“ਆਪਦਾ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ, ਸ਼ੱਕਸ਼ਮ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜਿੰਮੇਵਾਰੀ” ਥੀਮ ਨੂੰ ਸਮਰਪਿਤ ਵਿਸ਼ਵ ਅਬਾਦੀ ਦਿਵਸ ਸਬੰਧੀ ਬੈਨਰ ਰਿਲੀਜ਼

Sorry, this news is not available in your requested language. Please see here.

ਤਰਨ ਤਾਰਨ, 05 ਜੁਲਾਈ 2021
“ਆਪਦਾ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ, ਸ਼ੱਕਸ਼ਮ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ” ਥੀਮ ਨੂੰ ਸਮਰਪਿਤ ਮਨਾਏ ਜਾਣ ਵਾਲੇ ਵਿਸ਼ਵ ਅਬਾਦੀ ਦਿਵਸ ਦੇ ਸਬੰਧ ਵਿੱਚ ਅੱਜ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਦੀ ਪ੍ਰਧਾਨਗੀ ਹੇਠ ਵਿਸ਼ਵ ਅਬਾਦੀ ਦਿਵਸ ਸਬੰਧੀ ਬੈਨਰ ਰਿਲੀਜ਼ ਕੀਤਾ ਗਿਆ।
ਇਸ ਮੌਕੇ ਡਾ. ਰੋਹਿਤ ਮੋਹਿਤਾ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵਲੋ 11 ਜੁਲਾਈ 1987 ਨੂੰ ਜਦੋਂ ਪੂਰੇ ਵਿਸ਼ਵ ਦੀ ਆਬਾਦੀ 5 ਅਰਬ ਤੋਂ ਵੱਧ ਗਈ ਸੀ, ਉਸ ਦਿਨ ਤੋਂ ਲੈ ਕੇ ਹੁਣ ਤੱਕ 11 ਤੋਂ 24 ਜੁਲਾਈ ਤੱਕ ਹਰ ਸਾਲ ਇਹ ਪੰਦਰਵਾੜਾ ਮਨਾਇਆ ਜਾਂਦਾ ਹੈ।
ਇਹ ਉਪਰਾਲਾ ਵੱਧਦੀ ਆਬਾਦੀ ਨੂੰ ਠੱਲ ਪਾਊਣ ਲਈ ਸਾਰੇ ਹੀ ਸੰਸਾਰ ਵਿਚ ਕੀਤਾ ਜਾਂਦਾ ਹੈ, ਕਿਉਂਕਿ ਜੇਕਰ ਪਰਿਵਾਰ ਸੀਮਤ ਹੋਵੇਗਾ ਤਾਂ ਉਸ ਪਰਿਵਾਰ ਨੂੰ ਤਰੱਕੀ ਦੇ ਜਿਆਦਾ ਮੌਕੇ ਮਿਲਣਗੇ ਅਤੇ ਸਮਾਜ ਵਿਚ ਚੰਗਾ ਸਥਾਨ ਵੀ ਪ੍ਰਾਪਤ ਹੋਵੇਗਾ।ਵੱਧਦੀ ਆਬਾਦੀ ਦੇਸ਼ ਦੀ ਸਮੱਸਿਆਂ ਨਹੀ ਬਲਕਿ ਸਮਾਜ ਦੀ ਹਰੇਕ ਸਮੱਸਿਆਂ ਦੀ ਜੜ੍ਹ ਹੈ।
ਇਸ ਵਿਸ਼ਵ ਅਬਾਦੀ ਦਿਵਸ ਨੂੰ 2 ਭਾਗਾਂ ਦੇ ਰੂਪ ਵਿੱਚ ਵੰਡਿਆ ਗਿਆ ਹੈ।ਪਹਿਲੇ ਪੜਾਅ ਵਿੱਚ 10 ਜੁਲਾਈ ਤੱਕ ਅਬਾਦੀ ਮੋਬਲਾਈਜੇਸ਼ਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ । ਇਸ ਪਹਿਲੇ ਪੰਦਰਵਾੜੇ ਵਿੱਚ ਇਲਾਕੇ ਦੀ ਏ. ਐੱਨ. ਐੱਮ ਅਤੇ ਆਸ਼ਾ ਵਰਕਰ ਘਰ ਘਰ ਜਾ ਕੇ ਪਰਿਵਾਰ ਨੂੰ ਸੀਮਤ ਰੱਖਣ ਲਈ ਲੋੜਵੰਦ ਯੋਗ ਜੋੜਿਆ ਦੀ ਲਿਸਟ ਬਣਾਈ ਜਾ ਰਹੀ ਹੈ ਅਤੇ ੳਹਨਾ ਨੂੰ ਲੋੜੀਦੀਆ ਸਹੁਲਤਾ ਬਾਰੇ ਜਾਣੂ ਕਰਵਾਇਆ ਗਿਆ ਹੈ ਤਾਂ ਕਿ ਮਿਤੀ 11 ਜੁਲਾਈ ਤੋ 24 ਜੁਲਾਈ ਤਕ ਉਹ ਇਸ ਪੰਦਰਵਾੜੇ ਦੇ ਲਾਭ ਲੈ ਸਕਣ।
ਇਸ ਮੌਕੇ ‘ਤੇ ਉਨ੍ਹਾਂ ਵਲੋ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਪੰਦਰਵਾੜੇ ਦੋਰਾਨ ਆਪਣੇ ਪਰਿਵਾਰਾ ਨੂੰ ਸੀਮਤ ਰਖਣ ਲਈ ਵੱੱਖ-ਵੱੱਖ ਪਰਿਵਾਰ ਨਿਯੋਜਨ ਦੇ ਤਰੀਕੇ ਜਿਨ੍ਹਾਂ ਵਿੱੱਚ (ਨਸਬੰਦੀ, ਨਲਬੰਦੀ, ਕੌਪਰ ਟੀ, ਅੰਤਰਾ, ਪੀ. ਪੀ. ਆਈ. ਯੁ. ਸੀ. ਡੀ, ੳਰਲ ਪਿਲਸ ਅਤੇ ਕੰਡੋਮ ਆਦਿ) ਅਪਣਾਉਣ ਲਈ ਆਪਣੇ ਨਜ਼ਦੀਕ ਦੇ ਸਿਹਤ ਕੇਦਰ ਨਾਲ ਸੰਪਰਕ ਕਰਨ।
ਸਿਹਤ ਵਿਭਾਗ ਵੱਲੋ ਸਾਰੇ ਹੀ ਸਿਹਤ ਕੇਂਦਰਾਂ ਵਿੱੱਚ ਵੱੱਖ-ਵੱੱਖ ਪਰਿਵਾਰ ਨਿਯੋਜਨ ਦੇ ਢੰਗ, ਤਰੀਕੇ ਅਤੇ ਸਾਧਨ ਮੋਜੂਦ ਹਨ ਅਤੇ ਸਾਰੀਆ ਸੀ.ਐਚ.ਸੀ/ਪੀ.ਐਚ.ਸੀ ਅਤੇ ਸਿਵਲ ਹਸਪਤਾਲਾਂ ਵਿੱਚ ਨਸਬੰਦੀ/ ਨਲਬੰਦੀ ਦੇ ਉਪਰੇਸ਼ਨ ਕੀਤੇ ਜਾਣਗੇ।