾਲ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਵਿਧਾਇਕ ਚੱਢਾ ਵੱਲੋਂ ਡਾਕਟਰਾਂ ਅਤੇ ਹੋਰ ਸਟਾਫ ਮੈਂਬਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਤਾਂ ਜੋ ਮਰੀਜ਼ ਇਲਾਜ ਸੇਵਾਵਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ। ਲੋਕਾਂ ਨੂੰ ਸਰਕਾਰੀ ਹਸਪਤਾਲ ਦਵਾਈਆਂ ਅਤੇ ਟੈਸਟ ਸਭ ਕੁਝ ਉਪਲੱਬਧ ਹੋਵੇ।
ਉਨ੍ਹਾਂ ਵੱਲੋਂ ਜਿੱਥੇ ਐਮਰਜੈਂਸੀ ਵਾਰਡ ਵਿਚ ਸਫਾਈ ਦਾ ਪ੍ਰਬੰਧ ਦਾ ਜਾਇਜ਼ਾ ਲਿਆ ਗਿਆ ਉਨ੍ਹਾਂ ਵੱਲੋਂ ਐਮਰਜੈਂਸੀ ਤੋਂ ਇਲਾਵਾ ਹੋਰ ਨਾਲ ਲਗਦੇ ਵਾਰਡਾਂ ਵਿਚ ਜਾ ਕੇ ਵੀ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਗਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ।
ਵਿਧਾਇਕ ਚੱਢਾ ਵੱਲੋਂ ਹਸਪਤਾਲ ਦੇ ਸਟਾਫ ਮੈਂਬਰਾਂ ਨੂੰ ਅਪੀਲ ਵੀ ਕੀਤੀ ਗਈ ਕਿ ਉਹ ਹਸਪਤਾਲ ਨੂੰ ਬਿਹਤਰ ਕਰਨ ਲਈ ਆਪਣਾ ਵੱਧ ਤੋਂ ਵੱਧ ਸਹਿਯੋਗ ਕਰਨ ਅਤੇ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਉਤੇ ਕੀਤਾ ਜਾਵੇ।
 ਇਸ ਮੌਕੇ ਉਨ੍ਹਾਂ ਦੇ ਨਾਲ ਐਡਵੋਕੇਟ ਅਮਨ ਸੈਣੀ,  ਚੇਤਨ ਕਾਲੀਆ,ਐਡਵੋਕੇਟ ਬਿਕਰਮ ਗਰਗ  , ਸਤਨਾਮ ਸਿੰਘ ਸੱਤੀ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਮੌਜੂਦ ਸਨ।