ਆਰਸੇਟੀ ਬਰਨਾਲਾ ਨੇ ਵਾਤਾਵਰਨ ਸ਼ੁੱਧਤਾ ਲਈ ਪੌਦੇ ਲਾਏ

tree plantation

Sorry, this news is not available in your requested language. Please see here.

ਬਰਨਾਲਾ, 10 ਸਤੰਬਰ
ਐਸਬੀਆਈ ਆਰਸੇਟੀ ਬਰਨਾਲਾ ਵੱਲੋਂ ਇੱਥੋਂ ਨੇੜਲੇ ਪਿੰਡ ਖੁੱਡੀ ਕਲਾਂ ਵਿਚ ਭਾਰਤ ਸਰਕਾਰ ਵੱਲੋਂ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾਨ ਦੀ ਨਵÄ ਇਮਾਰਤ ਉਸਾਰੀ ਜਾ ਰਹੀ ਹੈ, ਜਿਸ ਵਿੱਚ ਜ਼ਿਲ੍ਹਾ ਬਰਨਾਲਾ ਦੇ ਬੇਰੋਜ਼ਗਾਰ ਲੜਕੇ—ਲੜਕੀਆਂ ਨੂੰ ਮੁਫ਼ਤ ਸਕਿੱਲ ਕੋਰਸ ਕਰਵਾਏ ਜਾਣਗੇ ਤਾਂ ਜੋ ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ।
ਇਸ ਮੌੇਕੇ ਨਵ—ਨਿਯੁਕਤ ਆਰਸੈਟੀ ਡਾਇਰੈਕਟਰ ਸ੍ਰੀ ਧਰਮਪਾਲ ਬਾਂਸਲ ਅਤੇ ਸਮੂਹ ਆਰਸੇਟੀ ਸਟਾਫ਼ ਵੱਲੋਂ ਇਸ ਇਮਾਰਤ ’ਚ ਵਾਤਾਵਰਨ ਦੀ ਸ਼ੁੱਧਤਾ ਲਈ ਫ਼ਲਦਾਰ, ਛਾਂਦਾਰ ਅਤੇ ਫ਼ੁੱਲਦਾਰ ਬੂਟੇ ਲਾਏ ਗਏ। ਡਾਇਰੈਕਟਰ ਆਰਸੇਟੀ ਨੇ ਕਿਹਾ ਕਿ ਹਰ ਇੱਕ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਜਿੱਥੇ ਉਹ ਪੌਦੇ ਲਾਵੇ ਤੇ ਉਨ੍ਹਾਂ ਦੀ ਸੰਭਾਲ ਕਰੇ। ਉਨ੍ਹਾਂ ਕਿਹਾ ਕਿ ਵਾਤਾਵਰਨ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਅਤੇ ਹੋਰ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮੌਕੇ ਸਮੂਹ ਆਰਸੈਟੀ ਸਟਾਫ਼ ਨੇ ਹਰ ਸਾਲ ਬੂਟੇ ਲਗਾ ਕੇ ਵਣ ਉਤਸਵ ਮਨਾਉਣ ਦਾ ਪ੍ਰਣ ਲਿਆ।