ਆਯੁਸ਼ਮਾਨ ਸਿਹਤ ਮੇਲੇ ਦੌਰਾਨ ਲੋਕਾਂ ਨੇ ਕਰਵਾਈ ਸਿਹਤ ਜਾਂਚ

Sorry, this news is not available in your requested language. Please see here.

— ਮਾਹਿਰ ਡਾਕਟਰਾਂ ਵੱਲੋਂ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਕੀਤੀ ਜਾਂਚ:
— ਸਰਕਾਰੀ ਮੈਡੀਕਲ ਕਾਲਜ ਫਰੀਦਕੋਟ  ਦੇ ਮਾਹਿਰ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ:
— ਆਯੁਸ਼ਮਾਨ ਸਿਹਤ ਮੇਲੇ ਦੌਰਾਨ 300ਤੋਂ ਵੱਧ ਮਰੀਜ਼ਾਂ ਨੇ ਲਿਆ ਲਾਭ:

ਫਾਜ਼ਿਲਕਾ 20ਅਕਤੂਬਰ

ਡਿਪਟੀ ਕਮਿਸ਼ਨਰ ਡਾ. ਸੇਨੁ ਦੁੱਗਲ  ਅਤੇ ਸਿਵਲ ਸਰਜਨ ਡਾ. ਸਤੀਸ਼ ਗੋਇਲ  ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਪੰਕਜ ਚੌਹਾਨ  ਦੀ ਅਗਵਾਈ ਵਿੱਚ ਬਲਾਕ ਡੱਬਵਾਲਾ ਕਲਾ  ਵਿਖੇ ਆਯੁਸ਼ਮਾਨ ਭਵ ਮੁਹਿੰਮ ਤਹਿਤ ਸਿਹਤ  ਮੇਲਾ ਲਾਇਆ ਗਿਆ, ਜਿਸ ‘ਚ ਵੱਖ-ਵੱਖ ਮਾਹਿਰ ਡਾਕਟਰਾਂ ਵੱਲੋਂ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਕੀਤੀ ਜਾਂਚ ਕੀਤੀ ਗਈ।
ਸਰਕਾਰ ਵੱਲੋਂ ਬਲਾਕਾਂ ਅੰਦਰ ਲੱਗਾਏ ਸਿਹਤ ਮੇਲੇ ਪਿੰਡਾਂ ਦੇ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਲਈ ਕਾਫੀ ਲਾਹੇਵੰਦ ਸਾਬਿਤ ਹੋਣਗੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾਕਟਰ ਪੰਕਜ ਚੌਹਾਨ  ਨੇ ਬਲਾਕ ਸਿਹਤ ਕੇਂਦਰ ਵਿਖੇ ਲੱਗੇ ਸਿਹਤ ਮੇਲੇ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ।

ਉਨ੍ਹਾਂ ਕਿਹਾ ਕਿ ਇਕੋਂ ਥਾਂ ਤੇ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਲੋੜੀਂਦੀਆਂ ਦਵਾਈਆ ਦੇਣ ਨਾਲ ਮਰੀਜ਼ਾਂ ਦੇ ਸਮੇਂ ਦੀ ਕਾਫੀ ਬੱਚਤ ਹੁੰਦੀ ਹੈ । ਉਨਾਂ ਕਿਹਾ ਕਿ ਪਿੰਡਾਂ ਦੇ ਕਈਂ ਬਜ਼ਰੁਗ ਜਾਂ ਛੋਟੇ ਬੱਚੇ ਘਰੇਲੂ ਸਮੱਸਿਆਵਾਂ ਕਾਰਣ ਹਸਪਤਾਲ ਨਹੀ ਜਾ ਸਕਦੇ, ਅਜਿਹੀਆਂ ਸਮੱਸਿਆਵਾਂ ਨੂੰ ਦੇਖ ਕੇ ਰਾਜ ਸਰਕਾਰ ਵੱਲੋਂ ਸਮੁਦਾਇਕ ਸਿਹਤ ਕੇਂਦਰਾਂ  ’ਤੇ ਸਿਹਤ ਮੇਲੇ ਲਗਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ।

ਇਸ ਸਮੇਂ ਦਿਵੇਸ਼  ਕੁਮਾਰ ਬਲਾਕ ਐਜੂਕੇਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੇਲੇ ‘ਚ ਕਰੀਬ 600 ਲੋਕਾਂ ਨੇ ਸ਼ਿਰਕਤ ਕੀਤੀ। ਜਿੰਨਾ ਵਿੱਚੋਂ 300 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 50 ਦੇ ਕਰੀਬ ਲੋਕਾਂ ਨੇ ਆਪਣੀ ਡਿਜੀਟਲ ਆਈ ਬਣਵਾਈ। ਇਸ ਮੌਕੇ 500 ਜੇ ਕਰੀਬ ਲੈਬ ਟੈਸਟ ਕੀਤੇ ਗਏ।  ।  ਸੀਨੀਅਰ ਮੈਡੀਕਲ ਅਫ਼ਸਰ ਡਾ. ਪੰਕਜ ਚੌਹਾਨ  ਨੇ ਦੱਸਿਆ ਕਿ ਆਯੁਸ਼ਮਾਨ ਮੇਲੇ ‘ਚ ਮਰੀਜ਼ਾਂ ਨੂੰ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ  ਦੇ ਡਾਕਟਰ ਇਸ਼ਣ  ਅਰੋੜਾ ਕਮਿਊਨਿਟੀ ਮੈਡੀਸਿਨ ਵਿਭਾਗ ਡਾ. ਛਵੀ , ਡਾਕਟਰ ਨੀਰਜਾ ਚਮੜੀ ਦੇ ਮਾਹਰ , ਡਾਕਟਰ ਕੁਨਾਲ ਖੇੜਾ ਬੇਹੋਸ਼ੀ ਦੇ ਮਾਹਰ , ਸੰਧੂ ਸਹਾਇਕ ਪ੍ਰੋਫੈਸਰ ਸਰਜਰੀ ਅਤੇ ਡਾ. ਦੀਪਕ ਜਿੰਦਲ ਸਰਜਰੀ ਵਿਭਾਗ, ਡਾ. ਪੁਨੀਤ ਕੁਮਾਰ ਮੈਡੀਸਨ ਵਿਭਾਗ, ਡਾ. ਟਵਿੰਕਲ ਅੱਖ ਵਿਭਾਗ, ਡਾ. ਜਿਵੇਸ਼ ਕੁਮਾਰਸਾਇਕੇਟਰੀ ਵਿਭਾਗ, ਡਾ. ਸਿਮਰਨ  ਈ ਐਨ ਟੀ ਵਿਭਾਗ, ਡਾ. ਸਤਪ੍ਰੀਤ  ਬੱਚਾ ਵਿਭਾਗ, ਡਾ. ਕੁਨਾਲ ਖੇੜਾ  ਅੇਨਸਥੀਜੀਆ, ਡਾ. ਨੀਰਜਾ  ਪੂਰੀ ਸਕਿਨ ਵਿਭਾਗ, ਡਾ. ਨਵਨੀਤ ਕੌਰ ਡੈਂਟਲ ਵਿਭਾਗ, ਡਾ. ਅਨਾਮਿਕਾ ਸ਼ਰਮਾ  ਗਾਇਨੀ ਵਿਭਾਗ, ਜੌਨ  ਲੈਬ ਟਕਨੀਸੀਅਨ, ਸੁਖਜਿੰਦਰ ਕੌਰ  ਅਤੇ ਹਰਪ੍ਰੀਤ ਕੌਰ ਸਟਾਫ ਨਰਸ ਦੀ ਟੀਮ ਵੱਲੋਂ ਸਿਹਤ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਆਭਾ ਆਈ.ਡੀ. ਅਤੇ ਅਯੁਸ਼ਮਾਨ ਭਾਰਤ ਸਿਹਤ ਬੀਮਾ ਕਾਰਡ ਵੀ ਬਣਾਏ ਗਏ।

ਇਸ ਮੌਕੇ ਰਜੀਵ ਕੁਮਾਰ ਪੀਏ ਐਮਐਲਏ ਅਮਰਗੜ੍ਹ, ਡਾ. ਅੰਮ੍ਰਿਤਪਾਲ ਸਿੰਘ, ਡਾ. ਗੁਰਵਿੰਦਰ ਸਿੰਘ, ਡਾ. ਸਹਿਜਾਦ ਮੁਹੰਮਦ, ਡਾ. ਕਮਲਪ੍ਰੀਤ ਕੌਰ, ਲੈਬ ਟਕਨੀਸੀਅਨ ਰੌਬਿਨ ਸਪਲ ਤੇ ਹਰਪ੍ਰੀਤ ਕੌਰ,  ਵਿਨੋਦ ਕੁਮਾਰ , ਪਰਕਾਸ਼ ਸਿੰਘ, ਰਮੇਸ਼ ਕੁਮਾਰ , ਸੁਨੀਲ ਕੁਮਾਰ , ਦਿਨੇਸ਼ ਸ਼ਰਮਾ , ਨਿਸ਼ਾਨ ਭੁੱਲਰ , ਵਰਿੰਦਰ ਭੁੱਲਰ, ਜਗਦੀਸ਼ ਕੌਰ , ਧਰਮੇਸ਼ ਕੁਮਾਰ, ਹਰਪ੍ਰੀਤ ਕੌਰ ਮਨਪ੍ਰੀਤ ਕੌਰ , ਫਾਰਮੇਸ਼ੀ ਅਫ਼ਸਰ ਸੁਭਾਸ਼ ਚੰਦਰ  ਤੋਂ ਇਲਾਵਾ ਸਮੂਹ ਸਟਾਫ ਹਾਜ਼ਰ ਸੀ।